The Khalas Tv Blog International ਤੁਰਕੀ-ਇਰਾਕ ਵਿਚਾਲੇ ਪਿਆ ਰੌਲਾ !
International

ਤੁਰਕੀ-ਇਰਾਕ ਵਿਚਾਲੇ ਪਿਆ ਰੌਲਾ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਇਰਾਕ ਦੇ ਕੁਰਦਿਸਤਾਨ ਇਲਾਕੇ ਵਿੱਚ ਇੱਕ ਪਾਰਕ ਵਿੱਚ ਗੋ ਲੀਬਾਰੀ ਵਿੱਚ ਨੌਂ ਨਾਗਰਿਕਾਂ ਦੇ ਮਾ ਰੇ ਜਾਣ ਤੋਂ ਬਾਅਦ ਇਰਾਕ ਅਤੇ ਤੁਰਕੀ ਦੇ ਵਿਚਕਾਰ ਰਾਜਨੀਤਿਕ ਵਿ ਵਾਦ ਸ਼ੁਰੂ ਹੋ ਗਿਆ ਹੈ। ਮਰ ਨ ਵਾਲਿਆਂ ਵਿੱਚ ਜ਼ਿਆਦਾਤਾਰ ਇਰਾਕੀ ਸੈਲਾਨੀ ਸਨ। ਇਨ੍ਹਾਂ ਵਿੱਚ ਬੱਚੇ ਵੀ ਸ਼ਾਮਿਲ ਸਨ। ਗੋ ਲੀਬਾਰੀ ਦੀ ਇਸ ਘਟ ਨਾ ਵਿੱਚ ਘੱਟੋ ਘੱਟ 23 ਲੋਕ ਜ਼ਖ਼ ਮੀ ਹੋਏ ਹਨ।

ਸਥਾਨਕ ਅਧਿਕਾਰੀਆਂ ਨੇ ਇਸ ਦੇ ਲਈ ਤੁਰਕੀ ਦੀ ਫ਼ੌਜ ਨੂੰ ਜ਼ਿੰਮੇਦਾਰ ਦੱਸਿਆ ਹੈ। ਇਰਾਕ, ਤੁਰਕੀ ਵਿੱਚ ਆਪਣੇ ਰਾਜਨੀਤਿਕ ਇੰਚਾਰਜ ਨੂੰ ਵਾਪਸ ਬੁਲਾ ਰਿਹਾ ਹੈ। ਇਸ ਦੇ ਨਾਲ ਹੀ ਬਗਦਾਦ ਵਿੱਚ ਤੁਰਕੀ ਦੇ ਰਾਜਦੂਤ ਨੂੰ ਮੁਆਫ਼ੀ ਮੰਗਣ ਦੇ ਲਈ ਤਲਬ ਕੀਤਾ ਹੈ।

ਇਰਾਕ ਦੇ ਪ੍ਰਧਾਨ ਮੰਤਰੀ ਮੁਸਤਫ਼ਾ ਅਲ ਕਾਦਿਮੀ ਨੇ ਇਸ ਹਮ ਲੇ ਨੂੰ ਇਰਾਕ ਦੀ ਪ੍ਰਭੂਸੱਤਾ ਉੱਤੇ ਹਮ ਲਾ ਕਰਾਰ ਦਿੱਤਾ ਹੈ। ਦੂਜੇ ਪਾਸੇ ਤੁਰਕੀ ਦਾ ਕਹਿਣਾ ਹੈ ਕਿ ਕੁਰਦਿਸਤਾਨ ਵਰਕਸਜ਼ ਪਾਰਟੀ ਨਾਲ ਜੁੜੇ ਹੋਏ ਲੋਕਾਂ ਨੇ ਇਸ ਘਟ ਨਾ ਨੂੰ ਅੰਜ਼ਾ ਮ ਦਿੱਤਾ ਹੈ। ਇਰਾਕ ਦੇ ਸਰਕਾਰੀ ਟੀਵੀ ਦਾ ਕਹਿਣਾ ਹੈ ਕਿ ਇਰਾਕ ਦੇ ਕੁਰਦਿਸਤਾਨ ਖੇਤਰ ਅਤੇ ਤੁਰਕੀ ਦੇ ਵਿਚਕਾਰ ਸੀਮਾ ਉੱਤੇ ਜਾਖੋ ਸ਼ਹਿਰ ਦੇ ਇੱਕ ਪਾਰਕ ਵਿੱਚ ਭਾਰੀ ਗੋ ਲੀਬਾਰੀ ਹੋਈ ਹੈ।


ਕੁਰਦਿਸਤਾਨ ਦੇ ਸਿਹਤ ਮੰਤਰੀ ਮੁਤਾਬਕ ਪੀ ੜਤਾਂ ਵਿੱਚ ਇੱਕ ਸਾਲ ਦਾ ਬੱਚਾ ਵੀ ਸ਼ਾਮਿਲ ਹੈ। ਹਮ ਲੇ ਵਿੱਚ ਜ਼ਖ਼ ਮੀ ਇੱਕ ਵਿਅਕਤੀ ਨੇ ਦੱਸਿਆ ਕਿ ਸਾਡੇ ਨੌਜਵਾਨ ਮ ਰ ਚੁੱਕੇ ਹਨ, ਸਾਡੇ ਬੱਚੇ ਮ ਰ ਚੁੱਕੇ ਹਨ। ਅਸੀਂ ਹੁਣ ਕਿੱਥੇ ਜਾਈਏ, ਸਾਡੇ ਕੋਲ ਸਿਰਫ਼ ਭਗਵਾਨ ਹੀ ਬਚਿਆ ਹੈ।

Exit mobile version