The Khalas Tv Blog Punjab ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਲੜਨਗੇ ਚੋਣਾਂ
Punjab

ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਲੜਨਗੇ ਚੋਣਾਂ

ਅੰਤਰਰਾਸ਼ਟਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਨੇ 2027 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਜਲੰਧਰ ਨਾਲ ਸਬੰਧਤ ਹਨ। ਘੁੰਮਣ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਅਕਾਊਂਟ ‘ਤੇ ਦਿੱਤੀ ਹੈ।

ਘੁੰਮਣ ਨੇ ਆਪਣੇ ਪ੍ਰਸ਼ੰਸਕਾਂ ਤੋਂ ਪੁੱਛਿਆ ਹੈ ਕਿ ਕੀ ਉਨ੍ਹਾਂ ਨੂੰ 2027 ਵਿੱਚ ਕਿਸੇ ਪਾਰਟੀ ਵੱਲੋਂ ਜਾਂ ਆਜ਼ਾਦ ਉਮੀਦਵਾਰ ਵਜੋਂ ਚੋਣਾਂ ਲੜਨੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਘੁੰਮਣ ਨੇ ਕਿਹਾ ਕਿ ਚੋਣ ਜਿੱਤ ਕੇ ਉਹ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨਗੇ। ਜਿਸ ਕਾਰਨ ਨੌਜਵਾਨ ਪੀੜ੍ਹੀ ਨੂੰ ਰੁਜ਼ਗਾਰ ਵੀ ਮਿਲੇਗਾ। ਖੇਡਾਂ ਵਿੱਚ ਨੌਜਵਾਨਾਂ ਦੀ ਵਧਦੀ ਦਿਲਚਸਪੀ ਨਸ਼ਾ ਖਤਮ ਕਰ ਸਕਦੀ ਹੈ।

ਕੌਣ ਹੈ ਵਰਿੰਦਰ ਸਿੰਘ ਘੁੰਮਣ

ਵਰਿੰਦਰ ਸਿੰਘ ਘੁੰਮਣ, ਜੋ ਕਿ ਜਲੰਧਰ, ਪੰਜਾਬ ਦਾ ਰਹਿਣ ਵਾਲਾ ਹੈ, ਇੱਕ ਪੇਸ਼ੇਵਰ ਬਾਡੀ ਬਿਲਡਰ ਹੈ, ਜਿਸਦਾ ਕੱਦ 6.2 ਫੁੱਟ ਹੈ। ਘੁੰਮਣ ਦੁਨੀਆ ਦਾ ਇਕਲੌਤਾ ਸ਼ਾਕਾਹਾਰੀ ਬਾਡੀ ਬਿਲਡਰ ਹੈ। ਵਰਿੰਦਰ ਸਿੰਘ ਘੁੰਮਣ ਜਲੰਧਰ ਵਿੱਚ ਆਪਣੀ ਡਾਇਰੀ ਫਰਮ ਵੀ ਚਲਾਉਂਦਾ ਹੈ। ਉਸ ਕੋਲ 100 ਤੋਂ ਵੱਧ ਪਸ਼ੂ ਹਨ।

ਵਰਿੰਦਰ ਸਿੰਘ ਘੁੰਮਣ ਬਚਪਨ ਤੋਂ ਹੀ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਂਦਾ ਆ ਰਿਹਾ ਹੈ। ਸਾਲ 2005 ਵਿੱਚ, ਵਰਿੰਦਰ ਸਿੰਘ ਘੁੰਮਣ ਪਹਿਲੀ ਵਾਰ ਮਿਸਟਰ ਜਲੰਧਰ ਚੁਣੇ ਗਏ ਸਨ। ਜਿਸ ਤੋਂ ਬਾਅਦ ਉਹ ਨਹੀਂ ਰੁਕਿਆ ਅਤੇ ਇੱਕ ਤੋਂ ਬਾਅਦ ਇੱਕ ਇਨਾਮ ਜਿੱਤਦਾ ਰਿਹਾ। ਸਾਲ 2005 ਵਿੱਚ ਹੀ ਵਰਿੰਦਰ ਸਿੰਘ ਘੁੰਮਣ ਨੇ ਮਿਸਟਰ ਪੰਜਾਬ ਦਾ ਖਿਤਾਬ ਵੀ ਜਿੱਤਿਆ ਸੀ।

ਤਿੰਨ ਸਾਲਾਂ ਦੀ ਸਖ਼ਤ ਮਿਹਨਤ ਤੋਂ ਬਾਅਦ, ਉਸਨੂੰ 2008 ਵਿੱਚ ਮਿਸਟਰ ਇੰਡੀਆ ਚੁਣਿਆ ਗਿਆ। ਜਿਸ ਤੋਂ ਬਾਅਦ ਉਸਨੇ ਅਗਲੇ ਸਾਲ ਮਿਸਟਰ ਏਸ਼ੀਆ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਉੱਥੇ ਦੂਜੇ ਸਥਾਨ ‘ਤੇ ਰਿਹਾ। ਵਰਿੰਦਰ ਦੇ ਦਾਦਾ ਜੀ ਹਾਕੀ ਖਿਡਾਰੀ ਸਨ। ਪਿਤਾ ਭੁਪਿੰਦਰ ਸਿੰਘ ਕਬੱਡੀ ਖੇਡਦੇ ਸਨ।

 

 

 

Exit mobile version