The Khalas Tv Blog International ਇਟਲੀ ਨੇ ਬਣਾਇਆ ਕੋਰੋਨਾ ‘ਡੇਲੀ ਟੈਂਪਨ’ ਟੈਸਟ, ਤਿੰਨ ਮਿੰਟ ‘ਚ ਦੇਵੇਗਾ ਪਾਜ਼ਿਟਿਵ-ਨੈਗੇਟਿਵ ਨਤੀਜੇ
International

ਇਟਲੀ ਨੇ ਬਣਾਇਆ ਕੋਰੋਨਾ ‘ਡੇਲੀ ਟੈਂਪਨ’ ਟੈਸਟ, ਤਿੰਨ ਮਿੰਟ ‘ਚ ਦੇਵੇਗਾ ਪਾਜ਼ਿਟਿਵ-ਨੈਗੇਟਿਵ ਨਤੀਜੇ

‘ਦ ਖ਼ਾਲਸ ਬਿਊਰੋ :- ਕੋਵਿਡ-19 ਦੇ ਟੈਸਟ ਨੂੰ ਲੈ ਕੇ ‘ਚ ਦੁਨੀਆ ਭਰ ਵਿਗਿਆਣੀ ਇੱਕ-ਤੋਂ-ਇੱਕ ਟੈਸਟ ਤਕਨੀਕਾ ਦਾ ਇਸਤੇਮਾਲ ਕਰ ਰਹੇ ਹਨ। ਜਿੱਥੇ ਹੁਣ ਇਟਲੀ ਵੱਲੋਂ ਵੀ ਕੋੋਰੋਨਾਵਾਇਰਸ ਲਈ ਇੱਕ ਬਹੁਤ ਤੇਜ਼ ਲਾਰ ਟੈਸਟ ਤਿਆਰ ਕੀਤਾ ਗਿਆ ਹੈ। ਇਹ ਟੈਸਟ ਮਿਲਾਨ ਦੇ ਉੱਤਰ ’ਚ ਲੇਕੋ ਨੇੜੇ ਮੇਰੇਟ ’ਚ ਬ੍ਰਾਇਨਜ਼ਾ ਆਧਾਰਿਤ ਇੱਕ ਕੰਪਨੀ ਵੱਲੋਂ ਵਿਕਸਿਤ ਕੀਤਾ ਗਿਆ ਹੈ ਜਿਸ ਨੂੰ ‘ਡੇਲੀ ਟੈਂਪਨ’ ਕਿਹਾ ਜਾਂਦਾ ਹੈ। ਇਹ ਟੈਸਟ ਸਿਰਫ਼ ਤਿੰਨ ਮਿੰਟਾਂ ਵਿੱਚ ਨਤੀਜਾ ਦੇ ਦਿੰਦਾ ਹੈ। ਇਸ ਟੈਸਟ ਨੂੰ ਸੈਨਿਓ ਯੂਨੀਵਰਸਿਟੀ ਦੇ ਸਹਿਯੋਗ ਨਾਲ ਦਰਾਮਦ ਕੀਤਾ ਗਿਆ ਹੈ। ਇਸ ਟੈਸਟ ਦਾ ਸੈਂਪਲ ਕਪਾਹ ਦੀ ਸਵੈਬ ਨਾਲ ਲਿਆ ਜਾਂਦਾ ਇੱਕ ਥੁੱਕ ਦਾ ਨਮੂਨਾ ਹੈ ਜਿਸ ਨੂੰ ਡੇਲੀ ਟੈਂਪਨ ’ਤੇ ਰੱਖਿਆ ਜਾਂਦਾ ਹੈ, ਜੋ ਤਿੰਨ ਮਿੰਟਾਂ ਵਿੱਚ ਨਤੀਜਾ ਦੇ ਦਿੰਦਾ ਹੈ। ਜੇਕਰ ਦੋ ਲਾਈਨਾਂ ਹਨ ਤਾਂ ਟੈਸਟ ਰਿਪੋਰਟ ਪਾਜ਼ੇਟਿਵ ਮੰਨੀ ਜਾਂਦੀ ਹੈ, ਜੇਕਰ ਇੱਕ ਲਾਈਨ ਆਉਂਦੀ ਹੈ ਤਾਂ ਟੈਸਟ ਰਿਪੋਰਟ ਨੈਗੇਟਿਵ ਮੰਨੀ ਜਾਂਦੀ ਹੈ।

Exit mobile version