The Khalas Tv Blog India iPhone ਦੇ ਯੂਜ਼ਰ ਲਈ ਖ਼ੁਸ਼ਖਬਰੀ !ਇਸ ਤਰੀਕ ਤੋਂ ਸ਼ੁਰੂ ਹੋਵੇਗੀ 5G ਸਰਵਿਸ
India

iPhone ਦੇ ਯੂਜ਼ਰ ਲਈ ਖ਼ੁਸ਼ਖਬਰੀ !ਇਸ ਤਰੀਕ ਤੋਂ ਸ਼ੁਰੂ ਹੋਵੇਗੀ 5G ਸਰਵਿਸ

iphone user get 5g service next week

Apple ਵਿੱਚ ਇਸ ਤਰੀਕ ਤੋਂ 5G Service ਸ਼ੁਰੂ ਹੋਣ ਜਾ ਰਹੀ ਹੈ।

ਬਿਊਰੋ ਰਿਪੋਰਟ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਅਕਤੂਬਰ ਦੇ ਸ਼ੁਰੂਆਤ ਵਿੱਚ 5G ਸਰਵਿਸ ਲਾਂਚ ਕੀਤੀ ਗਈ ਸੀ । ਪਰ ਹੁਣ ਤੱਕ iphone ਵਿੱਚ ਇਹ ਸਰਵਿਸ ਸ਼ੁਰੂ ਨਹੀਂ ਹੋ ਸਕੀ ਸੀ। ਪਰ ਹੁਣ ਜਲਦ ਹੀ iphone ਵਿੱਚ 5G ਸਰਵਿਸ ਸ਼ੁਰੂ ਹੋਣ ਜਾ ਰਹੀ ਹੈ। Apple ਜਲਦ ਹੀ ਆਈਫੋਨ ਯੂਜ਼ਰ ਦੇ ਲਈ 5G ਬੀਟਾ ਅਪਡੇਟ ਕਰਨ ਜਾ ਰਹੀ ਹੈ । ਇਸ ਨਾਲ iphone ਯੂਜ਼ਰ ਰਿਲਾਇੰਸ ਜੀਓ ਅਤੇ ਏਅਰਟੈਲ (airtel) ਦੀ 5G ਨੈੱਟਵਰਕ ਦੀ ਸਰਵਿਸ ਲੈ ਸਕਣਗੇ। ਨਵਾਂ ਅਪਡੇਟ ਅਗਲੇ ਹਫ਼ਤੇ iOS16 ਬੀਟਾ ਅਪਡੇਟ ਦੇ ਰੂਪ ਵਿੱਚ ਰੋਲ ਆਊਟ ਹੋ ਜਾਵੇਗਾ ।

ਇਹ ਨਵਾਂ ਅਪਡੇਟ Apple ਬੀਟਾ ਸਾਫਟਵੇਅਰ ਪ੍ਰੋਗਰਾਮ ਦੇ ਤਹਿਤ ਦਿੱਤਾ ਜਾਵੇਗਾ ,ਕੰਪਨੀ ਨੇ ਇਹ ਐਲਾਨ ਦੇਸ਼ ਵਿੱਚ 5G ਨੈੱਟਵਰਕ ਸ਼ੁਰੂ ਹੋਣ ਤੋਂ ਇੱਕ ਮਹੀਨੇ ਬਾਅਦ ਕੀਤਾ ਹੈ ।

APPLE ਦੇ iphone 14 ਸੀਰੀਜ, iphone-13 iphone-12 iphone-SE (ਥਰਡ ਜਨਰੇਸ਼) ਦੇ ਯੂਜ਼ਰ 5G ਦੀ ਵਰਤੋਂ ਕਰ ਸਕਣਗੇ। ਇਸ ਤੋਂ ਇਲਾਵਾ ਯੂਜ਼ਰ ਨੂੰ 5G ਤਕਨੀਕ ਦੀ ਵਰਤੋਂ ਕਰਨ ਦੇ ਲਈ ਰਿਲਾਇੰਸ ਜੀਓ ਅਤੇ ਏਅਰਟੈਲ ਸਰਵਿਸ ਦੀ ਜ਼ਰੂਰਤ ਵੀ ਹੋਵੇਗੀ ।

Apple ਬੀਟਾ ਸਾਫਟਵੇਅਰ ਪ੍ਰੋਗਰਾਮ ਨੂੰ ਐਕਸੈਸ ਕਰਨ ਦਾ ਤਰੀਕਾ

Apple ਬੀਟਾ ਸਾਫਟਵੇਅਰ ਪ੍ਰੋਗਰਾਮ ਨੂੰ ਐਕਸੈਸ ਕਰਨ ਦੇ ਲਈ ਯੂਜ਼ਰ ਨੂੰ ਇੱਕ ਵੈਲਿਡ ਐੱਪਲ ID ਦੀ ਜ਼ਰੂਰਤ ਹੋਵੇਗੀ। ਸਾਈਨ ਅੱਪ ਪ੍ਰੋਸੈਸਿੰਗ ਦੌਰਾਨ ਯੂਜ਼ਰ ਨੂੰ Apple ਬੀਟਾ ਸਾਫਟਵੇਅਰ ਪ੍ਰੋਗਰਾਮ ਐਗਰੀਮੈਂਟ ਨੂੰ ਮਨਜ਼ੂਰੀ ਦੇਣੀ ਹੋਵੇਗੀ। 5G ਦੇ ਲਈ ਨਵਾਂ ਸਾਫਟਵੇਅਰ ਤੋਂ ਇਲਾਵਾ ਐੱਪਲ ਬੀਟਾ ਸਾਫਟਵੇਅਰ ਪ੍ਰੋਗਰਾਮ ਯੂਜ਼ਰ ਨੂੰ ਪ੍ਰੀ ਰਿਲੀਜ਼ ਸਾਫਟਵੇਅਰ ਨੂੰ ਯੂਜ਼ ਕਰਨ ਦੇਵੇਗਾ । ਜਿਸ ਤੋਂ ਬਾਅਦ ਉਹ 5g ਸੇਵਾ ਦਾ ਮਜ਼ਾ ਲੈ ਸਕਦੇ ਹਨ।

Apple ਬੀਟਾ ਸਾਫਟਵੇਅਰ ਪ੍ਰੋਗਰਾਮ ਨੂੰ ਲੈਕੇ ਕੰਪਨੀ ਨੇ ਯੂਜ਼ਰ ਤੋਂ ਫੀਡਬੈਕ ਵੀ ਮੰਗਿਆ ਹੈ । ਜੇਕਰ ਯੂਜ਼ਰ ਨੂੰ ਕਿਸੇ ਥਾਂ ‘ਤੇ 5G ਸਰਵਿਸ ਨੂੰ ਵਰਤਨ ਦੇ ਲਈ ਪਰੇਸ਼ਾਨੀ ਆ ਰਹੀ ਹੈ ਤਾਂ ਉਹ ਇਸ ਦਾ ਸ਼ਿਕਾਇਤ ਕਰ ਸਕਦੇ ਹਨ ।

Exit mobile version