ਖਨੌਰੀ ਬਾਰਡਰ ’ਤੇ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਆਗੂ ਜਗਜੀਤ ਸਿੰਘ ਦਾ ਮਰਨ ਵਰਤ ਜਾਰੀ ਹੈ ਅਤੇ ਸ਼ੁੱਕਰਵਾਰ ਨੂੰ ਇਹ ਮਰਨਵਰਤ 12ਵੇ ਦਿਨ ਵਿਚ ਦਾਖ਼ਲ ਹੋ ਗਿਆ ਹੈ। ਪਿਛਲੇ 11 ਦਿਨਾਂ ਤੋ ਲਗਾਤਾਰ ਮਰਨ ਵਰਤ ਕਾਰਨ ਡੱਲੇਵਾਲ ਦਾ ਕਰੀਬ 8 ਕਿੱਲੋ ਤੋਂ ਵੱਧ ਵਜ਼ਨ ਘੱਟ ਗਿਆ ਤੇ ਉਨ੍ਹਾਂ ਦੇ ਰੋਜ਼ਾਨਾ ਕੀਤੇ ਜਾ ਰਹੇ ਟੈਸਟਾਂ ਵਿਚ ਉਨ੍ਹਾਂ ਦੀ ਸਿਹਤ ਤੇ ਵੀ ਅਸਰ ਪੈਣ ਦਾ ਖੁਲਾਸਾ ਹੋਇਆ ਹੈ।
ਦੁਪਹਿਰ ਦੇ ਸਮੇ ਕੀਤੇ ਟੈਸਟਾਂ ਵਿਚ ਉਨ੍ਹਾਂ ਦਾ ਬਲੱਡ ਪ੍ਰੈੱਸ਼ਰ ਵਧਿਆ ਹੋਇਆ ਸੀ। ਜਾਣਕਾਰੀ ਦਿੰਦਿਆਂ ਡਾਕਟਰ ਨੇ ਕਿਹਾ ਕਿ ਮਰਨ ਵਰਤ ਕਾਰਨ ਉਨ੍ਹਾਂ ਦੀਆਂ ਕਿਡਨੀਆਂ ’ਤੇ ਅਸਰ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਡਾਕਟਰਾਂ ਦੀ ਟੀਮ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਅਤੇ ਹਰ ਸਮੇਂ ਟੀਮ ਉਨ੍ਹਾਂ ਧਿਆਨ ਰੱਖਣ ਵਿੱਚ ਜੁਟੀ ਹੋਈ ਹੈ।
ਇਸੇ ਦੌਰਾਨ ਬਾਰਡਰ ਤੇ ਪ੍ਰਬੰਧ ਚਲਾ ਰਹੇ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਵੇਂ ਡੱਲੇਵਾਲ ਦੀ ਸਿਹਤ ਕਮਜ਼ੋਰ ਹੋ ਰਹੀ ਹੈ ਇਸ ਕਰਕੇ ਸਰਕਾਰ ਨੂੰ ਇਸ ਤੇ ਛੇਤੀ ਤੋਂ ਛੇਤੀ ਫੈਸਲਾ ਲੈਣਾ ਚਾਹੀਦਾ ਹੈ।