The Khalas Tv Blog Punjab ‘ਹਰਭਜਨ ਸਿੰਘ ਇਸਲਾਮ ਕਬੂਲਣਾ ਚਾਹੁੰਦੇ ਸਨ’!
Punjab

‘ਹਰਭਜਨ ਸਿੰਘ ਇਸਲਾਮ ਕਬੂਲਣਾ ਚਾਹੁੰਦੇ ਸਨ’!

ਬਿਉਰੋ ਰਿਪੋਰਟ: ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਇੰਜਮਾਮ ਉਲ ਹੱਕ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵਿੱਚ ਉਹ ਦੱਸ ਰਹੇ ਹਨ ਕਿ ਭਾਰਤੀ ਸਪਿਨਰ ਹਰਭਜਨ ਸਿੰਘ ਇੱਕ ਸਮੇਂ ਇਸਲਾਮ ਧਰਮ ਨੂੰ ਕਬੂਲਣ ਦੇ ਬਾਰੇ ਸੋਚ ਰਹੇ ਸਨ । ਇਸ ‘ਤੇ ਹਰਭਜਨ ਸਿੰਘ ਦਾ ਵੀ ਹੁਣ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਇੰਜਮਾਮ ਨੂੰ ਖਰੀਆਂ-ਖਰੀਆਂ ਸੁਣਾਇਆ ਹਨ । ਹਰਭਜਨ ਨੇ ਇੰਜਮਾਮ ਦੇ ਬਿਆਨ ਨੂੰ ਨਕਾਰ ਦਿੱਤਾ ਅਤੇ ਉਨ੍ਹਾਂ ਨੂੰ ਬਕਵਾਸ ਇਨਸਾਨ ਤੱਕ ਦੱਸ ਦਿੱਤਾ ।

ਇੰਜਮਾਮ ਦੇ ਇਸਲਾਮ ਕਬੂਲ ਕਰਨ ਵਾਲੇ ਬਿਆਨ ‘ਤੇ ਹਰਭਜਨ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘X’ ਤੇ ਲਿਖਿਆ ‘ਇਹ ਕਿਹੜਾ ਨਸ਼ਾ ਪੀ ਕੇ ਗੱਲ ਕਰ ਰਿਹਾ ਹੈ ? ਮੈਨੂੰ ਭਾਰਤੀ ਹੋਣ ‘ਤੇ ਮਾਣ ਹੈ ਅਤੇ ਮੈਂ ਭਾਰਤੀ ਸਿੱਖ ਹਾਂ ਇਹ ਬਕਵਾਸ ਲੋਕ ਕੁਝ ਵੀ ਬਕਦੇ ਹਨ’।

ਸਾਬਕਾ ਪਾਕਿਸਤਾਨ ਦੇ ਕਪਤਾਨ ਦਾ ਹਾਲ ਹੀ ਵਿੱਚ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਹਰਭਜਨ ਸਿੰਘ ਨੂੰ ਲੈ ਕੇ ਕਹਿ ਰਹੇ ਹਨ ਕਿ ‘ਭੱਜੀ ਇੱਕ ਸਮੇਂ ਵਿੱਚ ਇਸਲਾਮ ਕਬੂਲ ਕਰਨ ਦੀ ਸੋਚ ਰਿਹਾ ਸੀ । ਮੌਲਾਨਾ ਤਾਰੀਕ ਜਮੀਲ ਨਾਲ ਮਿਲਣ ਦੇ ਬਾਅਦ ਉਸ ਨੇ ਮੁਸਲਮਾਨ ਬਣਨ ਬਾਰੇ ਸੋਚਿਆ ਸੀ । ਮੌਲਾਨਾ ਅਕਸਰ ਪਾਕਿਸਤਾਨੀ ਕ੍ਰਿਕਟ ਟੀਮ ਦੇ ਨਾਲ ਨਮਾਜ਼ ਪੜ੍ਹਨ ਆਇਆ ਕਰਦੇ ਸਨ’ । ਹਰਭਜਨ ਨੇ ਇੰਜਮਾਮ ਦੇ ਇਸ ਬਿਆਨ ਨੂੰ ਨਕਾਰ ਦਿੱਤਾ ।

