The Khalas Tv Blog India ਜਗਦੀਸ਼ ਸਿੰਘ ਝੀਡਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਿਆ ਬੀਜੇਪੀ ਦਾ ਏਜੰਟ
India Punjab Religion

ਜਗਦੀਸ਼ ਸਿੰਘ ਝੀਡਾਂ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਦੱਸਿਆ ਬੀਜੇਪੀ ਦਾ ਏਜੰਟ

 ਹਰਿਆਣਾ ਦੇ ਸਿੱਖ ਨੇਤਾ ਅਤੇ HSGMC ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੀ ਹੁਣ ਗਿਆਨੀ ਹਰਪ੍ਰੀਤ ਸਿੰਘ ਅਤੇ ਵਿਰਸਾ ਸਿੰਘ ਵਲਟੋਹਾ ਵਿਵਾਦ ਦੇ ਵਿੱਚ ਕੁੱਦ ਪਏ ਹਨ। ਝੀਂਡਾ ਨੇ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਦੋਸ਼ ਲਾਉਂਦੇ ਹੋਏ, ਉਨ੍ਹਾਂ ਨੂੰ ਬੀਜੇਪੀ ਦਾ ਏਜੰਟ ਦੱਸਿਆ ਹੈ। ਇਸ ਮੌਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਾਵੁਕ ਹੋਣ ਤੇ ਤੰਜ ਕੱਸਦਿਆਂ ਹੋਇਆ ਝੀਂਡਾ ਨੇ ਕਿਹਾ ਕਿ, ਕੌਮ ਨੂੰ ਇੰਨਾਂ ਕਮਜ਼ੋਰ ਜਥੇਦਾਰ ਨਹੀਂ ਚਾਹੀਦਾ।

ਨੇ ਜਥੇਦਾਰ ਹਰਪ੍ਰੀਤ ਸਿੰਘ ਉੱਪਰ ਕਈ ਗੰਭੀਰ ਇਲਜ਼ਾਮ ਲਗਾਏ ਹਨ। ਜਗਦੀਸ਼ ਸਿੰਘ ਝੀਂਡਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਜੇਪੀ ਦਾ ਏਜੰਟ ਦੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਉਹ ਬੀਜੇਪੀ ਦੇ ਹੱਥਾਂ ‘ਚ ਖੇਡਦਾ ਹੈ। ਇਸ ਲਈ ਅਕਾਲੀ ਦਲ ਬਾਦਲ ਉਸ ਨੂੰ ਹਟਾਉਣਾ ਚਾਹੁੰਦਾ ਸੀ, ਜਥੇਦਾਰ ਡਰ ਗਿਆ ਸੀ ਕੀ ਉਸ ਦੀ ਜਥੇਦਾਰੀ ਜਾ ਰਹੀ ਹੈ, ਜਥੇਦਾਰੀ ਜਾਣ ਦੇ ਡਰ ਤੇ ਅਸਤੀਫਾ ਦੇ ਦਿੱਤਾ।

ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ…ਕਿਉਂਕਿ ਅਸੀਂ ਭੁਗਤਭੋਗੀ ਹਾਂ। ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣੀ ਸੀ ਤਾਂ ਸਾਡੇ ਵੱਲੋਂ ਇੱਕ ਲਿਸਟ ਜਾਰੀ ਕੀਤੀ ਸੀ। ਜਿਨ੍ਹਾਂ ਨੇ 22 ਸਾਲ ਸੰਘਰਸ਼ ਕੀਤਾ ਸੀ। ਇਸ ਕਮੇਟੀ ਦਾ ਅਸੀਂ ਗਠਨ ਕਰਕੇ ਨਾਂਅ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਭੇਜੇ ਗਏ ਸਨ। ਇਸੇ ਹਰਪ੍ਰੀਤ ਸਿੰਘ ਵੱਲੋਂ ਸਾਨੂੰ ਕਿਹਾ ਸੀ ਕਿ ਅਸੀਂ ਇਸ ਕਮੇਟੀ ਉੱਤੇ ਮੋਹਰ ਲਗਾਵਾਂਗੇ।

ਜਦੋਂ ਇਸ ਬਾਰੇ ਬੀਜੇਪੀ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਨੂੰ ਰੋਕ ਦਿੱਤਾ ਅਤੇ ਆਖਿਆ ਕਿ ਤੁਸੀਂ ਕੌਣ ਹੁੰਦੇ ਹੋ ਇਸ ਕਮੇਟੀ ‘ਤੇ ਮੋਹਰ ਲਗਾਉਣ ਵਾਲੇ। ਹਰਿਆਣਾ ਵਿੱਚ ਸਾਡੀ ਸਰਕਾਰ ਹੈ, ਅਸੀਂ ਆਪਣੀ ਕਮੇਟੀ ਬਣਾਵਾਂਗੇ। ਬੀਜੇਪੀ ਨੇ ਇਸ ਕਮੇਟੀ ਨੂੰ ਰੋਕਣ ਦੇ ਲਈ ਹਰਪ੍ਰੀਤ ਸਿੰਘ ਦੀ ਵਰਤੋਂ ਕੀਤੀ। ਜਥੇਦਾਰ ਮੇਰੇ ਹਿਸਾਬ ਨਾਲ ਉਹ ਬੀਜੇਪੀ ਦਾ ਏਜੰਟ ਹੈ ਅਤੇ ਆਪਣੀ ਬਿਆਨਬਾਜ਼ੀ ਤੋਂ ਹੀ ਡਰ ਕੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਜੇਕਰ ਉਹ ਭਾਜਪਾ ਦੇ ਏਜੰਟ ਨਹੀਂ ਤਾਂ ਉਨ੍ਹਾਂ ਨੇ ਅਮਿਤ ਸ਼ਾਹ ਨਾਲ 2 ਘੰਟੇ ਬੰਦ ਕਮਰਾ ਮੀਟਿੰਗ ਕਿਉਂ ਕੀਤੀ। ਇਸ ਤੋਂ ਸਾਰੀ ਦੁਨੀਆ ਨੂੰ ਸਾਫ਼ ਹੈ ਕਿ ਉਹ ਭਾਜਪਾ ਦੇ ਹੱਥਾਂ ‘ਚ ਖੇਡ ਰਹੇ ਹਨ।

ਇਸ ਦੌਰਾਨ ਝੀਂਡਾ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਭਾਵੁਕ ਹੋਣ ‘ਤੇ ਵੀ ਤੰਜ਼ ਕੱਸਦਿਆਂ ਕਿਹਾ ਕਿ ਕੀ ਜਥੇਦਾਰ ਸਾਬ੍ਹ ਵੀ ਕਦੇ ਰੋਂਦੇ ਨੇ? ਸਾਨੂੰ ਇੰਨਾ ਕਮਜ਼ੋਰ ਜਥੇਦਾਰ ਨਹੀਂ ਚਾਹੀਦਾ, ਸਾਨੂੰ ਉਹ ਜਥੇਦਾਰ ਚਾਹੀਦਾ ਹੈ  ਜੋ ਸਰਕਾਰ ਨਾਲ ਵੀ ਟਕਰਾਅ ਜਾਵੇ ਭਾਵੇਂ ਕੋਈ ਵੀ ਸਰਕਾਰ ਕਿਉਂ ਨਾ ਹੋਵੇ।

 

Exit mobile version