ਬਿਊਰੋ ਰਿਪੋਰਟ : ਲਤੀਫਪੁਰਾ ਵਿੱਚ ਉਜਾੜੇ ਗਏ ਗਏ 50 ਪੰਜਾਬੀ ਪਰਿਵਾਰਾਂ ਦੇ ਹੱਕ ਵਿੱਚ ਹੁਣ ਹਿਮਾਇਤ ਜੁੱਟਣੀ ਸ਼ੁਰੂ ਹੋ ਗਈ ਹੈ । ਖਾਲਸਾ ਏਡ ਲੋਕਾਂ ਦੀ ਮਦਦ ਲਈ ਪਹੁੰਚ ਗਈ ਹੈ । ਵਾਰਿਸ ਪੰਜਾਬ ਦੇ ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਬੀਤੀ ਰਾਤ ਲੋਕਾਂ ਦੇ ਨਾਲ ਦੁੱਖ ਸਾਂਝਾ ਕੀਤਾ ਅਤੇ ਮਾਨ ਸਰਕਾਰ ਨੂੰ ਨਸੀਹਤ ਦਿੱਤੀ ਹੈ। ਹੁਣ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਵੀ ਲਤੀਫਪੁਰਾ ਵਿੱਚ ਉਜਾੜੇ ਲੋਕਾਂ ਦੇ ਹੱਕ ਵਿੱਚ ਖੜੇ ਹੋ ਗਏ ਹਨ।
BKU ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਪਾਕੇ ਪੰਜਾਬ ਸਰਕਾਰ ਵੱਲੋਂ ਉਜਾੜੇ ਗਏ ਪੰਜਾਬੀਆਂ ‘ਤੇ ਸਰਕਾਰ ਨੂੰ ਖਰੀਆਂ – ਖਰੀਆਂ ਸੁਣਾਈਆਂ ਅਤੇ ਪੀੜਤ ਪਰਿਵਾਰਾਂ ਦੇ ਹੱਕ ਵਿੱਚ ਨਿਤਰਨ ਦਾ ਐਲਾਨ ਕੀਤਾ । ਉਨ੍ਹਾਂ ਮੁੱਖ ਮੰਤਰੀ ਨੂੰ ਪੁਛਿਆ ਕਿ ਤੁਹਾਡੇ ਕੰਨਾਂ ਤੱਕ ਲਤੀਫਪੁਰਾ ਦੇ ਪਰਿਵਾਰਾਂ ਦੀ ਆਵਾਜ਼ ਅਤੇ ਤਸਵੀਰਾਂ ਨਹੀਂ ਪਹੁੰਚਿਆਂ ਹਨ ਜਿਸ ਨੇ ਪੂਰੀ ਦੁਨੀਆ ਵਿੱਚ ਵਸੇ ਪੰਜਾਬੀਆਂ ਨੂੰ ਝਿੰਝੋਰ ਦੇ ਰੱਖ ਦਿੱਤਾ ਹੈ । ਉਨ੍ਹਾਂ ਕਿਹਾ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਕਿਸਾਨਾਂ ਦੇ ਧਰਨੇ ‘ਤੇ ਬੈਠਣ ‘ਤੇ ਸਵਾਲ ਚੁੱਕ ਦੇ ਸਨ । ਉਹ ਹੁਣ ਕਿਉਂ ਚੁੱਪ ਹਨ ? ਹੁਣ ਕਿਉਂ ਨਹੀਂ ਇਸ ਬੇਇਨਸਾਫੀ ਦੇ ਖਿਲਾਫ਼ ਬੋਲ ਦੇ ਹਨ। ਡੱਲੇਵਾਲ ਨੇ ਕਿਹਾ ਲਤੀਫਪੁਰਾ ਦੇ ਜਿੰਨਾਂ ਲੋਕਾਂ ਦੇ ਘਰ ਉਜਾੜੇ ਹਨ ਉਨ੍ਹਾਂ ਨੂੰ ਧਰਨੇ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਰਕਾਰ ਦਾ ਕੰਮ ਹੁੰਦਾ ਹੈ ਸੂਬੇ ਦੀ ਜਨਤਾ ਦੇ ਲਈ ਛੱਤ ਦਾ ਇੰਤਜ਼ਾਮ ਕਰਨਾ ਨਾ ਕੀ ਸਿਰ ਦੀ ਛੱਤ ਨੂੰ ਉਜਾੜ ਦੇਣਾ। ਉਨ੍ਹਾਂ ਕਿਹਾ ਜਦੋਂ ਪਰਿਵਾਰ ਮਕਾਨ ਦਾ ਪੈਸਾ ਦੇਣ ਲਈ ਤਿਆਰ ਸਨ ਤਾਂ ਆਖਿਰ ਕਿਉਂ ਨਹੀਂ ਮਕਾਨ ਉਨ੍ਹਾਂ ਦੇ ਨਾ ਕੀਤੇ ਗਏ । ਸਿਰਫ਼ ਇੰਨਾਂ ਹੀ ਨਹੀਂ ਡੱਲੇਵਾਲ ਨੇ ਕਿਹਾ ਹੁਣ ਵੀ ਤਾਂ ਇਮਪਰੂਮਮੈਂਟ ਟਰੱਸਟ ਜ਼ਮੀਨ ‘ਤੇ ਮਕਾਨਾਂ ਦੀ ਉਸਾਰੀ ਕਰੇਗਾ । ਸਿਰਫ਼ ਇਸ ਲਈ ਨੂੰ ਉਜਾੜਿਆ ਦਿੱਤਾ ਗਿਆ ਕਿਉਂਕਿ ਇਮਪਰੂਵਮੈਂਟ ਟਰੱਸਟ ਜ਼ਿਆਦਾ ਕੀਮਤ ‘ਤੇ ਜ਼ਮੀਨ ਵੇਚਣਾ ਚਾਉਂਦਾ ਸੀ। BKU ਸਿੱਧੂਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਜਲੰਧਰ ਦੀ 200 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਨੂੰ ਲੈਕੇ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ । ਉਨ੍ਹਾਂ ਕਿਹਾ ਮੁੱਖ ਮੰਤਰੀ ਅਤੇ ਡੀਸੀ ਦੱਸਣ ਆਖਿਰ ਸ੍ਰੀ ਗੁਰੂ ਗੋਬਿੰਦ ਐਨਕਲੇਵ ਅਤੇ ਸੂਰਿਆ ਐਨਕਲੇਵ ਦੇ ਲਈ ਜਿਹੜੀ 200 ਏਕੜ ਜ਼ਮੀਨ ਐਕਵਾਇਰ ਕੀਤਾ ਸੀ ਉਨ੍ਹਾਂ ਦਾ ਪੈਸਾ ਹੁਣ ਤੱਕ ਕਿਉਂ ਨਹੀਂ ਸਰਕਾਰ ਨੇ ਜ਼ਮੀਨੇ ਦੇ ਮਾਲਕਾਂ ਨੂੰ ਦਿੱਤਾ ਹੈ। ਕਈਆਂ ਨੂੰ ਸਿਰਫ਼ 20 ਫੀਸਦੀ ਮਿਲਿਆ ਹੈ ਕਈਆਂ ਨੂੰ 50 ਫੀਸਦੀ । ਜ਼ਮੀਨ ਦੇ ਮਾਲਕ ਆਪਣੇ ਪੈਸੇ ਲਈ ਅਦਾਲਤਾਂ ਦੇ ਚੱਕਰ ਕੱਟ ਰਹੇ ਹਨ ।
ਡੱਲੇਵਾਲ ਨੇ ਭਗਵੰਤ ਮਾਨ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿ ਜੇਕਰ ਸਰਕਾਰ ਉਜਾੜੇ ਗਏ ਲੋਕਾਂ ਨੂੰ ਮੁਆਵਜ਼ੇ ਦੇ ਨਾਲ ਮੁੜ ਵਸੇਵੇ ਦਾ ਪ੍ਰਬੰਧਕ ਨਹੀਂ ਕਰਦੀ ਹੈ ਤਾਂ ਉਹ ਲਤੀਫਪੁਰਾ ਵਿੱਚ ਲੋਕਾਂ ਦੇ ਨਾਲ ਧਰਨੇ ‘ਤੇ ਬੈਠ ਜਾਣਗੇ । ਉਨ੍ਹਾਂ ਨੇ ਕਿਹਾ ਕਲੋਨੀ ਖਾਲੀ ਕਰਵਾਉਣ ਆਏ ਡੀਸੀਪੀ ਤੇਜਾ ਨੇ ਸਰੇਆਮ ਲੋਕਾਂ ਨੂੰ ਗੰਦੀਆਂ ਗਾਲਾਂ ਕੱਢਿਆ ਕਿ ਇਹ ਮੁੱਖ ਮੰਤਰੀ ਭਗਵੰਤ ਮਾਨ ਦੇ ਕੰਨਾਂ ਤੱਕ ਨਹੀਂ ਪਹੁੰਚਿਆ। ਉਨ੍ਹਾਂ ਕਿਹਾ ਕਿ ਸਰਕਾਰ ਡੀਸੀਪੀ ਤੇਜਾ ਨੂੰ ਫੌਰਨ ਬਰਖਾਸਤ ਕਰਨ ।