The Khalas Tv Blog Others ਪੰਜਾਬ ਨੇ ਸਾਢੇ 18 ਕਰੋੜ ‘ਚ IPL ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਖਰੀਦਿਆ ! ਮਹਿੰਗੇ ਵਿਕਟ ਕੀਪਰ ਦਾ ਵੀ ਬਣਿਆ ਰਿਕਾਰਡ
Others

ਪੰਜਾਬ ਨੇ ਸਾਢੇ 18 ਕਰੋੜ ‘ਚ IPL ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਖਿਡਾਰੀ ਖਰੀਦਿਆ ! ਮਹਿੰਗੇ ਵਿਕਟ ਕੀਪਰ ਦਾ ਵੀ ਬਣਿਆ ਰਿਕਾਰਡ

ਵੈਸਟ ਇੰਡੀਜ਼ ਦੇ ਵਿਕਟ ਕੀਪਰ ਨਿਕੋਲਸ ਪੂਰਨ ਸਭ ਤੋਂ ਮਹਿੰਗੇ ਵਿਕਟ ਕੀਪਰ ਬਣੇ

ਬਿਊਰੋ ਰਿਪੋਰਟ : IPL ਦੇ ਇਤਿਹਾਸ ਵਿੱਚ ਕਿਸੇ ਵੀ ਖਿਡਾਰੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਬੋਲੀ ਲੱਗੀ ਹੈ ਅਤੇ ਇਸ ਨੂੰ ਲਗਾਉਣ ਵਾਲੀ ਪੰਜਾਬ ਦੀ ਟੀਮ ‘ਪੰਜਾਬ ਕਿੰਗਸ’ ਹੈ । ਜਿਸ ਮਹਿੰਗੇ ਖਿਡਾਰੀ ਨੂੰ ਪੰਜਾਬ ਦੀ ਟੀਮ ਨੇ ਖਰੀਦਿਆ ਹੈ ਉਹ ਹੈ ਇੰਗਲੈਂਡ ਦੀ ਟੀਮ ਦਾ ਆਲ ਰਾਉਂਡ ਸੈਮ ਕਰਨ ਹੈ ਅਤੇ ਵਰਲਡ ਕੱਪ ਟੀ-20 ਵਿੱਚ ਉਹ ਮੈਨ ਆਫ ਦੀ ਟੂਰਨਾਮੈਂਟ ਰਿਹਾ ਸੀ। ਉਨ੍ਹਾਂ ਨੂੰ ਪੰਜਾਬ ਨੇ 18 ਕਰੋਂੜ 50 ਲੱਖ ਵਿੱਚ ਖਰੀਦੀਆਂ ਹੈ,ਸੈਮ ਕਰਨ ਦਾ ਬੇਸ ਪ੍ਰਾਈਜ਼ 2 ਕਰੋੜ ਸੀ ਯਾਨੀ 9 ਗੁਣਾ ਮਹਿੰਗਾ ਪੰਜਾਬ ਦੀ ਟੀਮ ਨੇ ਉਨ੍ਹਾਂ ਨੂੰ ਖਰੀਦਿਆ ਹੈ ।ਇਸ ਦੇ ਨਾਲ ਹੀ ਸੈਮ ਕਰਨ IPL ਦੇ ਹੁਣ ਤੱਕ ਦੇ ਸਭ ਤੋਂ ਮਹਿੰਗੇ ਵਿਕਨ ਵਾਲੇ ਖਿਡਾਰੀ ਬਣ ਗਏ ਹਨ । ਇਸ ਤੋਂ ਪਹਿਲਾਂ ਇਹ ਰਿਕਾਰਡ ਦੱਖਣੀ ਅਫਰੀਕਾ ਦੇ ਖਿਡਾਰੀ ਕ੍ਰਿਸ ਮਾਰਿਸ ਦੇ ਨਾਂ ‘ਤੇ ਸੀ । ਉਨ੍ਹਾਂ ਨੂੰ 16.25 ਕਰੋੜ ਵਿੱਚ ਖਰੀਦਿਆ ਗਿਆ ਸੀ । ਦੂਜੇ ਨੰਬਰ ‘ਤੇ ਵੈਸਟ ਇੰਡੀਜ਼ ਦੇ ਵਿਕਟ ਕੀਪਰ ਨਕੋਲਸ ਪੂਰਨ ਰਹੇ ਹਨ ਉਨ੍ਹਾਂ ਨੂੰ ਹੈਦਰਾਬਾਦ ਦੀ ਟੀਮ ਨੇ 16 ਕਰੋੜ ਵਿੱਚ ਖਰੀਦਿਆ ਹੈ । ਇਸ ਤੋਂ ਪਹਿਲਾਂ ਸਭ ਤੋਂ ਵਧ ਕੀਮਤ ਤੇ ਵਿਕਨ ਵਾਲੇ ਵਿਕਟ ਕੀਪਰ ਮੁੰਬਈ ਦੇ ਇਸ਼ਾਨ ਕਿਸ਼ਨ ਸਨ ਉਨ੍ਹਾਂ ਨੂੰ 15 ਕਰੋੜ 25 ਲੱਖ ਵਿੱਚ ਖਰੀਦਿਆ ਗਿਆ ਸੀ।

