ਬਿਊਰੋ ਰਿਪੋਰਟ : ਇੱਕ ਲੇਖਕ ਨੂੰ ਟੀਵੀ ਵਿੱਚ ਇੰਟਰਵਿਊ ਦੇਣਾ ਮਹਿੰਗਾ ਪੈ ਗਿਆ ਹੈ । ਇੰਟਰਵਿਊ ਖਤਮ ਹੁੰਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਮੌ ਤ ਦੀ ਸਜ਼ਾ ਸੁਣਾ ਦਿੱਤਾ ਗਈ। ਇਹ ਵਾਰਦਾਤ ਇਰਾਨ ਦੀ ਹੈ ਜਿੱਥੇ ਹਿਜਾਬ ਦੇ ਵਿਰੋਧ ਵਿੱਚ ਮਸ਼ਹੂਰ ਲੇਖਕ ਮੇਹਦੀ ਬਹਮਨ ਨੂੰ ਇਜਰਾਇਲੀ ਟੀਵੀ ‘ਤੇ ਇੰਟਰਵਿਊ ਦੇਣ ‘ਤੇ ਮੌ ਤ ਦੀ ਸਜ਼ਾ ਸੁਣਾਈ ਗਈ ਹੈ । ਇਸ ਤੋਂ ਪਹਿਲਾਂ ਇੱਕ ਪ੍ਰਦਰਸ਼ਨਕਾਰੀ ਨੂੰ 1 ਹਫਤੇ ਦੇ ਅੰਦਰ ਮੌਤ ਦੀ ਸਜ਼ਾ ਸੁਣਾ ਕੇ ਸ਼ਰੇਆਮ ਫਾਂਸੀ ਦੀ ਸਜ਼ਾ ਦਿੱਤੀ ਗਈ ਸੀ । ਉਸ ਸਖ਼ਸ ਨੇ ਆਪਣੀ ਅਖੀਰਲੀ ਇੱਛਾ ਦੱਸ ਦੇ ਹੋਏ ਕਿਹਾ ਸੀ ਮੇਰੇ ਮਰਨ ‘ਤੇ ਕੁਰਾਨ ਨਾ ਪੜੀ ਜਾਵੇ ਸਿਰਫ਼ ਲੋਕ ਜਸ਼ਨ ਮਨਾਉਣ ।
ਬਹਮਨ ਨੇ ਆਪਣੇ ਇੰਟਰਵਿਊ ਵਿੱਚ ਇਰਾਨ ਵਿੱਚ ਇਸਲਾਮੀ ਕਾਨੂੰਨ ਲਾਗੂ ਕਰਨ ਦੀ ਨਿੰਦਾ ਕੀਤੀ ਸੀ। ਨਾਲ ਹੀ ਉਨ੍ਹਾਂ ਨੇ ਇਜਰਾਈਲ ਅਤੇ ਇਰਾਨ ਦੇ ਰਿਸ਼ਤਿਆਂ ਨੂੰ ਠੋਸ ਕਰਨ ਦੀ ਵਕਾਲਤ ਕੀਤੀ ਸੀ। ਮੇਹਦੀ ਬਹਮਨ ਇਰਾਨ ਦੇ ਮਸ਼ਹੂਰ ਲੇਖਕ ਹਨ ਅਤੇ ਉਹ ਸ਼ੀਆ ਧਰਮ ਗੁਰੂ ਮਾਸੂਮੀ ਤੇਹਰਾਨੀ ਦੇ ਨਾਲ ਕਈ ਧਰਮਾਂ ਨਾਲ ਜੁੜੇ ਆਰਟ ਵਰਕ ਵਿੱਚ ਕੰਮ ਕਰ ਚੁੱਕੇ ਹਨ । ਇਰਾਨ ਨੇ ਉਨ੍ਹਾਂ ‘ਤੇ ਜਾਸੂਸੀ ਦਾ ਇਲਜ਼ਾਮ ਲਗਾਇਆ ਸੀ । ਮੇਹਦੀ ਬਹਮਨ ਨੂੰ ਜਿਸ ਇੰਟਰਵਿਊ ਵਿੱਚ ਮੌਤ ਦੀ ਸਜ਼ਾ ਮਿਲੀ ਹੈ ਉਹ ਹਿਜਾਬ ਵਿਰੋਧੀ ਪ੍ਰਦਰਸ਼ਨ ਸ਼ੁਰੂ ਹੋਣ ਵੇਲੇ ਦਿੱਤਾ ਗਿਆ ਸੀ । ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਦੇ ਲਈ ਹਿਜਾਬ ਵਿਰੋਧੀ ਪ੍ਰਦਰਸ਼ਨ ਨੂੰ ਅਧਾਰ ਬਣਾਇਆ ਗਿਆ ਹੈ ।
