The Khalas Tv Blog Khetibadi 5 ਲੱਖ ਰੁਪਏ ਕਿੱਲੋ ਵਿਕਦੀ , ਹੁਣ ਚੰਡੀਗੜ੍ਹ ਵਿੱਚ ਸ਼ੁਰੂ ਹੋਈ ਖੇਤੀ
Khetibadi Video

5 ਲੱਖ ਰੁਪਏ ਕਿੱਲੋ ਵਿਕਦੀ , ਹੁਣ ਚੰਡੀਗੜ੍ਹ ਵਿੱਚ ਸ਼ੁਰੂ ਹੋਈ ਖੇਤੀ

ਇਸ ਕੇਸਰ ਦੀ ਕੁਆਲਿਟੀ ਐਨੀ ਜ਼ਬਰਦਸਤ ਹੈ ਕਿ ਦੇਸ਼ ਵਿੱਚੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚੋਂ ਮੰਗ ਹੋ ਰਹੀ ਹੈ।

ਚੰਡੀਗੜ੍ਹ – ਕਸ਼ਮੀਰ ਦੇ ਨੰਬਰ ਇੱਕ ਕੁਆਲਿਟੀ ਦੇ ਕੇਸਰ ਦੀ ਪੈਦਾਵਾਰ ਪੰਜਾਬ ਵਿੱਚ ਵੀ ਹੋ ਸਕਦੀ ਹੈ। ਜੀ ਹਾਂ ਚਾਰ ਮਿੱਤਰਾਂ ਨੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਇਹ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਇਹ ਨੌਜਵਾਨ ਮਿੱਟੀ ਤੋਂ ਬਿਨਾਂ ਹੀ ਹਵਾ ਵਿੱਚੋਂ ਹੀ ਕੇਸਰ ਦੀ ਫ਼ਸਲ ਲੈ ਰਹੇ। ਇਸ ਕੇਸਰ ਦੀ ਕੁਆਲਿਟੀ ਐਨੀ ਜ਼ਬਰਦਸਤ ਹੈ ਕਿ ਦੇਸ਼ ਵਿੱਚੋਂ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚੋਂ ਮੰਗ ਹੋ ਰਹੀ ਹੈ।

ਭਾਰਤ ਵਿੱਚ ਕੇਸਰ ਦੀ 60 ਮੈਟਰਿਕ ਟਨ ਖਪਤ ਐ। ਇਸ ਵਿੱਚੋਂ 22 ਮੈਟਰਿਕ ਟਨ ਦੀ ਦੇਸ਼ ਵਿੱਚ ਪੈਦਾਵਾਰ ਹੁੰਦੀ ਜਦਕਿ 38 ਮੈਟਰਿਕ ਟਨ ਵਿਦੇਸ਼ਾਂ ਤੋਂ ਦਰਾਮਦ ਕੀਤਾ ਜਾਂਦਾ ਹੈ। ਯਾਨੀ ਕੇਸਰ ਦੀ ਮੰਗ ਦੀ ਪੂਰਤੀ ਲਈ ਭਾਰਤ ਨੂੰ ਵਿਦੇਸ਼ਾਂ ਤੋਂ ਕਰੀਬ 70 ਫ਼ੀਸਦੀ ਕੇਸਰ ਦਰਾਮਦ ਕਰਨਾ ਪੈਂਦਾ। ਇਸ ਲਹਿਜ਼ੇ ਨਾਲ ਕੇਸਰ ਦੀ ਖੇਤੀ ਕਰਕੇ ਚੋਖੀ ਕਮਾਈ ਕੀਤੀ ਜਾ ਸਕਦੀ ਐ ਪਰ ਇਸ ਦੇ ਲਈ ਤਕਨੀਕੀ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਇਨ੍ਹਾਂ ਨੌਜਵਾਨਾਂ ਵੱਲੋਂ ਕੇਸਰ ਦੀ ਖੇਤੀ ਬਾਰੇ ਆਨਲਾਈਨ ਕਲਾਸਾਂ ਵੀ ਲਗਾਈਆਂ ਜਾ ਰਹੀਆਂ ਹਨ, ਜਿਸ ਦੇ ਲਈ ਤੁਸੀਂ ਮੋਬਾਈਲ ਨੰਬਰ 62805-27984 ਉੱਤੇ ਸੰਪਰਕ ਕਰ ਸਕਦੇ ਹੋ।

Exit mobile version