The Khalas Tv Blog Punjab ਜਗਦੀਸ਼ ਭੋਲਾ ਨੇ ਮੰਗੀ ਸੀਬੀਆਈ ਜਾਂਚ, ਸਾਰੀਆਂ ਸਰਕਾਰਾਂ ਤੇ ਲਗਾਇਆ ਵੱਡਾ ਇਲਜ਼ਾਮ
Punjab

ਜਗਦੀਸ਼ ਭੋਲਾ ਨੇ ਮੰਗੀ ਸੀਬੀਆਈ ਜਾਂਚ, ਸਾਰੀਆਂ ਸਰਕਾਰਾਂ ਤੇ ਲਗਾਇਆ ਵੱਡਾ ਇਲਜ਼ਾਮ

ਬਹੁ ਕਰੋੜੀ ਡਰੱਗ ਰੈਕਟ ਵਿੱਚ ਫਸੇ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਜਗਦੀਸ਼ ਭੋਲਾ (Jagdish Bhola) ਨੇ ਪੰਜਾਬ ਦੀਆਂ ਸਾਰੀਆਂ ਸਰਕਾਰਾਂ ‘ਤੇ ਵੱਡਾ ਇਲਜਾਮ ਲਾਗਉਂਦਿਆਂ ਕਿਹਾ ਕਿ ਉਸ ਨੂੰ ਨਜਾਇਜ਼ ਫਸਾਇਆ ਗਿਆ ਹੈ। ਉਨ੍ਹਾਂ ਆਪਣੇ ਮਾਮਲੇ ਦੇ ਵਿੱਚ ਸੀਬੀਆਈ (CBI) ਕੋਲੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਉਸ ਨੂੰ ਫਾਂਸੀ ਦੇ ਦਿੱਤੀ ਜਾਵੇ ।

ਭੋਲੇ ਨੇ ਇਲਜ਼ਾਮ ਲਗਾਇਆ ਕਿ ਹੋਰ ਮੁਲਜ਼ਮਾਂ ਨੇ 15 ਸਾਲ ਜੇਲ ਸਜ਼ਾ ਕੱਟੀ ਅਤੇ ਉਸ ਨੇ 12 ਸਾਲ ਸਜ਼ਾ ਕੱਟੀ ਹੈ ਪਰ ਉਸ ਨੂੰ ਕੋਈ ਬੇਲ ਨਹੀਂ ਦਿੱਤੀ ਜਾ ਰਹੀ ਪਰ ਦੂਜੇ ਮੁਲਾਜ਼ਮ ਨਾਲ ਵਤੀਰਾ ਕੁਝ ਹੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਦੇ ਵਿੱਚ ਉਸ ਦਾ ਕਿਸੇ ਵੀ ਮਾਮਲੇ ਵਿੱਚ ਨਾਂ ਨਹੀਂ ਆਇਆ ਹੈ ਪਰ ਇਸ ਸਮੇਂ ਜੋ ਵੀ ਡਰੱਗ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸਨ ਉਨ੍ਹਾਂ ਨਾਲ ਉਸ ਦਾ ਨਾਂ ਜੋੜ ਦਿੱਤਾ ਗਿਆ ਹੈ। ਜਗਦੀਸ਼ ਭੋਲਾ ਨੇ ਇਲਜ਼ਾਮ ਲਗਾਇਆ ਕਿ ਉਸ ਦਾ ਕਪੂਰਥਲੇ ਤੋਂ ਚਾਲਾਨ ਲਿਆ ਕਿ ਬਠਿੰਡੇ ਪਾ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਇਹ ਮਾਮਲਾ 2013 ਦਾ ਹੈ। ਬਹੁ ਕਰੋੜੀ ਡਰੱਗ ਰੈਕਟ ਵਿੱਚ ਜਗਦੀਸ਼ ਭੋਲਾ ਮੁਲਜ਼ਮ ਹਨ। ਇਹ ਮਾਮਲਾ 6000 ਕਰੋੜ ਦਾ ਰੈਕਟ ਦੱਸਿਆ ਜਾ ਰਿਹਾ ਹੈ। 2019 ਵਿੱਚ ਇਸੇ ਮਾਮਲੇ ਵਿੱਚ ਅਦਾਲਤ ਵੱਲੋਂ 25 ਲੋਕਾਂ ਨੂੰ ਸਜ਼ਾ ਵੀ ਸੁਣਾਈ ਗਈ ਸੀ। ਉਨ੍ਹਾਂ ਨੂੰ ਅੱਜ ਆਪਣੇ ਪਿਤਾ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਬੇਲ ਦਿੱਤੀ ਗਈ ਸੀ।

ਇਹ ਵੀ ਪੜ੍ਹੋ –   ਉਮਰ ਕੈਦ ਦੀ ਸਜ਼ਾ ਕੱਟ ਰਹੇ ਬੀਜੇਪੀ ਆਗੂ ਦੀ 5 ਸਾਲ ‘ਚ ਸਜ਼ਾ ਮੁਆਫ਼! ‘ਬੰਦੀ ਸਿੰਘਾਂ ਨਾ ਬੇਇਨਸਾਫੀ ਕਿਉਂ,ਤੁਸੀਂ ਸਾਨੂੰ ਬੇਗਾਨਗੀ ਦਾ ਅਹਿਸਾਸ ਕਰਵਾਇਆ’

 

Exit mobile version