The Khalas Tv Blog Sports 128 ਸਾਲ ਬਾਅਦ ਓਲੰਪਿਕ ‘ਚ ਕ੍ਰਿਕਟ ਦੀ ਵਾਪਸੀ ਤਕਰੀਬਨ ਤੈਅ !
Sports

128 ਸਾਲ ਬਾਅਦ ਓਲੰਪਿਕ ‘ਚ ਕ੍ਰਿਕਟ ਦੀ ਵਾਪਸੀ ਤਕਰੀਬਨ ਤੈਅ !

ਬਿਉਰੋ ਰਿਪੋਰਟ : 128 ਸਾਲ ਬਾਅਦ ਕ੍ਰਿਕਟ ਦੀ ਓਲੰਪਿਕ ਵਿੱਚ ਵਾਪਸੀ ਤਕਰੀਬਨ ਤੈਅ ਮੰਨੀ ਜਾ ਰਹੀ ਹੈ । ਕੌਮਾਂਤਰੀ ਓਲੰਪਿਕ ਕਮੇਟੀ ਨੇ ਲਾਸ ਐਂਜੀਲਿਸ ਓਲੰਪਿਕ 2028 ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ । IOC ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਆਪਣੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ । IOC ਦੇ ਪ੍ਰਧਾਨ ਥਾਮਸ ਬਾਕ ਨੇ ਕਿਹਾ ਅਧਿਕਾਰੀਆਂ ਨੇ ਕ੍ਰਿਕੇਟ ਸਮੇਤ 5 ਹੋਰ ਨਵੀਆਂ ਖੇਡਾਂ ਨੂੰ ਸ਼ਾਮਲ ਕਰਨ ਦੇ ਮਤੇ ਨੂੰ ਮਨਜ਼ੂਰੀ ਦੇ ਦਿੱਤੀ ਹੈ ।

ਪਰ ਇਹ ਸਾਰੇ ਨਵੇਂ ਖੇਡਾਂ ਨੂੰ 2028 ਦੀਆਂ ਓਲੰਪਿਕ ਖੇਡਾਂ ਵਿੱਚ ਸ਼ਾਮਲ ਕਰਨ ਦਾ ਫੈਸਲਾ IOC ਮੈਂਬਰ ਵੋਟਿੰਗ ਦੇ ਜ਼ਰੀਏ ਕਰਨਗੇ । 14 ਅਤੇ 16 ਅਕਤੂਬਰ ਨੂੰ ਵਿੱਚ ਇਹ ਵੋਟਿੰਗ ਹੋਵੇਗੀ । 5 ਖੇਡਾਂ ਵਿੱਚ T-20 ਕ੍ਰਿਕਟ,ਬੇਸਬਾਲ,ਫਲੈਗ ਫੁੱਟਬਾਲ,ਸਕੈਸ਼ ਅਤੇ ਲੈਕ੍ਰੋਸ ਹੈ ।

