The Khalas Tv Blog Khetibadi ਖਨੌਰੀ ਦੇ ਮੰਚ ਤੋਂ ਬੋਲੇ ਜਗਜੀਤ ਸਿੰਘ ਡੱਲੇਵਾਲ, “ਜਾਂ ਜਿੱਤਾਂਗੇ, ਜਾਂ ਮਰਾਂਗੇ”
Khetibadi Punjab

ਖਨੌਰੀ ਦੇ ਮੰਚ ਤੋਂ ਬੋਲੇ ਜਗਜੀਤ ਸਿੰਘ ਡੱਲੇਵਾਲ, “ਜਾਂ ਜਿੱਤਾਂਗੇ, ਜਾਂ ਮਰਾਂਗੇ”

ਖਨੌਰੀ ਬਾਰਡਰ : ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਹਰਿਆਣਾ-ਪੰਜਾਬ ਦੇ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਕੜਾਕੇ ਦੀ ਸਰਦੀ ‘ਚ ਕਿਸਾਨ ਧਰਨੇ ‘ਤੇ ਬੈਠੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਮਰਨ ਵਰਤ ਨੂੰ ਅੱਜ 29 ਦਿਨ ਹੋ ਗਏ ਹਨ। ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਇਸੇ ਦੌਰਾਨ ਉਹ ਅੱਜ ਚਾਰ ਦਿਨ ਬਾਅਦ ਮੋਰਚੇ ਦੀ ਮੰਚ ’ਤੇ ਆਏ ਹਨ। ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਨੇ ਇਸ ਮੋਰਚੇ ਨੂੰ ਸਹਿਯੋਗ ਦਿੱਤਾ ਅਤੇ ਸਹਿਯੋਗ ਦੇ ਰਹੇ ਨੇ ਸਾਰਿਆਂ ਦਾ ਦਿਲ ਤੋਂ ਧੰਨਵਾਦ. ਮੈਂ ਤੁਹਾਨੂੰ ਸਭ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਬਿਲਕੁਲ ਠੀਕ ਹਾਂ ਜੀ, ਕੋਈ ਗੱਲ ਨਹੀਂ. ਇਸ ਲੜਾਈ ਨੂੰ ਜਿੱਤਣਾ ਹੈ ਅਤੇ ਇਹ ਲੜਾਈ ਤਾਂ ਹੀ ਜਿੱਤੀ ਜਾਵੇਗੀ ਜੇ ਪੂਰਾ ਦੇਸ਼ ਇੱਕ ਹੋ ਕੇ ਇਕ ਇਸ ਲੜਾਈ ਨੂੰ ਲੜੇਗਾ।

ਡੱਲੇਵਾਲ ਨੇ ਕਿਹਾ ਕਿ ਪੰਜਾਬ ਦੇ ਸਿਰ ਬਹੁਤ ਸਾਰੇ ਰਾਜਾਂ ਦਾ ਉਲਾਂਭਾ ਸੀ ਕਿ 2021 ਵਿੱਚ ਤੁਸੀਂ ਅੰਦੋਲਨ ਨੂੰ ਅਧੂਰਾ ਛੱਡ ਕੇ ਵਾਪਸ ਆ ਗਏ. ਸੋ ਅਸੀਂ ਉਹ ਉਲਾਂਭਾ ਲਾਹੁਣ ਦਾ ਕੋਸ਼ਿਸ਼ ਕੀਤੀ ਹੈ, ਵੱਡਾ ਭਾਈ ਪੰਜਾਬ ਫੇਰ ਤੋਂ ਮੈਦਾਨ ਦੇ ਵਿੱਚ ਆਇਆ ਹੈ ਅਤੇ ਹੁਣ ਛੋਟੇ ਭਾਈ ਦੂਜੇ ਰਾਜਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਇਸ ਲੜਾਈ ਨੂੰ ਮਜਬੂਤੀ ਦੇ ਨਾਲ ਲੜਿਆ ਜਾਵੇ

ਉਨ੍ਹਾਂ ਨੇ ਕਿਹਾ ਕਿ ਮੈਂ ਇਹੀ ਚਾਹੁੰਦਾ ਹਾਂ ਕਿ ਸਰਕਾਰ ਕਿਸੇ ਵੀ ਕੀਮਤ ਤੇ ਮੈਨੂੰ ਇਥੋਂ ਚੁੱਕ ਨਾ ਸਕੇ, ਇਹੀ ਮੈਂ ਤੁਹਾਡੇ ਸਾਰਿਆਂ ਤੋਂ ਉਮੀਦ ਕਰਦਾ ਹਾਂ। ਜੇਕਰ ਸਰਕਾਰ ਚੁੱਕ ਨਾ ਪਾਈ ਤਾਂ ਜਿੱਤਾਂਗੇ ਜਾਂ ਫਿਰ ਮਰਾਂਗੇ ਇੱਕ ਤਾਂ ਕੰਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਇੰਨਾ ਹੀ ਕਹਿੰਦਾ ਹੋਇਆ ਮੈਂ ਤੁਹਾਨੂੰ ਸਭ ਨੂੰ ਧੰਨਵਾਦ ਆਖਦਾ ਹਾਂ ਤੇ ਜੇਕਰ ਤੁਹਾਨੂੰ ਮੇਰੀ ਕੋਈ ਗੱਲ ਸਮਝ ਨਾ ਆਈ ਹੋਵੇ ਤਾਂ ਮੈਂ ਅਭਿਮਨਯੂ ਕੋਹਾੜ ਨੂੰ ਕਹਾਂਗਾ ਕਿ ਇਸ ਗੱਲ ਨੂੰ ਚੰਗੀ ਤਰ੍ਹਾਂ ਸਭ ਨੂੰ ਸਮਝਾ ਦੇਣ। ਦੱਸ ਦਈਏ ਕਿ ਜਗਜੀਤ ਸਿੰਘ ਡੱਲੇਵਾਲ 29 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਹੋਏ ਹਨ।

Exit mobile version