The Khalas Tv Blog International ਗਾਜ਼ਾ ਸ਼ਰਨਾਰਥੀ ਕੈਂਪ ‘ਤੇ ਇਜ਼ਰਾਈਲ ਦਾ ਹਮਲਾ, 33 ਲੋਕਾਂ ਦੀ ਮੌਤ
International

ਗਾਜ਼ਾ ਸ਼ਰਨਾਰਥੀ ਕੈਂਪ ‘ਤੇ ਇਜ਼ਰਾਈਲ ਦਾ ਹਮਲਾ, 33 ਲੋਕਾਂ ਦੀ ਮੌਤ

ਗਾਜ਼ਾ ਦੇ ਉੱਤਰੀ ਹਿੱਸੇ ਜਬਲੀਆ ਵਿੱਚ ਇੱਕ ਸ਼ਰਨਾਰਥੀ ਕੈਂਪ ਉੱਤੇ ਇਜ਼ਰਾਈਲ ਦੇ ਤਾਜ਼ਾ ਹਮਲੇ ਵਿੱਚ 33 ਲੋਕਾਂ ਦੀ ਜਾਨ ਚਲੀ ਗਈ ਹੈ। ਗਾਜ਼ਾ ਵਿੱਚ ਹਮਾਸ ਦੇ ਅਧਿਕਾਰੀਆਂ ਨੇ ਇਸ ਹਮਲੇ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਮੁਤਾਬਕ ਇਸ ਹਮਲੇ ‘ਚ 21 ਔਰਤਾਂ ਦੀ ਮੌਤ ਹੋ ਗਈ ਹੈ।

ਹਾਲਾਂਕਿ ਜਬਲੀਆ ‘ਤੇ ਇਸ ਤਾਜ਼ਾ ਹਮਲੇ ਦੇ ਦੋਸ਼ਾਂ ਬਾਰੇ ਇਜ਼ਰਾਈਲ ਨੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਇਜ਼ਰਾਈਲੀ ਬਲਾਂ ਨੇ ਪਿਛਲੇ ਕਈ ਹਫ਼ਤਿਆਂ ਤੋਂ ਸੰਘਣੀ ਆਬਾਦੀ ਵਾਲੇ ਕੈਂਪਾਂ ਦੀ ਘੇਰਾਬੰਦੀ ਕੀਤੀ ਹੋਈ ਸੀ। ਇਸ ਹਫਤੇ ਹਮਾਸ ਦੇ ਪ੍ਰਮੁੱਖ ਨੇਤਾ ਯਾਹਿਆ ਸਿਨਵਰ ਵੀ ਇਜ਼ਰਾਇਲੀ ਹਮਲੇ ਵਿਚ ਮਾਰਿਆ ਗਿਆ ਸੀ।

ਇਸ ਦੇ ਨਾਲ ਹੀ ਜੰਗਬੰਦੀ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਦਾ ਤਾਜ਼ਾ ਬਿਆਨ ਵੀ ਸਾਹਮਣੇ ਆਇਆ ਹੈ। ਬਾਈਡਨ ਦੇ ਅਨੁਸਾਰ, “ਲੇਬਨਾਨ ਵਿੱਚ ਜੰਗਬੰਦੀ ਵੱਲ ਕੰਮ ਕਰਨ ਦੀ ਵਧੇਰੇ ਸੰਭਾਵਨਾ ਹੈ। ਇਜ਼ਰਾਈਲ ਲੇਬਨਾਨ ਵਿੱਚ ਹਿਜ਼ਬੁੱਲਾ ਨਾਲ ਜੰਗ ਲੜ ਰਿਹਾ ਹੈ। ਪਰ ਗਾਜ਼ਾ ਵਿੱਚ ਜੰਗਬੰਦੀ ਲਈ ਯਤਨ ਬਹੁਤ ਮੁਸ਼ਕਲ ਹਨ।

ਗਾਜ਼ਾ ਵਿੱਚ ਹਮਾਸ ਦੁਆਰਾ ਸੰਚਾਲਿਤ ਮੀਡੀਆ ਦੇ ਇੱਕ ਬਿਆਨ ਦੇ ਅਨੁਸਾਰ, “ਸ਼ੁੱਕਰਵਾਰ ਦੇ ਇਜ਼ਰਾਈਲੀ ਹਮਲਿਆਂ ਵਿੱਚ 85 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਹਮਾਸ ਦੁਆਰਾ ਚਲਾਏ ਜਾਣ ਵਾਲੇ ਮੀਡੀਆ ਦਾ ਕਹਿਣਾ ਹੈ ਕਿ ਇਸ ਤਾਜ਼ਾ ਇਜ਼ਰਾਈਲੀ ਹਮਲੇ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਤੱਕ ਪਹੁੰਚ ਸਕਦੀ ਹੈ।”

ਸਮਾਚਾਰ ਏਜੰਸੀ ਰਾਇਟਰਸ ਦੀ ਇੱਕ ਰਿਪੋਰਟ ਦੇ ਅਨੁਸਾਰ, “ਗਾਜ਼ਾ ਵਿੱਚ ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਤਾਜ਼ਾ ਇਜ਼ਰਾਈਲੀ ਹਮਲੇ ਵਿੱਚ ਘੱਟ ਤੋਂ ਘੱਟ 39 ਫਲਸਤੀਨੀਆਂ ਦੀ ਮੌਤ ਹੋ ਗਈ ਹੈ।”

Exit mobile version