ਇਸ ਵਿਵਾਦ ਤੋਂ ਪਹਿਲਾਂ ਹਰਭਜਨ ਸਿੰਘ ਕਈ ਵਾਰ ਇੰਜਮਾਮ ਉਲ ਹੱਕ ਦੀ ਤਾਰੀਫ਼ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਚੰਗਾ ਇਨਸਾਨ ਵੀ ਦੱਸਿਆ ਸੀ । ਪਰ ਜਦੋਂ ਇੰਜਮਾਮ ਉਲ ਹੱਕ ਦਾ ਵੀਡੀਓ ਵਾਇਰਲ ਹੋਇਆ ਤਾਂ ਹਰਭਜਨ ਸਿੰਘ ਨੇ ਸਖ਼ਤ ਟਿੱਪਣੀਆਂ ਕੀਤੀਆਂ ਹਨ । ਇੰਜਮਾਮ ਉਲ ਹੱਕ ਦੀ ਭਾਰਤੀ ਕ੍ਰਿਕਟਰਾਂ ਨਾਲ ਕਾਫ਼ੀ ਚੰਗੀ ਦੋਸਤੀ ਰਹੀ ਹੈ, ਵੀਰੇਂਦਰ ਸਹਿਵਾਗ ਅਤੇ ਸਚਿਨ ਤੇਂਦੁਲਕਰ, ਰਾਹੁਲ ਦ੍ਰਵਿੜ ਵੀ ਅਕਸਰ ਉਨ੍ਹਾਂ ਦੇ ਸੁਭਾਅ ਅਤੇ ਕਿਸੇ ਸੁਣਾਉਂਦੇ ਰਹਿੰਦੇ ਹਨ । ਹਾਲ ਹੀ ਵਿੱਚ ਪਾਕਿਸਤਾਨ ਦੇ ਵਰਲਡ ਕੱਪ ਵਿੱਚ ਖ਼ਰਾਬ ਪ੍ਰਦਰਸ਼ਨ ਦੀ ਵਜ੍ਹਾ ਕਰਕੇ ਇੰਜਮਾਮ ਉਲ ਹੱਕ ਨੇ 30 ਅਕਤੂਬਰ ਨੂੰ PCB ਯਾਨੀ ਪਾਕਿਸਤਾਨ ਕ੍ਰਿਕਟ ਬੋਰਡ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇੰਜਮਾਮ ਉਲ ਹੱਕ ਦਾ ਕ੍ਰਿਕਟ ਕਰੀਅਰ

ਇੰਜਮਾਮ ਉਲ ਹੱਕ 1992 ਦੀ ਪਾਕਿਸਤਾਨੀ ਵਰਲਡ ਕੱਪ ਜੇਤੂ ਟੀਮ ਦਾ ਹਿੱਸਾ ਰਹੇ ਹਨ । ਉਨ੍ਹਾਂ ਨੇ ਪਾਕਿਸਤਾਨ ਦੇ ਕਪਤਾਨ ਅਤੇ ਕੋਚ ਦੀ ਅਹਿਮ ਜ਼ਿੰਮੇਵਾਰੀ ਵੀ ਸੰਭਾਲੀ ਹੈ । ਇੰਜਮਾਮ ਦੇ ਆਪਣੇ ਕ੍ਰਿਕਟ ਕਰੀਅਰ ਵਿੱਚ 375 ਵਨਡੇ ਖੇਡੇ ਹਨ ਅਤੇ 11,701 ਦੌੜਾਂ ਬਣਾਇਆ ਹਨ । ਵਨਡੇ ਵਿੱਚ ਉਨ੍ਹਾਂ ਦੇ ਨਾਂ 10 ਸੈਂਕੜੇ ਅਤੇ 83 ਅਰਧ ਸੈਂਕੜੇ ਹਨ । ਟੈੱਸਟ ਮੈਚ ਵਿੱਚ ਹੀ ਇੰਜਮਾਮ ਦਾ ਸ਼ਾਨਦਾਰ ਰਿਕਾਰਡ ਰਿਹਾ ਹੈ । ਉਨ੍ਹਾਂ ਨੇ 120 ਟੈੱਸਟ ਵਿੱਚ 8,830 ਦੌੜਾਂ ਬਣਾਇਆ ਹਨ । ਜਿਸ ਵਿੱਚ 25 ਸੈਂਕੜੇ ਅਤੇ 46 ਅਰਧ ਸੈਂਕੜੇ ਸ਼ਾਮਲ ਹਨ । ਰਿਟਾਇਰ ਹੋਣ ਤੋਂ ਬਾਅਦ ਇੰਜਮਾਮ ਅਫ਼ਗ਼ਾਨਿਸਤਾਨ ਕ੍ਰਿਕਟ ਟੀਮ ਦੇ ਕੋਚ ਵੀ ਰਹੇ ਹਨ ।

Exit mobile version