The Khalas Tv Blog Punjab IPL ਦਾ ਨਵਾਂ ਸ਼ੈਡੀਊਲ ਆ ਗਿਆ ! ਮੁਹਾਲੀ ‘ਚ ਪੰਜਾਬ ਦੇ 4 ਹੋਰ ਮੈਚ ! ਸਾਰੇ ਮੈਚ ਸ਼ਾਮ ਨੂੰ ਸ਼ੁਰੂ !
Punjab Sports

IPL ਦਾ ਨਵਾਂ ਸ਼ੈਡੀਊਲ ਆ ਗਿਆ ! ਮੁਹਾਲੀ ‘ਚ ਪੰਜਾਬ ਦੇ 4 ਹੋਰ ਮੈਚ ! ਸਾਰੇ ਮੈਚ ਸ਼ਾਮ ਨੂੰ ਸ਼ੁਰੂ !

ਬਿਉਰੋ ਰਿਪੋਰਟ : ਮੁਹਾਲੀ ਦੇ ਨਵੇਂ ਕ੍ਰਿਕਟ ਸਟੇਡੀਅਮ ਮਹਾਰਾਜਾ ਯਾਦਵਿੰਦਰ ਸਿੰਘ ਮੁੱਲਾਪੁਰ ਵਿੱਚ ਹੋਣ ਵਾਲੇ ਬਾਕੀ IPL ਮੈਚਾ ਦਾ ਸ਼ੈਡੀਊਲ ਆ ਗਿਆ ਹੈ । ਪੰਜਾਬ ਕਿੰਗਸ ਆਪਣੇ ਚਾਰ ਹੋਰ ਮੈਚ ਇਸ ਮੈਦਾਨ ਵਿੱਚ ਖੇਡੇਗਾ । ਇਹ ਮੈਚ 9 ਅਪ੍ਰੈਲ,14,ਅਪ੍ਰੈਲ,18 ਅਤੇ 21 ਅਪ੍ਰੈਲ ਨੂੰ ਖੇਡੇ ਜਾਣਗੇ । ਪੰਜਾਬ ਕਿੰਗ ਦੇ ਇਹ ਮੈਚ ਸਨਰਾਈਜ਼ਰ ਹੈਦਰਾਬਾਦ,ਰਾਜਸਥਾਨ ਰਾਇਲਸ,ਮੁੰਬਈ ਇੰਡੀਅਨਸ,ਗੁਜਰਾਤ ਦੀ ਟੀਮ ਨਾਲ ਖੇਡੇ ਜਾਣਗੇ । ਸਾਰੇ ਮੈਚ ਸ਼ਾਮ ਸਾਢੇ 7 ਵਜੇ ਸ਼ੁਰੂ ਹੋਣਗੇ । ਦਰਅਸਲ ਲੋਕਸਭਾ ਚੋਣਾਂ ਦੀ ਵਜ੍ਹਾ ਕਰਕੇ ਪਹਿਲਾਂ ਤੈਅ ਹੋਇਆ ਸੀ ਕਿ IPL ਦੋ ਹਿੱਸਿਆ ਵਿੱਚ ਕਰਵਾਇਆ ਜਾਵੇਗਾ । ਪਹਿਲਾਂ ਗੇੜ੍ਹ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੋਵੇਗਾ ਦੂਜਾ ਨਤੀਜੇ ਆਉਣ ਤੋਂ ਬਾਅਦ । ਲੋਕਸਭਾ ਚੋਣਾ ਅਤੇ IPL ਦੋਵਾਂ ਦੇ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਦੀ ਜ਼ਰੂਰਤ ਹੁੰਦੀ ਹੈ ਫੋਰਸ ਦੀ ਕਮੀ ਨਾ ਆਏ ਇਸ ਲਈ ਫੈਸਲਾ ਲਿਆ ਗਿਆ ਸੀ। ਇਸੇ ਲਈ ਪਹਿਲਾਂ 8 ਅਪ੍ਰੈਲ ਤੱਕ ਦਾ ਹੀ ਸ਼ੈਡੀਊਲ ਜਾਰੀ ਕੀਤਾ ਗਿਆ ਸੀ। ਪਰ ਹੁਣ ਚੋਣ ਕਮਿਸ਼ਨ ਵੱਲੋਂ ਚੋਣ ਤਰੀਕਾਂ ਦੇ ਐਲਾਨ ਦੇ ਨਾਲ ਦੂਜੇ ਗੇੜ੍ਹ ਦਾ ਸ਼ੈਡੀਊਲ ਵੀ ਜਾਰੀ ਕੀਤੀ ਗਿਆ ਹੈ । ਲੋਕਸਭਾ ਚੋਣਾਂ ਦੇ ਨਾਲ ਹੀ IPL ਦੇ ਮੈਚ ਕਰਵਾਏ ਜਾਣਗੇ ।

