The Khalas Tv Blog International ਅੰਤਰਰਾਸ਼ਟਰੀ ਡਰੱ ਗ ਰੈਕੇਟ ਦਾ ਪਰਦਾ ਫਾ ਸ਼
International Punjab

ਅੰਤਰਰਾਸ਼ਟਰੀ ਡਰੱ ਗ ਰੈਕੇਟ ਦਾ ਪਰਦਾ ਫਾ ਸ਼

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿ ਸ ਦੇ ਐਸਟੀਐਫ਼ ਵਿੰਗ ਵੱਲੋਂ ਕਪੂਰਥਲਾ ਵਿੱਚ ਵੱਡੀ ਕਾਰ ਵਾਈ ਕਰਦੇ ਹੋਏ ਕੌਮਾਂਤਰੀ ਕਬੱਡੀ ਖਿਡਾਰੀ ਐਨਆਰਆਈ ਰਣਜੀਤ ਸਿੰਘ,ਰਿਟਾਇਰਡ ਡੀਐਸਪੀ ਵਿਮਲ ਕਾਂਤ ਅਤੇ ਇੱਕ ਏਐਸਆਈ ਮੁਨੀਸ਼ ਕੁਮਾਰ ਨੂੰ ਗ੍ਰਿਫਤਾਰ ਕਰ ਕੇ ਅੰਤਰਰਾਸ਼ਟਰੀ ਡਰੱ ਗ ਰੈ ਕੇਟ ਦਾ ਪਰਦਾਫਾਸ਼ ਕਰਨ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ 12 ਵਿਅਕਤੀਆਂ ਖ਼ਿਲਾ ਫ਼ ਕੇ ਸ ਦਰਜ ਕੀਤਾ ਗਿਆ ਹੈ ਅਤੇ ਅੱਧੇ ਮੁਲਜ਼ਮ ਜਲੰਧਰ ਤੇ ਕਪੂਰਥਲਾ ਦੇ ਹਨ। ਐਸਟੀਐਫ ਦੀ ਟੀਮ ਹੁਣ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਵਿੱਚ ਛਾ ਪੇਮਾਰੀ ਕਰ ਰਹੀ ਹੈ।
ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀਆਂ ਤੋਂ ਇਲਾਵਾ ਐਨਆਰਆਈ ਰਣਜੀਤ ਸਿੰਘ ਦੀ ਪਤਨੀ ਰਜਿੰਦਰ ਕੌਰ, ਫਗਵਾੜਾ ਦੇ ਸਿਮਰਨਜੀਤ ਸਿੰਘ, ਜਲੰਧਰ ਦੇ ਦੋ ਚਾਰਟਰਡ ਅਕਾਊਂਟੈਂਟ ਦਿਨੇਸ਼ ਸਰਨਾ ਅਤੇ ਮਨੋਜ ਸਰਨਾ, ਕਪੂਰਥਲਾ ਦੇ ਅਰਨਦੀਪ ਸਿੰਘ, ਕੈਨੇਡਾ ਸਥਿਤ ਐਨਆਰਆਈ ਦਵਿੰਦਰ ਸਿੰਘ, ਏਐਸਆਈ ਜਗਦੀਸ਼ ਸਿੰਘ, ਗੁਰਜੰਟ ਸ਼ਾਮਲ ਤੇ ਹੋਰ ਵੀ ਕਈਆਂ ਦੇ ਨਾਮ ਸ਼ਾਮਲ ਹਨ।
ਐਸਟੀਐਫ ਨੇ ਦੱਸਿਆ ਕਿ ਉਸ ਨੇ ਫਿਲਹਾਲ 100 ਗ੍ਰਾਮ ਹੈ ਰੋਇਨ ਅਤੇ ਇੱਕ ਹਥਿ ਆਰ ਬਰਾਮਦ ਕੀਤਾ ਹੈ ਅਤੇ ਵੱਡੀ ਬਰਾਮ ਦਗੀ ਹੋਣ ਦੀ ਸੰਭਾਵਨਾ ਹੈ।ਪਹਿਲੀ ਵਾਰ ਅਜਿਹਾ ਪੁਲਿਸ ਤੇ ਡਰੱ ਗ ਤਸ ਕਰਾਂ ਦੇ ਗਠਜੋੜ ਦਾ ਮਾਮਲਾ ਸਾਹਮਣੇ ਆਇਆ ਹੈ।
ਤੇ ਇਸ ਨਾਲ ਪੰਜਾਬ ਦੇ ਅੱਠ ਸੀਨੀਅਰ ਪੁਲੀਸ ਅਧਿਕਾਰੀਆਂ ਅਤੇ ਤਿੰਨ ਸਿਆਸਤਦਾਨਾਂ ਦੀ ਭੂਮਿਕਾ ਸ਼ੱ ਕ ਦੇ ਘੇਰੇ ਵਿੱਚ ਆ ਗਈ ਹੈ।
