The Khalas Tv Blog International ਇਜ਼ਰਾਈਲ ਨੇ ਈਰਾਨ ਦੇ ਤੇਲ ਪਲਾਂਟਾਂ ‘ਤੇ ਮਿਜ਼ਾਈਲ ਹਮਲੇ ਕੀਤੇ ਸ਼ੁਰੂ
International

ਇਜ਼ਰਾਈਲ ਨੇ ਈਰਾਨ ਦੇ ਤੇਲ ਪਲਾਂਟਾਂ ‘ਤੇ ਮਿਜ਼ਾਈਲ ਹਮਲੇ ਕੀਤੇ ਸ਼ੁਰੂ

ਇਜ਼ਰਾਈਲ ਅਤੇ ਈਰਾਨ ਵਿਚਕਾਰ ਤਣਾਅ ਐਤਵਾਰ ਨੂੰ ਹੋਰ ਵਧ ਗਿਆ ਜਦੋਂ ਦੋਵਾਂ ਦੇਸ਼ਾਂ ਨੇ ਰਾਤ ਭਰ ਇੱਕ ਦੂਜੇ ’ਤੇ ਹਮਲੇ ਕੀਤੇ। ਇਜ਼ਰਾਈਲ ਨੇ ਈਰਾਨ ਦੇ ਦੱਖਣੀ ਪਾਰਸ ਗੈਸ ਫੀਲਡ, ਦੁਨੀਆ ਦੇ ਸਭ ਤੋਂ ਵੱਡੇ ਗੈਸ ਖੇਤਰ, ’ਤੇ ਹਮਲਾ ਕੀਤਾ, ਜਿਸ ਨਾਲ ਤੇਲ ਅਤੇ ਗੈਸ ਦੀ ਵਿਸ਼ਵਵਿਆਪੀ ਸਪਲਾਈ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ। ਇਜ਼ਰਾਈਲੀ ਮਿਜ਼ਾਈਲਾਂ ਨੇ ਤਹਿਰਾਨ ਦੇ ਸ਼ਾਹਰਾਨ ਤੇਲ ਡਿਪੂ, ਰੱਖਿਆ ਮੰਤਰਾਲੇ ਦੀ ਇਮਾਰਤ ਅਤੇ ਇੱਕ ਤੇਲ ਰਿਫਾਇਰੀ ਨੂੰ ਨਿਸ਼ਾਨਾ ਬਣਾਇਆ, ਜਿੱਥੇ ਅੱਗ ਲੱਗ ਗਈ। ਇੱਕ ਮਿਜ਼ਾਈਲ 14 ਮੰਜ਼ਿਲਾ ਰਿਹਾਇਸ਼ੀ ਇਮਾਰਤ ’ਤੇ ਡਿੱਗੀ, ਜਿਸ ਨਾਲ 29 ਬੱਚਿਆਂ ਸਮੇਤ 60 ਲੋਕ ਮਾਰੇ ਗਏ।

ਈਰਾਨ ਦੇ ਰੈਵੋਲਿਊਸ਼ਨਰੀ ਗਾਰਡ ਨੇ ਜਵਾਬੀ ਕਾਰਣਵੀ ਵਿੱਚ ਇਜ਼ਰਾਈਲੀ ਊਰਜਾ ਬੁਨਿਆਦੀ ਢਾਂਚੇ ਅਤੇ ਲੜਾਕੂ ਜੈੱਟ ਬਾਲਣ ਪਲਾਂਟਾਂ ਨੂੰ ਨਿਸ਼ਹਾਨਾ ਸਣਾਇਆ। ਉਨ੍ਹਾਂ ਨੇ ਮਿਜ਼ਾਇਲ ਅਤੇ ਡਰੋਨ ਹਮਲਿਆਂ ਨੇ ਇਜ਼ਰਾਈਲ ਦੇ ਉੱਤਰੀ ਸ਼ਹਿਰ ਤਾਮਰਾ ਵਿੱਚ ਇੱਕ ਘਰ ਨੂੰ ਵੀ ਨੁਕਸਾਨ ਪਹੁੰਚਾਇਆ, ਜਿੱਥੇ 3 ਲੋਕ ਮਾਰੇ ਗਏ ਅਤੇ 13 ਜ਼ਖਮੀ ਹੋਏ। ਈਰਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਹਮਲੇ ਜਾਰੀ ਰਹੇ ਤਾਂ ਜਵਾਬੀ ਕਾਰਵਾਈ ਹੋਰ ਤੇਜ਼ ਅਤੇ ਵਿਆਪਕ ਹੋਵੇਗੀ।

ਇਸ ਟਕਰਾਅ ਕਾਰਨ ਓਮਾਨ ਵਿੱਚ ਹੋਣ ਵਾਲੀ ਅਮਰੀਕਾ-ਈਰਾਨ ਪ੍ਰਮਾਣੂ ਗੱਲਬਾਤ ਰੱਦ ਹੋ ਗਈ। ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਕਚੀ ਨੇ ਕਿਹਾ ਕਿ ਇਜ਼ਰਾਈਲ ਦੇ ਹਮਲਿਆਂ ਦੇ ਵਿਚਕਾਰ ਗੱਲਬਾਤ ਸੰਭਵ ਨਹੀਂ।

ਇਜ਼ਰਾਈਲ ’ਚ ਈਰਾਨ ਦੇ ਦੋ ਮਿਜ਼ਾਈਲ ਹਮਲਿਆਂ ’ਚ ਛੇ ਲੋਕ ਮਾਰੇ ਗਏ, ਜਿਨ੍ਹਾਂ ’ਚ ਹਾਈਫਾ ਨੇੜੇ ਪੰਜ ਅਤੇ ਤੇਲ ਅਵੀਵ ’ਚ ਇੱਕ 60 ਸਾਲਾ ਔਰਤ ਸ਼ਾਮਲ ਹੈ। ਦਰਜਨਾਂ ਜ਼ਖਮੀ ਹੋਏ। ਮਿਸਰ ਦੀ ਸਰਹੱਦ ਨੇੜੇ ਏਜ਼ੂਜ਼ ਕਸਬੇ ਅਤੇ ਏਲਾਟ ਖੇਤਰ ਵਿੱਚ ਡਰੋਨ ਘੁਸਪੈਠ ਦੀਆਂ ਚੇਤਾਵਨੀਆਂ ਨਾਲ ਸਾਇਰਨ ਵੱਜੇ। ਇਜ਼ਰਾਈਲ ਦੀ ਮੈਗੇਨ ਡੇਵਿਡ ਐਡੋਮ ਅਤੀਵਰਜੈਂਸੀ ਸੇਵਾ ਨੇ ਜੂਡੀਅਨ ਪੁੱਟਖਿਲਜ਼ ’ਚ ਵੀ ਸੱਟਾਂ ਦੀ ਰਿਪੋਰਟ। ਇਹ ਟਕਰਾਅ ਵਿਸ਼ਵ ਬਾਜ਼ਾਰਾਂ ਅਤੇ ਖੇਤਰੀ ਸਥਿਰਤਾ ਲਈ ਖਤਰਨਾਕ ਹੈ।

 

Exit mobile version