ਪਹਿਲੇ ਸ਼ੈਡੀਊਲ ਵਿੱਚ ਪੰਜਾਬ ਨੂੰ ਸਿਰਫ ਇੱਕ ਹੀ ਮੈਚ ਮਿਲਿਆ ਸੀ

IPL ਦੇ ਪਹਿਲੇ ਸ਼ੈਡੀਊਲ ਵਿੱਚ ਮੁਹਾਲੀ ਦੇ ਨਵੇਂ ਸਟੇਡੀਅਮ ਨੂੰ ਸਿਰਫ਼ 1 ਹੀ ਮੈਚ ਮਿਲਿਆ ਸੀ । ਇਹ ਮੈਚ 23 ਮਾਰਚ ਨੂੰ ਦੁਪਹਿਰ 3:30 ਵਜੇ ਦਿੱਲੀ ਦੀ ਟੀਮ ਦੇ ਨਾਲ ਹੋਇਆ ਸੀ । ਇਸ ਮੈਚ ਵਿੱਚ ਪੰਜਾਬ ਦੀ ਟੀਮ ਨੇ ਜਿੱਤ ਹਾਸਲ ਕੀਤੀ ਸੀ । ਪੰਜਾਬ ਕਿੰਗ ਨੂੰ ਉਮੀਦ ਹੈ ਕਿ ਉਹ ਇਸ ਵਾਰ ਆਪਣੇ ਮੈਦਾਨ ਦੇ ਨਾਲ ਦੂਜੇ ਮੈਦਾਨਾਂ ‘ਤੇ ਵੀ ਚੰਗਾ ਖੇਡ ਦੇ ਹੋਏ ਟੂਰਨਾਮੈਂਟ ਜਿੱਤਣ ਦਾ ਸੋਕਾ ਦੂਰ ਕਰੇਗੀ ।

23 ਮਾਰਚ ਨੂੰ ਪੰਜਾਬ ਅਤੇ ਦਿੱਲੀ ਦੇ ਵਿਚਾਲੇ ਮੈਚ ਦੇ ਦੌਰਾਨ ਲੰਮੀਆਂ-ਲੰਮੀਆਂ ਲਾਈਨਾਂ ਵੇਖਣ ਨੂੰ ਮਿਲਿਆ ਸਨ। ਮੈਚ ਸ਼ੁਰੂ ਹੋਣ ਦੇ ਡੇਢ ਘੰਟੇ ਤੱਕ ਲੋਕ ਐਂਟਰੀ ਕਰਦੇ ਹੋਏ ਵਿਖਾਈ ਦਿੱਤੇ ਸਨ। ਮੁਹਾਲੀ ਦੀ ਡੀਸੀ ਆਸ਼ਿਕਾ ਜੈਨ ਨੇ ਕਿਹਾ ਹੈ ਕਿ ਮੈਚ ਦੌਰਾਨ ਨੌਜਵਾਨਾਂ ਨੂੰ ਵੋਟ ਪਾਉਣ ਲਈ ਜਾਗਰੂਕ ਕਰਨ ਦੇ ਲਈ ਸ਼ੁਭਮਨ ਗਿੱਲ ਦੀ ਮਦਦ ਲਈ ਜਾਵੇਗਾ । ਉਹ ਪੰਜਾਬ ਚੋਣ ਕਮਿਸ਼ਨ ਦੇ ਅੰਬੈਸਡਰ ਵੀ ਹਨ ।

33000 ਦਰਸ਼ਨਕ ਵੇਖ ਸਕਦੇ ਹਨ ਮੈਚ

ਮੁੱਲਾਪੁਰ ਵਿੱਚ ਬਣੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਵੇਂ ਸਟੇਡੀਅਮ ਵਿੱਚ 33000 ਦਰਸ਼ਨ ਮੈਚ ਵੇਖ ਸਕਦੇ ਹਨ । 23 ਮਾਰਚ ਨੂੰ ਇੱਥੇ ਪਹਿਲਾਂ ਮੈਚ ਖੇਡਿਆ ਗਿਆ ਸੀ । ਮੈਦਾਨ ਵਿੱਚ 6 ਟਾਵਰਾਂ ਵਿੱਚ ਲਾਈਟਾਂ ਲਗਾਈਆਂ ਗਈਆਂ ਹਨ । ਜਿੰਨਾਂ ਦੀ ਰੋਸ਼ਨੀ ਕਾਫੀ ਜ਼ਿਆਦਾ ਹੈ । ਐਂਟਰੀ ਦੇ ਲਈ 12 ਗੇਟ ਬਣੇ ਹਨ । ਖਿਡਾਰੀਆਂ ਅਤੇ ਦਰਸ਼ਕਾਂ ਦਾ ਐਂਟਰੀ ਪੁਆਇੰਟ ਵੱਖ-ਵੱਖ ਹੈ । ਸਰੀਰਕ ਤੌਰ ‘ਤੇ ਅਸਮਰਥ ਫੈਨਸ ਦੇ ਲਈ ਐਂਟਰੀ ਗੇਟ 11 ਹੈ ।

Exit mobile version