ਇਹ ਸਾਰੀ ਕਾਰਵਾਈ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਦੇ ਇੱਕ ਵਸਨੀਕ ਵੱਲੋਂ ਐਸਟੀਐਫ ਮੁਖੀ ਹਰਪ੍ਰੀਤ ਸਿੰਘ ਸਿੱਧੂ ਕੋਲ ਦਰਜ ਕਰਵਾਈ ਸ਼ਿਕਾ ਇਤ ਤੇ ਕੀਤੀ ਗਈ ਹੈ। ਜਿਸ ਅਨੁਸਾਰ ਰਣਜੀਤ ਸਿੰਘ ਉਰਫ਼ ਜੀਤਾ ਮੋੜ ਅੰਤਰਰਾਸ਼ਟਰੀ ਡਰੱ ਗ ਰੈ ਕੇਟ ਚਲਾ ਰਿਹਾ ਸੀ ਅਤੇ ਉਸਦੇ ਸਾਥੀ ਇਸ ਨੂੰ ਕਪੂਰਥਲਾ, ਜਲੰਧਰ ਅਤੇ ਲੁਧਿਆਣਾ ਵਿੱਚ ਵੇਚਦੇ ਸਨ। ਉਨ੍ਹਾਂ ਅੱਗੇ ਦਾਅਵਾ ਕੀਤਾ ਕਿ ਦਵਿੰਦਰ ਸਿੰਘ ਅਤੇ ਰਣਜੀਤ ਰੀਅਲ ਅਸਟੇਟ ਫਰਮਾਂ ਵਿੱਚ ਭਾਈਵਾਲ ਹਨ। ਰਣਜੀਤ ਦੇ ਸੰਬੰਧ ਗੁਰਜੰਟ ਸਿੰਘ ਤੇ ਬਦਨਾਮ ਅਪਰਾਧੀ ਸੋਨੂੰ ਕੰਗਲਾ ਨਾਲ ਨਿਕਲੇ ਹਨ,ਜਿਹੜੇ ਕਿ ਨਸ਼ਿ ਆਂ ਤੇ ਹੋਰ ਅਪਰਾ ਧਕ ਕੇਸਾਂ ਵਿੱਚ ਸ਼ਾਮਲ ਹਨ।
ਐਨ ਆਰ ਆਈ ਦਵਿੰਦਰ ਸਿੰਘ ਨੂੰ ਅਮਰੀਕਾ ਵਿੱਚ ਹੈਰੋ ਇਨ ਦੀ ਖੇ ਪ ਸਮੇਤ ਫੜਿਆ ਗਿਆ ਸੀ। ਰਣਜੀਤ ਨੇ ਨ ਸ਼ੇ ਦੀ ਇਸ ਕਮਾਈ ਨੂੰ ਚਿੱਟੇ ਧਨ ਵਿੱਚ ਬਦਲਣ ਲਈ ਕੁਝ ਫਰਮਾਂ ਬਣਾਈਆਂ ਹਨ ਅਤੇ ਇਸ ਕੰਮ ਲਈ ਉਸ ਨੇ ਦੋ ਚਾਰਟਰਡ ਅਕਾਊਂਟੈਂਟ ਵੀ ਨਿਯੁਕਤ ਕੀਤੇ ਸਨ।
ਕਥਿਤ ਤੌਰ ‘ਤੇ ਲਗਜ਼ਰੀ ਕਾਰਾਂ ਦੀ ਵਰਤੋਂ ਕਰਕੇ ਤਸਕ ਰੀ ਕੀਤੀ ਗਈ ਸੀ। ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਡੀਐਸਪੀ ਬਿਮਲ ਕਾਂਤ ਅਤੇ ਫਗਵਾੜਾ ਦੇ ਸਿਮਰਨਜੀਤ ਸਿੰਘ ਵੀ ਰਣਜੀਤ ਸਿੰਘ ਲਈ ਕੰਮ ਕਰਦੇ ਸਨ, ਜੋ ਸੀਨੀਅਰ ਪੁਲੀਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਸ਼ਿ ਆਂ ਦੀ ਤਸ ਕਰੀ ਕਰ ਰਿਹਾ ਸੀ।
ਈਡੀ ਜਲੰਧਰ ਨੇ ਵੀ ਮੁੱਲਜਮਾਂ ਵੱਲੋਂ ਕੀਤੇ 27 ਕਰੋੜ ਰੁਪਏ ਦੇ ਲੈਣ-ਦੇਣ ਨਾਲ ਸਬੰਧਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਹੈ।

 
Exit mobile version