The Khalas Tv Blog India ‘ਕਾਲੇ’ ਰੰਗ ਕਾਰਨ ਪਤੀ ਨੂੰ ਬੇਇੱਜ਼ਤ ਕਰਨਾ ਤਲਾਕ ਲਈ ਜਾਇਜ਼ ਕਾਰਨ: ਕਰਨਾਟਕ ਹਾਈ ਕੋਰਟ
India

‘ਕਾਲੇ’ ਰੰਗ ਕਾਰਨ ਪਤੀ ਨੂੰ ਬੇਇੱਜ਼ਤ ਕਰਨਾ ਤਲਾਕ ਲਈ ਜਾਇਜ਼ ਕਾਰਨ: ਕਰਨਾਟਕ ਹਾਈ ਕੋਰਟ

'ਕਾਲੇ' ਰੰਗ ਕਾਰਨ ਪਤੀ ਨੂੰ ਬੇਇੱਜ਼ਤ ਕਰਨਾ ਤਲਾਕ ਲਈ ਜਾਇਜ਼ ਕਾਰਨ: ਕਰਨਾਟਕ ਹਾਈ ਕੋਰਟ

ਕਰਨਾਟਕ : ਪਤੀ ਨੂੰ ਉਸਦੇ ਕਾਲੇ ਰੰਗ ਕਾਰਨ ਬੇਇੱਜ਼ਤ ਕਰਨਾ ਬੇਰਹਿਮੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਜੇਕਰ ਪਤਨੀ ਲਗਾਤਾਰ ਅਜਿਹਾ ਕਰਦੀ ਹੈ ਤਾਂ ਇਹ ਤਲਾਕ ਦਾ ਮਜ਼ਬੂਤ ਆਧਾਰ ਬਣ ਸਕਦਾ ਹੈ। ਕਰਨਾਟਕ ਹਾਈ ਕੋਰਟ ਨੇ ਤਲਾਕ ਮਾਮਲੇ ਦੀ ਸੁਣਵਾਈ ਕਰਦੇ ਹੋਏ ਇਹ ਅਹਿਮ ਟਿੱਪਣੀ ਕੀਤੀ ਹੈ।

ਕਰਨਾਟਕ ਹਾਈ ਕੋਰਟ ਨੇ ਕਿਹਾ ਹੈ ਕਿ ਆਪਣੇ ਪਤੀ ਦੀ ਸਕਿਨ ਦੇ ‘ਗੂੜ੍ਹੇ’ ਰੰਗ ਕਾਰਨ ਉਸ ਦਾ ਅਪਮਾਨ ਕਰਨਾ ਬੇਰਹਿਮੀ ਦੇ ਬਰਾਬਰ ਹੈ ਅਤੇ ਪੁਰਸ਼ ਨੂੰ ਤਲਾਕ ਦੇਣ ਮਨਜ਼ੂਰੀ ਦਾ ਜਾਇਜ਼ ਕਾਰਨ ਹੈ। ਹਾਈ ਕੋਰਟ ਨੇ 44 ਸਾਲਾ ਵਿਅਕਤੀ ਨੂੰ ਉਸ ਦੀ 41 ਸਾਲਾ ਪਤਨੀ ਤੋਂ ਤਲਾਕ ਦੇਣ ਵਾਲੇ ਹਾਲ ਹੀ ਦੇ ਫ਼ੈਸਲੇ ਵਿਚ ਇਹ ਟਿੱਪਣੀ ਕੀਤੀ ਹੈ।

ਅਦਾਲਤ ਨੇ ਕਿਹਾ ਕਿ ਉਪਲਬਧ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਪਤਨੀ ਕਾਲੇ ਰੰਗ ਦੇ ਕਾਰਨ ਆਪਣੇ ਪਤੀ ਨੂੰ ਬੇਇੱਜ਼ਤ ਕਰਦੀ ਸੀ ਅਤੇ ਇਸੇ ਕਾਰਨ ਉਹ ਪਤੀ ਨੂੰ ਛੱਡ ਕੇ ਚਲੇ ਗਈ ਸੀ।

ਅਦਾਲਤ ਨੇ ਕਿਹਾ ਕਿ ਉਪਲਬਧ ਸਬੂਤਾਂ ਦੀ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਇਹ ਸਿੱਟਾ ਨਿਕਲਦਾ ਹੈ ਕਿ ਪਤਨੀ ਕਾਲੇ ਰੰਗ ਦੇ ਕਾਰਨ ਆਪਣੇ ਪਤੀ ਨੂੰ ਬੇਇੱਜ਼ਤ ਕਰਦੀ ਸੀ ਅਤੇ ਇਸੇ ਕਾਰਨ ਉਸ ਨੇ ਪਤੀ ਨੂੰ ਛੱਡ ਦਿੱਤਾ ਸੀ। ਹਾਈ ਕੋਰਟ ਨੇ ਹਿੰਦੂ ਮੈਰਿਜ ਐਕਟ ਦੀ ਧਾਰਾ 13(1)(ਏ) ਤਹਿਤ ਤਲਾਕ ਦੀ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਕਿਹਾ, ”ਇਸ ਪਹਿਲੂ ਨੂੰ ਲੁਕਾਉਣ ਲਈ ਉਸ (ਪਤਨੀ) ਨੇ ਪਤੀ ‘ਤੇ ਨਾਜਾਇਜ਼ ਸਬੰਧਾਂ ਦੇ ਝੂਠੇ ਦੋਸ਼ ਲਾਏ ਅਤੇ ਇਹ ਬੇਰਹਿਮੀ ਦੇ ਬਰਾਬਰ ਹਨ।”