 IPL AUTION SAM KARAN IN PUNJAB kings
ਇੰਗਲੈਂਡ ਦੀ ਟੀਮ ਦੇ ਆਲ ਰਾਊਂਡਰ ਸੈਮ ਕਰਨ ਨੂੰ ਸਾਢੇ 18 ਕਰੋੜ ਵਿੱਚ ਪੰਜਾਬ ਨੇ ਖਰੀਦਿਆ

ਬਾਲਿੰਗ ਅਤੇ ਆਲ ਰਾਉਂਡਰਾਂ ਦੀ ਸਭ ਤੋਂ ਵਧ ਬੋਲੀ ਲੱਗੀ ਹੈ। 30 ਮਿੰਟ ਵਿੱਚ ਇੰਨਾਂ ਆਲ ਰਾਉਂਡਰਾਂ ਨੇ 59 ਕਰੋੜ ਬਟੋਰ ਲਏ । IPL ਦੀਆਂ 10 ਟੀਮਾ ਦੇ ਕੋਲ 206.5 ਕਰੋੜ ਰੁਪਏ ਹਾਨ । ਇੰਨਾਂ ਵਿੱਚੋ ਹੁਣ ਤੱਕ 10 ਖਿਡਾਰੀਆਂ ‘ਤੇ 83 ਕਰੋੜ ਖਰਚ ਹੋ ਚੁੱਕੇ ਹਨ । 87 ਖਿਡਾਰੀ ਹੁਣ ਵੀ ਖਰੀਦੇ ਜਾਣ ਹਨ । ਕੁੱਲ 405 ਖਿਡਾਰੀਆਂ ਦੀ ਬੋਲੀ ਲੱਗ ਰਹੀ ਹੈ

ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਕੈਮਰੂਨ ਗ੍ਰੀਨ ਨੂੰ ਮੁੰਬਈ ਇੰਡੀਅਨਸ ਦੀ ਟੀਮ ਨੇ 17.50 ਕਰੋੜ ਵਿੱਚ ਆਪਣੇ ਨਾਂ ਕੀਤਾ ਹੈ । ਇੰਗਲੈਂਡ ਦੀ ਟੈਸਟ ਟੀਮ ਦੇ ਕਪਤਾਨ ਬੈਨ ਸਟਰੋਕ 16.25 ਕਰੋੜ ਵਿੱਚ ਵਿਕੇ, ਉਨ੍ਹਾਂ ਨੂੰ ਚੈੱਨਈ ਕਿੰਗਸ ਨੇ ਖਰੀਦੀਆਂ ਹੈ । ਜੈਸਨ ਹੋਲਡਰ ਨੂੰ ਰਾਜਸਥਾਨ ਰਾਇਲਸ ਨੇ 5.75 ਕਰੋੜ ਰੁਪਏ ਵਿੱਚ ਖਰੀਦਿਆ ਹੈ।

ਹੈਰੀ ਬਰੂਕ ਨੂੰ ਲੈਕੇ ਸਨਰਾਈਜ਼ਰ ਅਤੇ ਰਾਜਸਥਾਨ ਦੇ ਵਿਚਾਲੇ ਕਰੜਾ ਮੁਕਾਬਲਾ ਸੀ । ਰਾਜਸਥਾਨ ਦੇ ਕੋਲ 13 ਕਰੋੜ ਰੁਪਏ ਹੀ ਬਚੇ ਸਨ ਉਸ ਨੇ ਪੂਰੇ 13 ਕਰੋੜ ਬਰੂਕ ‘ਤੇ ਹੀ ਲਾ ਦਿੱਤੇ । ਪਰ ਸਨਰਾਈਜ਼ਰ ਨੇ 13.25 ਕਰੋੜ ਲਾ ਕੇ ਰਾਜਸਥਾਨ ਨੂੰ ਰੇਸ ਤੋਂ ਬਾਹਰ ਕਰ ਦਿੱਤਾ ਅਤੇ ਹੈਰੀ ਬਰੂਕ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰ ਲਿਆ । ਇਸ ਤੋਂ ਇਲਾਵਾ ਪੰਜਾਬ ਕਿੰਗਸ ਦਾ ਹਿੱਸਾ ਰਹੇ ਮਯੰਕ ਅਗਰਵਾਲ ਨੂੰ ਸਨਰਾਇਜ਼ਰ ਹੈਦਰਾਬਾਦ ਨੇ 8 ਕਰੋੜ 25 ਲੱਖ ਵੀ ਖਰੀਦਿਆ ਹੈ। ਗੁਜਰਾਤ ਦੀ ਟੀਮ ਨੇ ਨਿਊਜ਼ੀਲੈਂਡ ਦੇ ਸਾਬਕਾ ਕਪਤਾਨ ਕੇਨ ਵਿਲੀਮਸ ਨੂੰ 2 ਕਰੋੜ ਵਿੱਚ ਖਰੀਦਿਆ ਹੈ। ਜਦਕਿ ਅਜਿੰਕੇ ਰਹਾਣੇ ਨੂੰ ਚੈੱਨਈ ਸੁਪਰ ਕਿੰਗ ਨੇ ਸਿਰਫ਼ 50 ਲੱਖ ਵਿੱਚ ਖਰੀਦੀਆਂ ਹੈ।

Exit mobile version