The Khalas Tv Blog Punjab ਜੱਗੀ ਜੌਹਲ ਹੋਇਆ ਬਰੀ
Punjab

ਜੱਗੀ ਜੌਹਲ ਹੋਇਆ ਬਰੀ

ਬਿਉਰੋ ਰਿਪੋਰਟ – ਸਕਾਟਲੈਂਡ ਦੇ ਸਿੱਖ ਜਗਤਾਰ ਸਿੰਘ ਜੱਗੀ ਜੌਹਲ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ। ਬਾਘਾਪੁਰਾਣਾ ਪੁਲਿਸ ਸਟੇਸ਼ਵ ਕੇਸ ਵਿਚ ਗ੍ਰਿਫਤਾਰੀ ਤੋਂ ਸੱਤ ਸਾਲ ਤੋਂ ਵੱਧ ਸਮੇਂ ਬਾਅਦ ਅੱਜ ਜਗਤਾਰ ਸਿੰਘ ਜੱਗੀ ਜੌਹਲ ਨੂੰ ਬਰੀ ਕੀਤਾ ਹੈ।  ਵਧੀਕ ਸੈਸ਼ਨ ਜੱਜ ਅਤੇ ਯੂਏਪੀਏ ਸਪੈਸ਼ਲ ਕੋਰਟ ਦੇ ਜੱਜ ਹਰਜੀਤ ਸਿੰਘ ਨੇ ਜਗਤਾਰ ਸਿੰਘ ਜੱਗੀ ਜੌਹਲ ਨੂੰ 2016 ਦੇ ਕੇਸ ਵਿੱਚ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ। ਜੱਗੀ ਜੌਹਲ 2017 ਤੋਂ ਜੇਲ੍ਹ ਵਿਚ ਬੰਦ ਸੀ ਅਤੇ ਉਹ ਸਕਾਟਲੈਂਡ ਤੋਂ ਪੰਜਾਬ ਵਿਆਹ ਲਈ ਆਇਆ ਸੀ ਪਰ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਜਿਸ ਤੋਂ ਬਾਅਦ ਉਹ ਨੂੰ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਧੀਨ ਪੰਜਾਬ ਤੋਂ ਦਿੱਲੀ ਤਬਦੀਲ ਕਰ ਦਿੱਤਾ ਗਿਆ ਸੀ।ਹਾਲਾਂਕਿ, ਇਸ ਮਾਮਲੇ ਵਿੱਚ ਬਰੀ ਹੋਣ ਨਾਲ ਇਸ ਸਮੇਂ ਜਗਤਾਰ ਸਿੰਘ ਦੀ ਰਿਹਾਈ ਨਹੀਂ ਹੋਵੇਗੀ, ਕਿਉਂਕਿ ਉਸਦੇ ਵਿਰੁੱਧ ਹੋਰ ਮਾਮਲੇ ਅਜੇ ਵੀ ਵਿਚਾਰ ਅਧੀਨ ਹਨ। ਉਨ੍ਹਾਂ ਮਾਮਲਿਆਂ ਵਿੱਚ ਉਸਦੀ ਜ਼ਮਾਨਤ ਪਟੀਸ਼ਨ ਵੀ ਵਿਚਾਰ ਅਧੀਨ ਹੈ।

ਇਹ ਵੀ ਪੜ੍ਹੋ  – ਦੋ ਸਿੱਖ ਭਰਾਵਾਂ ਦੀ ਕੁੱਟਮਾਰ ਦਾ ਮਾਮਲਾ, ਮੁਲਜ਼ਮਾਂ ਨੇ ਮੰਗੀ ਮੁਆਫ਼ੀ

 

Exit mobile version