The Khalas Tv Blog International ਇਜ਼ਰਾਇਲ ਦਾ ਲਿਬਨਾਨ ਤੇ ਵੱਡਾ ਹਮਲਾ!
International

ਇਜ਼ਰਾਇਲ ਦਾ ਲਿਬਨਾਨ ਤੇ ਵੱਡਾ ਹਮਲਾ!

ਬਿਉਰੋ ਰਿਪੋਰਟ – ਇਜ਼ਰਾਇਲ (Israel) ਵੱਲੋਂ ਲਿਬਨਾਨ (Lebanon) ‘ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਇਕ ਵਾਰ ਫਿਰ ਇਜ਼ਰਾਇਲ ਨੇ ਲਿਬਨਾਨ ਦੇ ਦੱਖਣੀ ਹਿੱਸੇ ਵਿਚ ਤਾਜ਼ਾ ਹਮਲੇ ਕੀਤੇ ਹਨ। ਬੀਬੀਸੀ ਦੇ ਮੁਤਾਬਕ ਇਸ ਹਮਲੇ ਵਿਚ 6 ਲਿਬਨਾਨੀ ਨਾਗਰਿਕਾ ਦੀ ਜਾਨ ਗਈ ਹੈ। ਇਨ੍ਹਾਂ ਮੌਤਾਂ ਦੀ ਪੁਸ਼ਟੀ ਲਿਬਨਾਨ ਦੇ ਸਿਹਤ ਵਿਭਾਗ ਵੱਲੋਂ ਕਰ ਦਿੱਤੀ ਗਈ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਦੱਖਣੀ ਵਿਬਨਾਨ ਦੇ ਵਿਚ ਆਇਨ ਕਾਨਾ ਕਸਬੇ ਦੇ ਵਿਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਅਤੇ 13 ਜ਼ਖ਼ਮੀ ਹੋਏ ਹਨ। ਇਸ ਦੇ ਨਾਲ ਹੀ ਕੇਸਰਵਾਨ ਦੇ ਅਲ-ਮਾਏਸਰਾ ਵਿਚ ਵੀ ਤਿੰਨ ਦੀ ਮੌਤ ਹੋਣ ਹੋਈ ਹੈ ਅਤੇ 9 ਜ਼ਖ਼ਮੀ ਹੋਏ ਹਨ।

ਦੱਸ ਦੇਈਏ ਕਿ ਇਜ਼ਾਇਲ ਅਤੇ ਗਾਜ਼ਾ ਵਿਚਕਾਰ ਲੰਬੇ ਸਮੇਂ ਤੋਂ ਜੰਗ ਜਾਰੀ ਹੈ। ਇਸ ਨੂੰ ਲੈ ਕੇ ਇਜ਼ਰਾਇਲ ਲਗਾਤਾਰ ਹਮਲਾਵਰ ਖੁਦ ਅਖਤਿਆਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਜ਼ਰਾਇਲ ਕਈ ਵਾਰ ਅਜਿਹੇ ਹਮਲੇ ਕਰ ਚੁੱਕਾ ਹੈ। ਕੁਝ ਦਿਨ ਪਹਿਲਾਂ ਹੀ ਲਿਬਨਾਨ ਵਿਚ ਪੇਜ਼ਰਾਂ ਵਿਚ ਧਮਾਕੇ ਹੋਏ ਸੀ, ਇਸ ਪਿੱਛੇ ਵੀ ਇਜ਼ਰਾਇਲ ਦਾ ਹੱਥ ਹੋਣ ਦਾ ਸ਼ੱਕ ਹੈ।

ਇਹ ਵੀ ਪੜ੍ਹੋ  –  ਮੁੱਖ ਮੰਤਰੀ ਨੇ ਝੋਨੇ ਦੀ ਖਰੀਦ ਨੂੰ ਲੈ ਕੀ ਕੀਤੀ ਮੀਟਿੰਗ!

 

Exit mobile version