ਹਰਿਆਣਾ ਦੇ ਨੂੰਹ ਵਿੱਚ ਇੰਟਰਨੈਟ ਬੰਦ ਰਹੇਗਾ। ਨੂੰਹ ਦੇ ਹਿੰਸਾ ਪ੍ਰਭਾਵਿਤ ਇਲਾਕੇ ਵਿੱਚ ਸ਼ਾਮ 6 ਵਜੇ ਤੋਂ ਸੋਮਵਾਰ ਸ਼ਾਮ 6 ਵਜੇ ਤੱਕ ਇੰਟਰਨੈਟ ਬੰਦ ਰਹੇਗਾ। ਦੱਸ ਦੇਈਏ ਕਿ 21 ਜੁਲਾਈ ਤੋਂ 22 ਜੁਲਾਈ ਤੱਕ ਇੰਟਰਨੈਟ ਸੇਵਾ ਬੰਦ ਰਹੇਗੀ। ਇੰਟਰਨੈਟ ਦੇ ਬੰਦ ਹੋਣ ਕਰਕੇ ਬ੍ਰਜਮੰਡਲ ਜਲਾਭਿਸ਼ੇਕ ਯਾਤਰਾ ਪ੍ਰਭਾਵਿਤ ਹੋਵੇਗੀ।
ਇੱਥੇ ਦੱਸਣਾ ਜ਼ਰੂਰੀ ਹੈ ਕਿ ਬੀਤੇ ਸਾਲ 31 ਜੁਲਾਈ ਨੂੰ ਨੂੰਹ ਦੰਗਿਆ ਵਿੱਚ 7 ਲੋਕਾਂ ਦੀ ਮੌਤ ਹੋ ਗਈ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਵਾਰੀ ਪ੍ਰਸ਼ਾਸਨ ਪੂਰੀ ਸਾਵਧਾਨੀ ਵਰਤ ਰਿਹਾ ਹੈ। ਇਸ ਸਬੰਧੀ ਪੁਲਿਸ ਵੱਲੋਂ 22 ਜੁਲਾਈ 2024 ਲਈ ਵਿਸ਼ੇਸ਼ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ – ਬਟਾਲਾ ਪੁਲਿਸ ਨੇ ਤਿੰਨ ਬਦਮਾਸ਼ ਕੀਤੇ ਕਾਬੂ, ਐਸਐਸਪੀ ਨੇ ਖੁਦ ਦਿੱਤੀ ਜਾਣਕਾਰੀ