The Khalas Tv Blog India ਆਸਟਰੇਲਿਆ ਦੇ ਇਸ ਕ੍ਰਿਕਟਰ ਤੋਂ ਕੁੱਝ ਸਿੱਖਣ ਭਾਰਤ ਦੇ ਖਿਡਾਰੀ
India International Sports

ਆਸਟਰੇਲਿਆ ਦੇ ਇਸ ਕ੍ਰਿਕਟਰ ਤੋਂ ਕੁੱਝ ਸਿੱਖਣ ਭਾਰਤ ਦੇ ਖਿਡਾਰੀ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਆਸਟਰੇਲੀਆ ਦੇ ਕ੍ਰਿਕਟਰ ਪੈਟ ਕਮਿੰਸ ਨੇ ਭਾਰਤ ਵਿੱਚ ਕੋਰੋਨਾ ਮਹਾਂਮਾਰੀ ਦੀ ਭਿਆਨਕ ਸਥਿਤੀ ਨੂੰ ਦੇਖਦਿਆਂ ਹੋਇਆਂ ਪੀਐੱਮ ਕੇਅਰ ਫੰਡ ਵਿੱਚ 50 ਹਜ਼ਾਰ ਡਾਲਰ ਦੇਣ ਦਾ ਐਲਾਨ ਕੀਤਾ ਹੈ। ਪੈਟ ਕਮਿੰਸ ਇਸ ਵੇਲੇ ਭਾਰਤ ਵਿੱਚ ਹੀ ਆਈਪੀਐੱਲ ਖੇਡ ਰਹੇ ਹਨ। ਆਈਪੀਐੱਲ ਵਿੱਚ ਉਹ ਕੋਲਕਾਤਾ ਨਾਈਟ ਰਾਇਡਰਸ ਵੱਲੋਂ ਖੇਡਦੇ ਹਨ। ਇਹ ਜਾਣਕਾਰੀ ਪੈਟ ਨੇ ਇੱਕ ਟਵੀਟ ਰਾਹੀਂ ਦਿੱਤੀ ਹੈ।

ਉਨ੍ਹਾਂ ਲਿਖਿਆ ਹੈ ਕਿ ਉਹ ਖਾਸਕਰ ਆਕਸੀਜਨ ਗੈਸ ਦੇ ਸਿਲੰਡਰ ਖਰੀਦਣ ਲਈ ਇਹ ਪੈਸਾ ਦੇ ਰਹੇ ਹਨ। ਉਨ੍ਹਾਂ ਨੇ ਲਿਖਿਆ ਹੈ ਕਿ ਇੰਨੀ ਵੱਡੀ ਸੰਖਿਆਂ ਵਿੱਚ ਲੋਕਾਂ ਨੂੰ ਪ੍ਰਭਾਵਿਤ ਲੋਕਾਂ ਨੂੰ ਦੇਖ ਕੇ ਮਨ ਦੁੱਖੀ ਹੁੰਦਾ ਹੈ। ਪੈਟ ਕਮਿੰਸ ਨੇ ਲਿਖਿਆ ਹੈ ਕਿ ਉਹ ਆਈਪੀਐੱਲ ਦੇ ਆਪਣੇ ਸਾਥੀ ਖਿਡਾਰੀਆਂ ਨੂੰ ਵੀ ਦਾਨ ਕਰਨ ਦੀ ਅਪੀਲ ਕਰਦੇ ਹਨ। ਪੈਟ ਕਮਿੰਸ ਦੇ ਇਸ ਐਲਾਨ ਦਾ ਲੋਕਾਂ ਨੇ ਸਵਾਗਤ ਕੀਤਾ ਹੈ। ਕਈ ਲੋਕ ਇਹ ਵੀ ਪੁੱਛ ਰਹੇ ਹਨ ਕਿ ਭਾਰਤੀ ਖਿਡਾਰੀ ਕਿੱਥੇ ਹਨ।

Exit mobile version