ਭਾਰਤ ਦੀ ਵਜ੍ਹਾ ਕਰਕੇ ਕ੍ਰਿਕਟ ਸ਼ਾਮਲ ਹੋ ਰਿਹਾ ਹੈ

ਕੁਝ ਦਿਨ ਪਹਿਲਾਂ ਬ੍ਰਿਟਿਸ਼ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਅਸੀਂ ਜੁਲਾਈ ਵਿੱਚ ਹੀ ਦੱਸ ਦਿੱਤਾ ਸੀ ਕਿ ਲਾਸ ਐਂਜੀਲਿਸ ਓਲੰਪਿਕ ਵਿੱਚ ਕ੍ਰਿਕਟ ਦੀ ਐਂਟਰੀ ਬਿਲਕੁਲ ਤੈਅ ਹੈ। ਇਸ ਦੀ ਵਜ੍ਹਾ ਇਹ ਹੈ ਕਿ ਓਲੰਪਿਕ ਕਮੇਟੀ ਭਾਰਤ ਦੀ ਕਰੀਬ 1.5 ਅਰਬ ਅਬਾਦੀ ਅਤੇ ਇੱਥੇ ਦੇ ਫਾਇਨਾਸ਼ੀਅਲ ਰਿਸੋਰਸ ਦੀ ਅਣਦੇਖੀ ਕਰਨ ਦੀ ਹਾਲਤ ਵਿੱਚ ਨਹੀਂ ਹੈ । ਇੱਕ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਓਲੰਪਿਕ ਬਰਾਡਕਾਸਟ ਅਧਿਕਾਰ ਕ੍ਰਿਕਟ ‘ਤੇ ਅਧਾਰਤ ਹਨ । ਇਸ ਦੀ ਮਾਰਕੇਟ ਵੈਲਿਊ ਤਕਰੀਬਨ 20 ਲੱਖ ਡਾਲਰ ਹੈ । ਇਹ ਅੰਕੜਾ ਪੈਰਿਸ ਓਲੰਪਿਕ 2024 ਦੇ ਲਿਹਾਜ ਨਾਲ ਤੈਅ ਕੀਤਾ ਗਿਆ ਹੈ । ਹਾਲਾਂਕਿ ਮਾਰਕਿਟ ਮਾਹਿਰਾ ਦਾ ਕਹਿਣਾ ਹੈ ਕਿ ਭਾਰਤ ਨੂੰ ਕ੍ਰਿਕਟ ਮੈਚ ਦੇ ਜ਼ਰੀਏ ਸ਼ਾਮਲ ਕੀਤਾ ਜਾਵੇ ਤਾਂ ਇਹ ਦੁਗਣਾ ਹੋ ਸਕਦਾ ਹੈ।

1900 ਵਿੱਚ ਖੇਡਿਆ ਗਿਆ ਓਲੰਪਿਕ ਵਿੱਚ ਕ੍ਰਿਕਟ

ਕ੍ਰਿਕਟ ਕਾਮਨਵੈਲਥ ਗੇਮਸ ਵਿੱਚ 2 ਵਾਰ 1998 ਅਤੇ 2022 ਵਿੱਚ ਸ਼ਾਮਲ ਕੀਤਾ ਗਿਆ ਹੈ । ਉਧਰ ਏਸ਼ੀਅਨ ਗੇਮਸ ਵਿੱਚ 2010,2014 ਅਤੇ 2023 ਵਿੱਚ ਤਿੰਨ ਵਾਰ ਕ੍ਰਿਕਟ ਨੂੰ ਥਾਂ ਮਿਲੀ ਹੈ । ਜਦਕਿ ਸਾਾਲ 1900 ਵਿੱਚ ਪੈਰਿਸ ਓਲੰਪਿਕ ਵਿੱਚ ਕ੍ਰਿਕਟ ਨੂੰ ਸਿਰਫ ਇੱਕ ਵਾਰ ਹੀ ਸ਼ਾਮਲ ਕੀਤਾ ਗਿਆ ਸੀ ਉਸ ਵੇਲੇ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਦੀਆਂ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਗ੍ਰੇਟ ਬ੍ਰਿਟੇਨ ਨੂੰ ਸੋਨ ਅਤੇ ਫਰਾਂਸ ਨੂੰ ਚਾਂਦੀ ਦਾ ਤਗਮਾ ਮਿਲਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵੇਲੇ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਵਿੱਚ ਸਿਰਫ ਇੱਕ ਹੀ ਮੈਚ ਖੇਡਿਆ ਗਿਆ ਸੀ। ਟੈਸਟ ਮੈਚ 5 ਦਿਨ ਚੱਲ ਦੇ ਸਨ ਪਰ ਪੈਰਿਸ ਵਿੱਚ ਓਲੰਪਿਕ ਦਾ ਮੈਚ ਸਿਰਫ 2 ਦਿਨਾਂ ਵਿੱਚ ਹੀ ਖਤਮ ਹੋ ਗਿਆ ਸੀ । ਉਸ ਵੇਲੇ ਟੀਮ ਵਿੱਚ 11 ਨਹੀਂ 12 ਖਿਡਾਰੀ ਹੁੰਦੇ ਸਨ । ਇਹ ਮੈਚ 19 ਅਤੇ 20 ਅਗਸਤ 1900 ਵਿੱਚ ਖੇਡਿਆ ਗਿਆ ਸੀ। ਗ੍ਰੇਟ ਬ੍ਰਿਟੇਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 117 ਦੌੜਾਂ ਬਣਾਈਆਂ ਸਨ । ਜਦਕਿ ਫਰਾਂਸ ਦੀ ਪੂਰੀ ਟੀਮ 78 ਦੌੜਾਂ ਦੇ ਆਉਟ ਹੋ ਗਈ ਸੀ।

Exit mobile version