The Khalas Tv Blog Punjab ਲੋਕਾਂ ਨੂੰ ਹੁਣ ਆਪਣੇ ਕਰਜ਼ਿਆਂ ਅਤੇ ਬੈਂਕ ਦੀਆਂ ਸਰਕਾਰੀ ਸਕੀਮਾਂ ਦਾ ਹਿਸਾਬ-ਕਿਤਾਬ ਰੱਖਣਾ ਹੋਇਆ ਸੌਖਾ, ਪੜ੍ਹੋ ਪੂਰੀ ਖਬਰ
Punjab

ਲੋਕਾਂ ਨੂੰ ਹੁਣ ਆਪਣੇ ਕਰਜ਼ਿਆਂ ਅਤੇ ਬੈਂਕ ਦੀਆਂ ਸਰਕਾਰੀ ਸਕੀਮਾਂ ਦਾ ਹਿਸਾਬ-ਕਿਤਾਬ ਰੱਖਣਾ ਹੋਇਆ ਸੌਖਾ, ਪੜ੍ਹੋ ਪੂਰੀ ਖਬਰ

‘ਦ ਖ਼ਾਲਸ ਬਿਊਰੋ :- ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ, ਚੰਡੀਗੜ੍ਹ ਦੀ ’ਪੀ.ਐਸ.ਸੀ.ਏ.ਡੀ.ਬੀ.’ ਮੋਬਾਈਲ ਐਪ ਲਾਂਚ ਕੀਤੀ ਹੈ। ਆਮ ਲੋਕਾਂ ਅਤੇ ਵਿਸ਼ੇਸ਼ ਤੌਰ ’ਤੇ ਕਿਸਾਨਾਂ ਨੂੰ ਲਾਭ ਪਹੁੰਚਾਉਣ ਲਈ ਸਹਿਕਾਰੀ ਖੇਤਰ ਦੇ ਸਭ ਤੋਂ ਮਹੱਤਵਪੂਰਨ ਅਦਾਰਿਆਂ ਵਿੱਚੋਂ ਇੱਕ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ (ਪੀ.ਐਸ.ਸੀ.ਏ.ਡੀ.ਬੀ.), ਨੇ ’ਪੀ.ਐਸ.ਸੀ.ਏ.ਡੀ.ਬੀ.’ ਮੋਬਾਈਲ ਐਪ ਲਾਂਚ ਕਰਕੇ ਡਿਜੀਟਲ ਖੇਤਰ ਵਿੱਚ ਇੱਕ ਵੱਡੀ ਪੁਲਾਂਘ ਪੁੱਟੀ ਹੈ।

ਇਸ ਐਪ ਦਾ ਐਂਡਰਾਇਡ ਅਤੇ ਆਈ.ਓ.ਐੱਸ. ਵਰਜ਼ਨ ਐੱਨ.ਆਈ.ਸੀ, ਨਵੀਂ ਦਿੱਲੀ ਦੁਆਰਾ ਡਿਜ਼ਾਇਨ ਅਤੇ ਤਿਆਰ ਕੀਤਾ ਗਿਆ ਹੈ, ਜੋ ਗੂਗਲ ਪਲੇ ਸਟੋਰ ਅਤੇ ਓਪਨ ਵੈੱਬ ’ਤੇ ਡਾਊਨਲੋਡ ਲਈ ਉਪਲੱਬਧ ਹੈ।

ਸਹਿਕਾਰਤਾ ਮੰਤਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਮ ਲੋਕ ਅਤੇ ਖਾਸ ਕਰਕੇ ਕਿਸਾਨ ਬੈਂਕ ਦੀਆਂ ਲੋਨ ਸਕੀਮਾਂ, ਕਰਜ਼ਿਆਂ/ਐਫ.ਡੀਜ਼ ਦੀਆਂ ਵਿਆਜ ਦਰਾਂ ਅਤੇ ਕਿਸ਼ਤਾਂ ਦੇ ਹਿਸਾਬ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਐਪ ਪਿੰਡਾਂ ਦੇ ਨੇੜਲੇ ਖੇਤਰਾਂ ਵਿੱਚ ਪੀ.ਏ.ਡੀ.ਬੀਜ਼ ਦਾ ਪਤਾ ਲਗਾਉਣ ਵਿੱਚ ਵੀ ਸਹਾਇਤਾ ਪ੍ਰਦਾਨ ਕਰੇਗੀ।

ਉਨ੍ਹਾਂ ਕਿਹਾ ਕਿ ਇਸ ਐਪ ’ਤੇ ਕਰਜ਼ ਲੈਣ ਵਾਲੇ ਰਜਿਸਟਰਡ ਮੈਂਬਰ ਆਪਣੇ ਕਰਜ਼ ਖਾਤਿਆਂ ਦੇ ਲੈਣ-ਦੇਣ/ਸਟੇਟਮੈਂਟਸ ਸਬੰਧੀ ਜਾਣਕਾਰੀ ਵੇਖ ਸਕਦੇ ਹਨ। ਵਧੇਰੇ ਜਾਣਕਾਰੀ ਲਈ ਪ੍ਰਾਇਮਰੀ ਬੈਂਕ ਦੇ ਸਬੰਧਤ ਬ੍ਰਾਂਚ ਮੈਨੇਜਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

Exit mobile version