The Khalas Tv Blog International ਪਹਿਲੇ ਸਿੱਖ ਨੂੰ ਮਿਲਿਆ ਮਲੇਸ਼ੀਆ ਦੇ ਪਹਿਲੇ ਉੱਪ ਮੁੱਖ ਮੰਤਰੀ ਦਾ ਅਹੁਦਾ ! ਭਾਰਤੀ ਤਮਿਲ ਕਰ ਰਹੇ ਸਨ ਵਿਰੋਧ !
International Punjab

ਪਹਿਲੇ ਸਿੱਖ ਨੂੰ ਮਿਲਿਆ ਮਲੇਸ਼ੀਆ ਦੇ ਪਹਿਲੇ ਉੱਪ ਮੁੱਖ ਮੰਤਰੀ ਦਾ ਅਹੁਦਾ ! ਭਾਰਤੀ ਤਮਿਲ ਕਰ ਰਹੇ ਸਨ ਵਿਰੋਧ !

ਬਿਊਰੋ ਰਿਪੋਰਟ : ਮਲੇਸ਼ੀਆਂ ਤੋਂ ਸਿੱਖਾਂ ਦੇ ਲਈ ਬਹੁਤ ਹੀ ਮਾਣ ਵਾਲੀ ਖਬਰ ਆਈ ਹੈ । ਜਗਦੀਪ ਸਿੰਘ ਦਿਉ ਨੇ ਪੇਨਾਗ ਦੇ ਪਹਿਲੇ ਸਿੱਖ ਉੱਪ ਮੁੱਖ ਮੰਤਰੀ II ਵਜੋਂ ਸਹੁੰ ਚੁੱਕੀ ਹੈ । ਉੱਪ ਮੁੱਖ ਮੰਤਰੀ II ਹੋਣ ਦੇ ਨਾਤੇ ਜਗਦੀਪ ਸਿੰਘ ਨੂੰ ਹੂਮੈਨ ਕੈਪੀਟਲ ਡਵੈਲਪਮੈਂਟ,ਵਿਗਿਆਨ,ਤਕਨੀਕ ਦੇ ਵਿਭਾਗ ਸੌਂਪੇ ਗਏ ਹਨ। ਜਦਕਿ ਉੱਪ ਮੁੱਖ ਮੰਤਰੀ 1 ਪ੍ਰੋਫੈਸਰ ਮਹੁੰਮਦ ਨੂੰ ਇਸਲਾਮਿਕ ਡਵੈਲਪਮੈਂਟ,ਸਿੱਖਿਆ,ਕੌਮੀ ਏਕਤਾ ਕਮੇਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਜਗਦੀਪ ਸਿੰਘ ਨੇ ਕਿਹਾ ਕਿ ਉਹ ਇਸ ਤੋਂ ਪਹਿਲਾਂ ਕੈਬਨਿਟ ਵਿੱਚ ਤਿੰਨ ਵਾਰ ਮੰਤਰੀ ਵੀ ਰਹੇ ਹਨ ਅਤੇ ਹੁਣ ਉਨ੍ਹਾਂ ਦੀ ਕਾਬਲੀਅਤ ਨੂੰ ਉੱਪ ਮੁੱਖ ਮੰਤਰੀ 2 ਦੇ ਰੂਪ ਵਿੱਚ ਨਵੀਂ ਪਛਾਣ ਮਿਲੀ ਹੈ । ਉਨ੍ਹਾਂ ਨੇ ਕਿਹਾ ਇਹ ਬਣੀ ਖੁਸ਼ੀ ਦੀ ਗੱਲ ਹੈ ਕਿ ਉਹ ਮਲੇਸ਼ੀਆਂ ਵਿੱਚ ਪਹਿਲੇ ਸਿੱਖ ਡਿਪਟੀ ਮੁੱਖ ਮੰਤਰੀ ਬਣੇ ਹਨ ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਸਾਬਕਾ ਡਿਪਟੀ ਮੁੱਖ ਮੰਤਰ 2 ਡਾਕਟਰ ਪੀ ਰਾਮਾਸੁਆਮੀ ਦਾ ਕਹਿਣਾ ਹੈ ਕਿ ਇਹ ਪੋਸਟ ਭਾਰਤੀ ਤਮਿਲ ਦੇ ਲਈ ਰਿਜ਼ਰਵ ਹੋਣੀ ਚਾਹੀਦੀ ਹੈ ਤਾਂ ਜਗਦੀਪ ਸਿੰਘ ਦੇ ਕਿਹਾ ਇਸ ਪੋਸਟ ਉਨ੍ਹਾਂ ਦੇ ਪਿਤਾ ਕਿਰਪਾਲ ਸਿੰਘ ਵੱਲੋਂ ਬਣਾਈ ਗਈ ਸੀ । ਇਸ ਲਈ ਸਿੱਖ ਹੋਣ ਦੇ ਨਾਤੇ ਇਹ ਨਹੀਂ ਕਿ ਉਹ ਇਸ ਪੋਸਟ ਦੇ ਕਾਬਿਲ ਨਹੀਂ ਹਨ ।

