ਬਿਉਰੋ ਰਿਪੋਰਟ – 26 ਨਵੰਬਰ ਤੋਂ ਮਰਨ ਵਰਤ ‘ਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਇਕ ਖਾਸ ਕਮਰੇ ‘ਚ ਸ਼ਿਫਟ ਕਰ ਦਿੱਤਾ ਗਿਆ ਹੈ। ਡੱਲੇਵਾਲ ਦੇ ਸਰੀਰ ਨੂੰ ਧੁੱਪ ਤੇ ਤਾਜ਼ਾ ਹਵਾ ਦੇਣ ਲਈ ਟਰਾਲੀ ‘ਚ ਬਣਾਏ ਕਮਰੇ ‘ਚ ਸ਼ਿਫਟ ਕੀਤਾ ਗਿਆ ਹੈ। ਇਹ ਕਮਰਾ ਫਿਲਹਾਲ ਟਰਾਲੀ ‘ਚ ਬਣਾਇਆ ਗਿਆ ਹੈ ਜੋ ਸਟੇਜ ਦੇ ਨੇੜੇ ਹੀ ਹੈ। ਡੱਲੇਵਾਲ ਦੇ ਲਈ ਇਕ ਸਪੈਸ਼ਲ ਕਮਰਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਬਣਨ ਦੇ ਲਈ ਕੁਝ ਸਮਾਂ ਲੱਗੇਗਾ, ਜਿਸ ਕਰਕੇ ਅੱਜ ਡੱਲੇਵਾਲ ਨੂੰ ਆਰਜੀ ਤੌਰ ‘ਤੇ ਟਰਾਲੀ ‘ਚ ਬਣਾਏ ਇਕ ਖਾਸ ਕਮਰੇ ‘ਚ ਸ਼ਿਫਟ ਕੀਤਾ ਗਿਆ ਹੈ, ਜਿਸ ‘ਚ ਸਾਰੀਆਂ ਸਹੁੂਲਤਾਂ ਮੌਜੂਦ ਹਨ। ਡੱਲੇਵਾਲ ਕੱਲ਼੍ਹ ਰਾਤ ਤੋਂ ਹੀ ਮੈਡੀਕਲ ਸਹਾਇਤਾਂ ਵੀ ਨਹੀਂ ਲੈ ਰਹੇ ਹਨ । ਡਾਕਟਰਾ ਨੇ ਕਹਿਣਾ ਹੈ ਕਿ ਡੱਲੇਵਾਲ ਦੇ ਸਰੀਰ ਨੂੰ ਧੁੱਪ ਤੇ ਹਵਾ ਲੱਗਣੀ ਬਹੁਤ ਜ਼ਰੂਰੀ ਹੈ। ਜਿਸ ਕਰਕੇ ਇਹ ਖਾਸ ਕਮਰਾ ਬਣਾਇਆ ਜਾ ਰਿਹਾ ਹੈ। ਜਗਜੀਤ ਸਿੰਘ ਡੱਲੇਵਾਲ ਪਿਛਲੇ 58 ਦਿਨਾ ਤੋਂ ਅਜਿਹੀ ਥਾਂ ‘ਤੇ ਬੈਠੇ ਹਨ ਜਿੱਥੇ ਨਾ ਤਾਂ ਧੁੱਪ ਆਉਂਦੀ ਤੇ ਨਾ ਹੀ ਪੂਰੀ ਤਰ੍ਹਾ ਨਾਲ ਹਵਾ, ਜਿਸ ਕਰਕੇ ਡਾਕਟਰਾਂ ਦੀ ਸਲਾਹ ਤੋਂ ਬਾਅਦ ਅੱਜ ਡੱਲੇਵਾਲ ਨੂੰ ਸ਼ਿਫਟ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ – ਹਰਿਆਣਾ ਵਿੱਚ 2 ਘੰਟੇ ਕਲਾਸਰੂਮ ਵਿੱਚ ਫਸਿਆ ਬੱਚਾ, ਕਲਾਸ ਰੂਮ ਨੂੰ ਤਾਲਾ ਲਗਾ ਕੇ ਗਿਆ ਸਟਾਫ