ਇਰਾਨ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨ ਦੌਰਾਨ ਹੁਣ ਤੱਕ 500 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ । ਜਿਸ ਵਿੱਚ 69 ਬੱਚੇ ਸ਼ਾਮਲ ਹਨ,ਐਮਨੈਸਟੀ ਇੰਟਰਨੈਸ਼ਨਲ ਮੁਤਾਬਿਕ ਇਰਾਨ ਵਿੱਚ ਹੁਣ ਤੱਕ 26 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ । ਇਰਾਨ ਲਗਾਤਾਰ ਹਿਜਾਬ ਦਾ ਵਿਰੋਧ ਕਰਨ ਵਾਲਿਆਂ ਨੂੰ ਫਾਂਸੀ ਦੀ ਸਜ਼ਾ ਸੁਣਾ ਰਿਹਾ ਹੈ । 22 ਸਤੰਬਰ ਨੂੰ ਮਹਾਸਾ ਅਮੀਨ ਦੀ ਹਿਜਾਬ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੌਰਾਨ ਮੌਤ ਹੋਈ ਸੀ ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਹਿਜਾਬ ਦੇ ਖਿਲਾਫ ਮੁਹਿੰਮ ਸ਼ੁਰੂ ਹੋ ਗਈ ।
ਪ੍ਰਦਰਸ਼ਨਕਾਰੀਆਂ ਖਿਲਾਫ ਕਾਰਵਾਈ ਨੂੰ ਲੈਕੇ ਇਰਾਨ ਸਰਕਾਰ ਵੱਖ-ਵੱਖ ਤਰੀਕੇ ਅਪਣਾ ਰਹੀ ਹੈ। ਕਈ ਥਾਵਾਂ ‘ਤੇ ਪ੍ਰਦਰਸ਼ਨਕਾਰੀਆਂ ਦੀਆਂ ਅੱਖਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਕਿਧਰੇ ਡਿਟੇਨ ਕਰਨ ਦੇ ਲਈ ਐਂਬੂਲੈਂਸ ਵਰਗੀ ਗੱਡੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ ਕਿ ਇਰਾਨ ਹੁਣ ਨਾਬਾਲਿਗਾ ਨੂੰ ਵੀ ਮੌ ਤ ਦੀ ਸਜ਼ਾ ਦੇ ਰਹੀ ਹੈ । ‘ਦ ਵਾਸ਼ਿਗਟਨ ਪੋਸਟ ਮੁਤਾਬਿਕ ਇਰਾਨ ਸਰਕਾਰ ਨੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਵਾਲੇ 3 ਨਾਬਾਲਿਗਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ । ਇਸ ਤੋਂ ਪਹਿਲਾਂ FIFA WORLD CUP ਵਿੱਚ ਵੀ ਇਰਾਨ ਦੇ ਮੈਚ ਦੌਰਾਨ ਖਿਡਾਰੀਆਂ ਨੇ ਮਿਲ ਕੇ ਇਰਾਨ ਵਿੱਚ ਹਿਜਾਬ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਸੀ । ਉਨ੍ਹਾਂ ਨੇ ਇਰਾਨ ਦਾ ਕੌਮੀ ਰਾਸ਼ਟਰਗੀਤ ਗਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਸੀ ।