The Khalas Tv Blog Punjab 128 ਸਾਲ ਬਾਅਦ ਓਲੰਪਿਕ ‘ਚ ਕ੍ਰਿਕਟ ਦੀ ਵਾਪਸੀ ! 4 ਹੋਰ ਖੇਡਾਂ ਨੂੰ ਵੀ ਮਨਜ਼ੂਰੀ,ਇੱਕ 12ਵੀਂ ਸਦੀ ਦਾ ਖੇਡ
Punjab

128 ਸਾਲ ਬਾਅਦ ਓਲੰਪਿਕ ‘ਚ ਕ੍ਰਿਕਟ ਦੀ ਵਾਪਸੀ ! 4 ਹੋਰ ਖੇਡਾਂ ਨੂੰ ਵੀ ਮਨਜ਼ੂਰੀ,ਇੱਕ 12ਵੀਂ ਸਦੀ ਦਾ ਖੇਡ

ਬਿਉਰੋ ਰਿਪੋਰਟ : ਲਾਸ ਐਂਜੀਲਿਸ ਓਲੰਪਿਕ 2028 ਵਿੱਚ ਕ੍ਰਿਕਟ ਨੂੰ ਮਨਜ਼ੂਰੀ ਮਿਲ ਗਈ ਹੈ । ਕੌਮਾਂਤਰੀ ਓਲੰਪਿਕ ਕਮੇਟੀ (IOC) ਦੇ ਚੀਫ ਥਾਮਸ ਬਾਕ ਦੀ ਅਗਵਾਈ ਵਿੱਚ ਸੋਮਵਾਰ ਨੂੰ ਹੋਈ ਮੀਟਿੰਗ ਵਿੱਚ ਇਸ ‘ਤੇ ਮੋਹਰ ਲਾ ਦਿੱਤੀ ਗਈ ਹੈ । ਇਸ ਤੋਂ ਪਹਿਲਾਂ 1900 ਦੇ ਪੈਰਿਸ ਓਲੰਪਿਕ ਵਿੱਚ ਕ੍ਰਿਕਟ ਖੇਡਿਆ ਗਿਆ ਸੀ । ਯਾਨੀ 128 ਸਾਲ ਬਾਅਦ ਕ੍ਰਿਕਟ ਦੀ ਓਲੰਪਿਕ ਵਿੱਚ ਵਾਪਸੀ ਹੋਈ ਹੈ ।

IOC ਬੋਰਡ ਦੀ ਮੀਟਿੰਗ ਵਿੱਚ ਕ੍ਰਿਕਟ ਸਮੇਤ ਪੰਜ ਹੋਰ ਖੇਡਾਂ ਨੂੰ ਵੀ ਲਾਸ ਐਂਜੀਲਿਸ ਓਲੰਪਿਕ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਵਿੱਚ ਬੇਸਬਾਲ/ਸਾਫਟਬਾਲ,ਬਲੈਗ ਫੁੱਟਬਾਲ,ਸਕਾਸ਼ ਅਤੇ ਲੇਕ੍ਰੋਸ ਸ਼ਾਮਲ ਹੈ । ਇਸੇ ਮਹੀਨੇ 13 ਅਕਤੂਬਰ ਨੂੰ ਕੌਮਾਂਤਰੀ ਓਲੰਪਿਕ ਨੇ ਲਾਸ ਐਂਜੀਲਿਸ ਓਲੰਪਿਕ 2028 ਵਿੱਚ ਕ੍ਰਿਕਟ ਨੂੰ ਸ਼ਾਮਲ ਕਰਨ ਦੇ ਮਤੇ ਨੂੰ ਮਨਜ਼ੂਰੀ ਦਿੱਤੀ ਸੀ

ਭਾਰਤ ਦੀ ਵਜ੍ਹਾ ਕਰਕੇ ਕ੍ਰਿਕਟ ਸ਼ਾਮਲ ਹੋ ਰਿਹਾ ਹੈ

ਕੁਝ ਦਿਨ ਪਹਿਲਾਂ ਬ੍ਰਿਟਿਸ਼ ਅਖਬਾਰ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਅਸੀਂ ਜੁਲਾਈ ਵਿੱਚ ਹੀ ਦੱਸ ਦਿੱਤਾ ਸੀ ਕਿ ਲਾਸ ਐਂਜੀਲਿਸ ਓਲੰਪਿਕ ਵਿੱਚ ਕ੍ਰਿਕਟ ਦੀ ਐਂਟਰੀ ਬਿਲਕੁਲ ਤੈਅ ਹੈ। ਇਸ ਦੀ ਵਜ੍ਹਾ ਇਹ ਹੈ ਕਿ ਓਲੰਪਿਕ ਕਮੇਟੀ ਭਾਰਤ ਦੀ ਕਰੀਬ 1.5 ਅਰਬ ਅਬਾਦੀ ਅਤੇ ਇੱਥੇ ਦੇ ਫਾਇਨਾਸ਼ੀਅਲ ਰਿਸੋਰਸ ਦੀ ਅਣਦੇਖੀ ਕਰਨ ਦੀ ਹਾਲਤ ਵਿੱਚ ਨਹੀਂ ਹੈ । ਇੱਕ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ ਓਲੰਪਿਕ ਬਰਾਡਕਾਸਟ ਅਧਿਕਾਰ ਕ੍ਰਿਕਟ ‘ਤੇ ਅਧਾਰਤ ਹਨ । ਇਸ ਦੀ ਮਾਰਕੇਟ ਵੈਲਿਊ ਤਕਰੀਬਨ 20 ਲੱਖ ਡਾਲਰ ਹੈ । ਇਹ ਅੰਕੜਾ ਪੈਰਿਸ ਓਲੰਪਿਕ 2024 ਦੇ ਲਿਹਾਜ ਨਾਲ ਤੈਅ ਕੀਤਾ ਗਿਆ ਹੈ । ਹਾਲਾਂਕਿ ਮਾਰਕਿਟ ਮਾਹਿਰਾ ਦਾ ਕਹਿਣਾ ਹੈ ਕਿ ਭਾਰਤ ਨੂੰ ਕ੍ਰਿਕਟ ਮੈਚ ਦੇ ਜ਼ਰੀਏ ਸ਼ਾਮਲ ਕੀਤਾ ਜਾਵੇ ਤਾਂ ਇਹ ਦੁਗਣਾ ਹੋ ਸਕਦਾ ਹੈ।

1900 ਵਿੱਚ ਖੇਡਿਆ ਗਿਆ ਓਲੰਪਿਕ ਵਿੱਚ ਕ੍ਰਿਕਟ

ਕ੍ਰਿਕਟ ਕਾਮਨਵੈਲਥ ਗੇਮਸ ਵਿੱਚ 2 ਵਾਰ 1998 ਅਤੇ 2022 ਵਿੱਚ ਸ਼ਾਮਲ ਕੀਤਾ ਗਿਆ ਹੈ । ਉਧਰ ਏਸ਼ੀਅਨ ਗੇਮਸ ਵਿੱਚ 2010,2014 ਅਤੇ 2023 ਵਿੱਚ ਤਿੰਨ ਵਾਰ ਕ੍ਰਿਕਟ ਨੂੰ ਥਾਂ ਮਿਲੀ ਹੈ । ਜਦਕਿ ਸਾਾਲ 1900 ਵਿੱਚ ਪੈਰਿਸ ਓਲੰਪਿਕ ਵਿੱਚ ਕ੍ਰਿਕਟ ਨੂੰ ਸਿਰਫ ਇੱਕ ਵਾਰ ਹੀ ਸ਼ਾਮਲ ਕੀਤਾ ਗਿਆ ਸੀ ਉਸ ਵੇਲੇ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਦੀਆਂ ਟੀਮਾਂ ਨੇ ਇਸ ਵਿੱਚ ਹਿੱਸਾ ਲਿਆ ਸੀ। ਗ੍ਰੇਟ ਬ੍ਰਿਟੇਨ ਨੂੰ ਸੋਨ ਅਤੇ ਫਰਾਂਸ ਨੂੰ ਚਾਂਦੀ ਦਾ ਤਗਮਾ ਮਿਲਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵੇਲੇ ਗ੍ਰੇਟ ਬ੍ਰਿਟੇਨ ਅਤੇ ਫਰਾਂਸ ਵਿੱਚ ਸਿਰਫ ਇੱਕ ਹੀ ਮੈਚ ਖੇਡਿਆ ਗਿਆ ਸੀ। ਟੈਸਟ ਮੈਚ 5 ਦਿਨ ਚੱਲ ਦੇ ਸਨ ਪਰ ਪੈਰਿਸ ਵਿੱਚ ਓਲੰਪਿਕ ਦਾ ਮੈਚ ਸਿਰਫ 2 ਦਿਨਾਂ ਵਿੱਚ ਹੀ ਖਤਮ ਹੋ ਗਿਆ ਸੀ । ਉਸ ਵੇਲੇ ਟੀਮ ਵਿੱਚ 11 ਨਹੀਂ 12 ਖਿਡਾਰੀ ਹੁੰਦੇ ਸਨ । ਇਹ ਮੈਚ 19 ਅਤੇ 20 ਅਗਸਤ 1900 ਵਿੱਚ ਖੇਡਿਆ ਗਿਆ ਸੀ। ਗ੍ਰੇਟ ਬ੍ਰਿਟੇਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 117 ਦੌੜਾਂ ਬਣਾਈਆਂ ਸਨ । ਜਦਕਿ ਫਰਾਂਸ ਦੀ ਪੂਰੀ ਟੀਮ 78 ਦੌੜਾਂ ਦੇ ਆਉਟ ਹੋ ਗਈ ਸੀ।

ਫਲੈਗ ਫੁੱਟਬਾਲ ਦੀ ਵੀ ਐਂਟਰੀ

ਲਾਸ ਐਂਜੀਲਿਸ ਓਲੰਪਿਕ 2028 ਦੇ ਲਈ ਫਲੈਗ ਫੁੱਟਬਾਲ ਨੂੰ ਵੀ ਐਂਟਰੀ ਦਿੱਤੀ ਗਈ ਹੈ । ਫਲੈਗ ਫੁੱਟਬਾਲ ਦੋਵੇ ਟੀਮਾਂ ਵਿੱਚ 5-5 ਖਿਡਾਰੀ ਹੁੰਦੇ ਹਨ । ਇਸੇ ਫੁੱਟਬਾਲ ਦਾ ਅਮਰੀਕੀ ਵੈਰੀਐਂਟ ਕਿਹਾ ਜਾਂਦਾ ਹੈ । ਅਮਰੀਕੀ ਫੁੱਟਬਾਲ ਵਿੱਚ ਡਿਫੈਂਡ ਕਰਨ ਦੇ ਲਈ ਅਟੈਕਿੰਗ ਪਲੇਅਰ ਨੂੰ ਬਾਲ ਦੇ ਨਾਲ ਟਚ ਲਾਈਨ ‘ਤੇ ਪਹੁੰਚਣ ਤੋਂ ਪਹਿਲਾਂ ਟੈਕਲ ਕਰਕੇ ਡਿਗਾਉਣਾ ਹੁੰਦਾ ਹੈ। ਪਰ ਫਲੈਗ ਫੁੱਟਬਾਲ ਵਿੱਚ ਪਲੇਅਰ ਦੀ ਕਮਰ ‘ਤੇ ਲੱਗੇ 2 ਬੈਲਟ ਕੱਢਣਗੇ ਹੁੰਦੇ ਹਨ । ਇਸ ਨੂੰ ਅਮਰੀਕਾ ਵਿੱਚ ਬਹੁਤ ਖੇਡਿਆ ਜਾਂਦਾ ਹੈ ।

 

ਸਕਾਸ਼ ਪਹਿਲੀ ਵਾਰ ਓਲੰਪਿਕ ਵਿੱਚ ਸ਼ਾਮਲ

ਸਕਾਸ਼ ਨੂੰ ਵੀ ਪਹਿਲੀ ਵਾਰ ਓਲੰਪਿਕ ਵਿੱਚ ਸ਼ਾਮਲ ਕੀਤਾ ਗਿਆ ਹੈ । ਸਕਾਸ਼ ਨੂੰ 1998 ਵਿੱਚ ਕਾਮਨਵੈਲਥ ਖੇਡ ਅਤੇ ਏਸ਼ੀਅਨ ਗੇਮਸ ਵਿੱਚ ਲਗਾਤਾਰ ਸ਼ਾਮਲ ਕੀਤਾ ਗਿਆ ਸੀ । ਸਕਾਸ਼ ਇੱਕ ਰੈਕੇਟ ਅਤੇ ਗੇਂਦ ਨਾਲ ਖੇਡਿਆ ਜਾਂਦਾ ਹੈ। ਜੋ ਡਬਲ ਅਤੇ ਸਿੰਗਲ ਵਿੱਚ ਖੇਡਿਆ ਜਾਂਦਾ ਹੈ । ਖਿਡਾਰੀ ਆਪਣੇ ਰੈਕਟ ਨਾਲ ਬਾਲ ਨੂੰ ਕੋਰਟ ਦੀ ਚਾਰ ਦਿਵਾਰਾਂ ਦੇ ਵਿਚਾਲੇ ਮਾਰਦੇ ਹਨ ।

ਲੇਕ੍ਰੋਸ ਅਮਰੀਕਾ ਵਿੱਚ ਪੁਰਾਣੇ ਖੇਡਾਂ ਵਿੱਚ ਇੱਕ ਹੈ

ਲੇਕ੍ਰੋਸ ਇੱਕ ਟੀਮ ਖੇਡ ਹੈ ਜੋ ਲੈਕ੍ਰੋਸ ਸਟਿਕ ਅਤੇ ਲੈਕ੍ਰੋਸ ਬਾਲ ਦੇ ਨਾਲ ਖੇਡਿਆ ਜਾਂਦਾ ਹੈ । ਇਹ ਨਾਰਥ ਅਮਰੀਕਾ ਵਿੱਚ ਸਭ ਤੋਂ ਪੁਰਾਣਾ ਖੇਡੇ ਜਾਣ ਵਾਲਾ ਖੇਡ ਹੈ। ਇਹ 12ਵੀਂ ਸ਼ਤਾਬਦੀ ਤੋਂ ਖੇਡਿਆ ਜਾਂਦਾ ਹੈ । ਇਸ ਖੇਡ ਨੂੰ ਫੁੱਟਬਾਲ ਵਰਗੇ ਵੱਡੇ ਮੈਦਾਨ ਵਿੱਚ ਖੇਡਿਆ ਜਾਂਦਾ ਹੈ । ਲੇਕ੍ਰੋਸ ਸਟਿਕ ਦੇ ਹੈਡ ‘ਤੇ ਇੱਕ ਨੈੱਟ ਲਗਿਆ ਹੁੰਦਾ ਹੈ ਜਿਸ ਵਿੱਚ ਗੇਂਦ ਪਾਈ ਜਾਂਦੀ ਹੈ। ਖਿਡਾਰੀ ਲੈਕ੍ਰੋਸ ਸਟਿਕ ਦੇ ਹੇਡ ਨੂੰ ਯੂਜ ਕਰਕੇ ਬਾਲ ਨੂੰ ਲੈਕੇ ਜਾਂਦੇ ਹਨ ਇੱਕ ਦੂਜੇ ਨੂੰ ਪਾਸ ਕਰਦੇ ਹਨ ਅਤੇ ਫਿਰ ਉਸ ਨੂੰ ਗੋਲ ਵਿੱਚ ਪਾਉਂਦੇ ਹਨ ।

 

Exit mobile version