The Khalas Tv Blog Punjab ਹੁਣ ਟ੍ਰੇਨ ‘ਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਈ ਨਹੀਂ ਦੇਣਾ ਹੋਵੇਗਾ ਵਾਧੂ ਪੈਸਾ! IRCTC ਨੇ ਜਾਰੀ ਕੀਤੇ ਨਿਰਦੇਸ਼
Punjab

ਹੁਣ ਟ੍ਰੇਨ ‘ਚ ਖਾਣ-ਪੀਣ ਦੀਆਂ ਚੀਜ਼ਾਂ ਦੇ ਲਈ ਨਹੀਂ ਦੇਣਾ ਹੋਵੇਗਾ ਵਾਧੂ ਪੈਸਾ! IRCTC ਨੇ ਜਾਰੀ ਕੀਤੇ ਨਿਰਦੇਸ਼

ਚੰਡੀਗੜ੍ਹ : ਜੇਕਰ ਤੁਸੀਂ ਵੀ ਅਕਸਰ ਰੇਲਵੇ ਦੇ ਜ਼ਰੀਏ ਸਫਰ ਕਰਦੇ ਹੋ ਤਾਂ ਵੈਂਡਰ ਵਲੋਂ ਜ਼ਿਆਦਾ ਖਾਣੇ ਦੇ ਚਾਰਜ ਤੋਂ ਪਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ । ਹੁਣ ਇਸ ‘ਤੇ IRCTC ਵੱਲੋਂ ਸਖਤ ਕਦਮ ਚੁੱਕੇ ਜਾਣਗੇ । IRCTC ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਵਿੱਚ ਖਾਣ-ਪੀਣ ਦੀਆਂ ਚੀਜ਼ਾਂ ਦੇ ਰੇਟ ਨੂੰ ਲੈਕੇ ਰਾਹਤ ਦਿੱਤੀ ਗਈ ਹੈ । IRCTC ਵੱਲੋਂ ਵੈਂਡਰਸ ਨੂੰ ਦਿੱਤੇ ਗਏ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਵੈਂਡਰ ਖਾਣੇ ਦੇ ਨਾਲ ਵੱਖ ਤੋਂ ਰੇਟ ਜੋੜ ਕੇ ਖਾਣਾ ਨਾ ਵੇਚਣ।

ਟ੍ਰੇਨਾਂ ਵਿੱਚ ਚੈਕਿੰਗ ਹੋਵੇਗੀ ।

ਆਈਆਰਸੀਟੀਸੀ ਨੇ ਇਸ ਨੂੰ ਲੈਕੇ ਸਾਰੇ GGM ਨੂੰ ਪੱਤਰ ਲਿਖਿਆ ਹੈ ਨਾਲ ਹੀ ਫੌਰਨ ਕਾਰਵਾਹੀ ਕਰਨ ਦੇ ਨਿਰਦੇਸ਼ ਦਿੱਤੇ ਹਨ। IRCTC ਨੇ ਚਿਤਾਵਨੀ ਦਿੱਤੀ ਹੈ ਕਿ ਸਮਾਨ ਵੇਚਣ ਵਾਲੇ ਜੇਕਰ ਵਾਧੂ ਪੈਸੇ ਚਾਰਜ ਕਰਨਗੇ ਤਾਂ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇਗੀ । ਇਸ ‘ਤੇ ਰੋਕ ਲਗਾਉਣ ਦੇ ਲਈ ਭੀੜ ਵਾਲੇ 10 ਰੂਟਾਂ ‘ਤੇ ਟ੍ਰੇਨਾਂ ਵਿੱਚ ਵਿਜੀਲੈਂਸ ਟੀਮ ਐਕਟਿਵ ਰਹੇਗੀ । ਇਹ ਟੀਮ ਵੈਂਡਰਸ ਦੇ ਵੱਲੋਂ ਮਨਮਾਨੀ ਕਰਨ ‘ਤੇ ਰੋਕ ਲਗਾਏਗੀ । ਇਸ ਤੋਂ ਇਲਾਵਾ MRP ਤੋਂ ਜ਼ਿਆਦਾ ਕੀਮਤ ‘ਤੇ ਸਮਾਨ ਵੇਚਣ ‘ਤੇ ਕਾਰਵਾਈ ਕੀਤੀ ਜਾਵੇਗੀ ।

ਟ੍ਰੇਨਾਂ ਵਿੱਚ ਸੁਪਰਵਾਇਜ਼ਰ ਤਾਇਨਾਤ ਕੀਤੇ ਜਾਣਗੇ

ਪ੍ਰੀਮੀਅਮ ਟ੍ਰੇਨਾਂ ਵਿੱਚ IRCTC ਦੇ ਵੱਲੋਂ ਮੈਨੇਜਰ ਤਾਇਨਾਤ ਰਹਿੰਦੇ ਹਨ । ਕੁਝ ਅਹਿਮ ਟ੍ਰੇਨਾਂ ਵਿੱਚ ਹੁਣ ਸੁਪਰਵਾਇਜ਼ਰ ਤਾਇਨਾਤ ਕੀਤੇ ਜਾਣਗੇ । ਰੇਲ ਮੰਤਰੀ ਵੱਲੋਂ ਇਸ ‘ਤੇ ਵਿਚਾਰ ਕੀਤਾ ਜਾਵੇਗਾ । ਛੁੱਟਿਆਂ ਵਿੱਚ ਯਾਤਰਾ ਦੇ ਦੌਰਾਨ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਇਸ ਦੇ ਮੱਦੇਨਜ਼ਰ ਇਹ ਕਦਮ ਚੁੱਕੇ ਗਏ ਹਨ।

ਬਿਲ ਮੰਗ ‘ਤੇ ਓਵਰ ਪ੍ਰਾਇਸਿੰਗ ਤੋਂ ਬਚ ਸਕਦੇ ਹੋ

ਯਾਤਰੀਆਂ ਨੂੰ ਸੁਝਾਅ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਬਿੱਲ ਮੰਗ ਕੇ ਓਵਰ ਪ੍ਰਾਈਸਿੰਗ ਤੋਂ ਬਚ ਸਕਦੇ ਹੋ,ਜੇਕਰ ਕੁਆਲਿਟੀ ਅਤੇ ਮਾਤਰਾ ਨਾਲ ਜੁੜੀ ਕੋਈ ਸ਼ਿਕਾਇਤ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਸਬੰਧੀ ਅਧਿਕਾਰੀ ਦੇ ਨਾਲ ਕਰ ਸਕਦੇ ਹੋ। ਰੇਲ ਨੀਰ ਦੀ ਖਪਤ ਵਧੀ ਹੈ ਜਿਸ ਦੀ ਵਜ੍ਹਾ ਕਰੇ IRCTC 4 ਨਵੇਂ ਪਲਾਂਟ ਲਗਾਏ ਜਾ ਰਹੇ ਹਨ।

Exit mobile version