ਬੈਂਗਲੁਰੂ ‘ਚ ਰਹਿਣ ਵਾਲੇ ਇਸ ਜੋੜੇ ਦਾ 2007 ‘ਚ ਵਿਆਹ ਹੋਇਆ ਸੀ ਅਤੇ ਉਨ੍ਹਾਂ ਦੀ ਇਕ ਬੇਟੀ ਹੈ। ਪਤੀ ਨੇ 2012 ਵਿੱਚ ਬੈਂਗਲੁਰੂ ਦੀ ਇੱਕ ਫੈਮਲੀ ਕੋਰਟ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਔਰਤ ਨੇ ਭਾਰਤੀ ਦੰਡਾਵਲੀ ਦੀ ਧਾਰਾ 498ਏ (ਵਿਵਾਹਿਤ ਔਰਤ ਨਾਲ ਬੇਰਹਿਮੀ) ਦੇ ਤਹਿਤ ਆਪਣੇ ਪਤੀ ਅਤੇ ਸਹੁਰੇ ਦੇ ਖ਼ਿਲਾਫ਼ ਵੀ ਕੇਸ ਦਰਜ ਕਰਵਾਇਆ ਸੀ। ਉਸ ਨੇ ਘਰੇਲੂ ਹਿੰਸਾ ਐਕਟ ਦੇ ਤਹਿਤ ਵੀ ਕੇਸ ਦਰਜ ਕਰ ਲਿਆ ਅਤੇ ਬੱਚੇ ਨੂੰ ਉਸ ਦੇ ਮਾਪਿਆਂ ਕੋਲ ਰਹਿਣ ਲਈ ਛੱਡ ਦਿੱਤਾ।

ਉਸ ਨੇ ਫੈਮਲੀ ਕੋਰਟ ਵਿਚ ਦੋਸ਼ਾਂ ਤੋਂ ਇਨਕਾਰ ਕੀਤਾ ਅਤੇ ਆਪਣੇ ਪਤੀ ਅਤੇ ਸਹੁਰੇ ‘ਤੇ ਉਸ ਨੂੰ ਤੰਗ ਕਰਨ ਦਾ ਦੋਸ਼ ਲਗਾਇਆ। ਪਤੀ ਦੀ ਤਲਾਕ ਦੀ ਅਰਜ਼ੀ 2017 ਵਿਚ ਪਰਿਵਾਰਕ ਅਦਾਲਤ ਨੇ ਖ਼ਾਰਜ ਕਰ ਦਿੱਤੀ ਸੀ, ਜਿਸ ਤੋਂ ਬਾਅਦ ਉਸ ਨੇ ਹਾਈ ਕੋਰਟ ਦਾ ਰੁਖ਼ ਕੀਤਾ ਸੀ।

ਜਸਟਿਸ ਆਲੋਕ ਆਰਾਧੇ ਅਤੇ ਜਸਟਿਸ ਅਨੰਤ ਰਾਮਨਾਥ ਹੇਗੜੇ ਦੀ ਡਿਵੀਜ਼ਨ ਬੈਂਚ ਨੇ ਕਿਹਾ, ‘ਪਤੀ ਦਾ ਕਹਿਣਾ ਹੈ ਕਿ ਪਤਨੀ ਉਸ ਦੇ ਕਾਲੇ ਰੰਗ ਕਾਰਨ ਉਸ ਨੂੰ ਜ਼ਲੀਲ ਕਰਦੀ ਸੀ। ਪਤੀ ਨੇ ਇਹ ਵੀ ਕਿਹਾ ਕਿ ਉਸ ਨੇ ਬੱਚੇ ਦੀ ਖ਼ਾਤਰ ਇਹ ਅਪਮਾਨ ਝੱਲਿਆ। ਹਾਈ ਕੋਰਟ ਨੇ ਕਿਹਾ ਕਿ ਪਤੀ ਨੂੰ ‘ਕਾਲਾ’ ਕਹਿਣਾ ਬੇਰਹਿਮੀ ਦੇ ਬਰਾਬਰ ਹੈ। ਫੈਮਲੀ ਕੋਰਟ ਦੇ ਫ਼ੈਸਲੇ ਨੂੰ ਟਾਲਦਿਆਂ ਉਸ ਨੇ ਕਿਹਾ, ‘ਪਤਨੀ ਨੇ ਪਤੀ ਕੋਲ ਵਾਪਸ ਆਉਣ ਲਈ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਰਿਕਾਰਡ ‘ਤੇ ਮੌਜੂਦ ਸਬੂਤ ਇਹ ਸਾਬਤ ਕਰਦੇ ਹਨ ਕਿ ਪਤੀ ਦੇ ਕਾਲੇ ਰੰਗ ਕਾਰਨ ਉਹ ਇਸ ਵਿਆਹ ਵਿਚ ਦਿਲਚਸਪੀ ਨਹੀਂ ਲੈ ਰਹੀ ਸੀ। ਇਨ੍ਹਾਂ ਦਲੀਲਾਂ ਦੇ ਸੰਦਰਭ ਵਿੱਚ, ਇਹ ਬੇਨਤੀ ਕੀਤੀ ਜਾਂਦੀ ਹੈ ਕਿ ਪਰਿਵਾਰਕ ਅਦਾਲਤ ਵਿਆਹ ਨੂੰ ਖਤਮ ਕਰਨ ਦਾ ਹੁਕਮ ਦੇ ਸਕਦੀ ਹੈ।

Exit mobile version