ਜਗਦੀਪ ਸਿੰਘ ਨੇ ਕਿਹਾ ਸਾਨੂੰ ਇਹ ਸਮਝਣਾ ਹੋਵੇਗਾ ਕਿ MIC ਵਿੱਚ ਸਿੱਖਾਂ ਦੀ ਨੁਮਾਇੰਦਗੀ ਹੈ । ਭਾਰਤ ਵਿੱਚ ਵੀ ਸਿੱਖ ਪ੍ਰਧਾਨ ਸੀ । ਇਸ ਅਹੁਦੇ ਨੂੰ ਕਿਸੇ ਜਾਤ ਜਾਂ ਫਿਰ ਧਰਮ ਨਾਲ ਨਾ ਜੋੜਿਆ ਜਾਵੇ । ਇਸ ਦੇਸ਼ ਵਿੱਚ ਹਰ ਇੱਕ ਸ਼ਖਸ ਨੂੰ ਆਪਣੀ ਕਾਬਲੀਅਤ ਨਾਲ ਅੱਗੇ ਵਧਣ ਦਾ ਅਧਿਕਾਰ ਹੈ। ਜਗਦੀਪ ਸਿੰਘ ਨੇ ਕਿਹਾ ਉਹ ਸਾਬਕਾ ਡਿਪਟੀ ਮੁੱਖ ਮੰਤਰੀ ਦੇ ਖਿਲਾਫ ਨਹੀਂ ਹਨ ਪਰ ਉਹ ਇਸ ਦੇ ਖਿਲਾਫ ਹਨ ਕਿ ਇਹ ਪੋਸਟ ਸਿਰਫ ਤਮਿਲ ਭਾਰਤੀਆਂ ਲਈ ਹੋਣੀ ਚਾਹੀਦਾ ਹੈ।

ਜਗਦੀਪ ਸਿੰਘ ਮਲੇਸ਼ੀਆਂ ਦੇ ਸਾਬਕਾ ਧਾਕੜ ਸਿਆਸਤਦਾਨ ਕਿਰਪਾਨ ਸਿੰਘ ਦੇ ਪੁੱਤਰ ਹਨ। ਉਨ੍ਹਾਂ ਦਾ ਦੂਜਾ ਅਤੇ ਤੀਜਾ ਪੁੱਤਰ ਗੋਬਿੰਦ ਸਿੰਘ ਦਿਉ ਅਤੇ ਰਾਮਕ੍ਰਿਪਾਲ ਸਿੰਘ ਵੀ ਮਲੇਸ਼ੀਆ ਦੀ ਸਿਆਸਤ ਵਿੱਚ ਅਹਿਮ ਰੋਲ ਨਿਭਾ ਰਹੇ ਹਨ ।
ਜਗਦੀਪ ਸਿੰਘ ਦਾ ਭਰਾ ਗੋਬਿੰਦ ਪਹਿਲਾਂ ਮਲੇਸ਼ੀਆ ਵਿੱਚ ਕਮਨੀਕੇਸ਼ ਅਤੇ ਮਲਟੀ ਮੀਡੀਆ ਮਾਮਲੇ ਬਾਰੇ ਮੰਤਰੀ ਸੀ ਜਦਕਿ ਦੂਜਾ ਭਰਾ ਰਾਮ ਕਿਰਪਾਲ ਸਿੰਘ ਇਸ ਵੇਲੇ ਮੌਜੂਦਾ ਮਲੇਸ਼ੀਆ ਦੀ ਸਰਕਾਰ ਵਿੱਚ ਡਿਪਟੀ ਮੰਤਰੀ ਹੈ ਜਿਸ ਦੇ ਅਧੀਨ ਕਾਨੂੰਨ ਮੰਤਰਾਲੇ ਹੈ।

Exit mobile version