The Khalas Tv Blog Punjab ਸਪੇਨ ਭੇਜਣ ਦੀ ਥਾਂ ਟਰੈਵਲ ਏਜੰਟ ਨੇ ਮੋਰੱਕੋ ਭੇਜਿਆ ਨੌਜਵਾਨ; 10 ਮਹੀਨੇ ਮਗਰੋਂ ਪਰਤੇ ਮੁੰਡੇ ਨੇ ਸੁਣਾਈ ਹੱਡਬੀਤੀ
Punjab

ਸਪੇਨ ਭੇਜਣ ਦੀ ਥਾਂ ਟਰੈਵਲ ਏਜੰਟ ਨੇ ਮੋਰੱਕੋ ਭੇਜਿਆ ਨੌਜਵਾਨ; 10 ਮਹੀਨੇ ਮਗਰੋਂ ਪਰਤੇ ਮੁੰਡੇ ਨੇ ਸੁਣਾਈ ਹੱਡਬੀਤੀ

Instead of sending to Spain, the travel agent sent the youth to Morocco; Returning after 10 months, the boy heard the noise

Instead of sending to Spain, the travel agent sent the youth to Morocco; Returning after 10 months, the boy heard the noise

 ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਮੋਰੱਕੋ ਵਿਚ 10 ਮਹੀਨਿਆਂ ਤੋਂ ਫਸਿਆ 22 ਸਾਲਾ ਪੰਜਾਬੀ ਨੌਜਵਾਨ ਅਰਸ਼ਦੀਪ ਸਿੰਘ ਅਪਣੇ ਦੇਸ਼ ਪਰਤ ਆਇਆ ਹੈ। ਦਸਿਆ ਜਾ ਰਿਹਾ ਹੈ ਕਿ ਜਲੰਧਰ ਦੇ ਪਿੰਡ ਮੁਰੀਦਵਾਲ ਦੇ ਰਹਿਣ ਵਾਲੇ ਨਿਰਮਲ ਸਿੰਘ ਨੇ ਅਪਣੇ 12ਵੀਂ ਪਾਸ ਲੜਕੇ ਅਰਸ਼ਦੀਪ ਨੂੰ ਸਪੇਨ ਭੇਜਣ ਲਈ ਰਿਸ਼ਤੇਦਾਰਾਂ ਤੋਂ 13 ਲੱਖ ਰੁਪਏ ਇਕੱਠੇ ਕਰਕੇ ਪਿੰਡ ਪੰਮਾਣਾ ​​ਦੇ ਰਹਿਣ ਵਾਲੇ ਇਕ ਟਰੈਵਲ ਏਜੰਟ ਨੂੰ ਦਿਤੇ ਸਨ।

ਅਰਸ਼ਦੀਪ ਨੇ ਦਸਿਆ ਕਿ ਉਹ ਜੂਨ 2023 ‘ਚ ਜੈਪੁਰ ਤੋਂ ਸਪੇਨ ਲਈ ਫਲਾਈਟ ‘ਚ ਸਵਾਰ ਹੋਇਆ ਸੀ ਪਰ ਟਰੈਵਲ ਏਜੰਟ ਨੇ ਉਸ ਨੂੰ ਫਸਾ ਕੇ ਮੋਰੱਕੋ ਭੇਜ ਦਿਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਜੋ ਵੀ ਪੈਸੇ ਸਨ, ਉਹ ਹੋਟਲ ਦੇ ਕਿਰਾਏ ਅਤੇ ਖਾਣ-ਪੀਣ ‘ਤੇ ਖਰਚ ਹੋ ਗਏ ਹਨ। ਉਹ ਜਿਸ ਹੋਟਲ ਵਿਚ ਰਹਿੰਦਾ ਸੀ, ਉਸ ਵਿਚ ਰਹਿਣ ਲਈ ਘਰ ਤੋਂ ਹਰ ਹਫ਼ਤੇ 15 ਤੋਂ 20 ਹਜ਼ਾਰ ਰੁਪਏ ਦੀ ਮੰਗ ਕਰਦਾ ਸੀ। ਉਸ ਲਈ ਮੋਰੱਕੋ ਵਿਚ ਰਹਿਣਾ ਮੁਸ਼ਕਲ ਹੋ ਗਿਆ ਅਤੇ 10 ਮਹੀਨਿਆਂ ਦਾ ਹੋਟਲ ਦਾ ਖਰਚਾ ਕਰੀਬ 7 ਲੱਖ ਰੁਪਏ ਹੋ ਗਿਆ।

ਪੀੜਤ ਪਰਿਵਾਰ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਦੇ ਯਤਨਾ ਸਦਕਾ 10 ਹੋਰ ਪੰਜਾਬੀ ਵੀ ਵਾਪਿਸ ਆਉਣ ਵਿੱਚ ਕਾਮਯਾਬ ਰਹੇ। ਅਰਸ਼ਦੀਪ ਨੇ ਇਹ ਦਾਅਵਾ ਕੀਤਾ ਕਿ ਸਪੇਨ ਜਾਣ ਲਈ ਟਰੈਵਲ ਏਜੰਟਾਂ ਦੇ ਭਰਮ ਜਾਲ ਵਿੱਚ ਫਸੇ ਭਾਰਤੀ ਨੌਜਵਾਨਾਂ ਦੀ ਗਿਣਤੀ 500 ਦੇ ਕਰੀਬ ਸੀ।

ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਟਰੈਵਲ ਏਜੰਟਾਂ ਦੀ ਤੁਲਨਾ ਜੱਲਾਦਾਂ ਨਾਲ ਕਰਦਿਆ ਕਿਹਾ ਕਿ ਉਹਨਾਂ ਨੂੰ ਕਿਸੇ ਦੀ ਗਰੀਬੀ ‘ਤੇ ਵੀ ਤਰਸ ਨਹੀ ਆਉਂਦਾ। ਉਹਨਾਂ ਕਿਹਾ ਕਿ ਅਜਿਹੇ ਟਰੈਵਲ ਏਜੰਟ ਗਰੀਬਾਂ ਦੀ ਮਜ਼ਦੂਰੀ ਦਾ ਫਾਇਦਾ ਚੁੱਕ ਕਿ ਵਿਦੇਸ਼ਾਂ ਦੀ ਚਮਕ ਦਮਕ ਦਾ ਸੁਫਨਾ ਦਿਖਾ ਕਿ ਨੌਜਵਾਨਾਂ ਨੂੰ ਭਰਮਾ ਰਹੇ ਹਨ। ਜਿਹਨਾਂ ਤੋਂ ਬਚਣ ਦੀ ਲੋੜ ਹੈ।

ਮੁਰੀਦਵਾਲ ਦੇ ਰਹਿਣ ਵਾਲੇ ਨਿਰਮਲ ਸਿੰਘ ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਉਹ ਇੰਨਾ ਗਰੀਬ ਹੈ ਕਿ ਰਾਜ ਮਿਸਤਰੀ ਹੁੰਦਿਆ ਹੋਇਆ ਵੀ ਉਹ ਆਪਣੇ ਘਰੇ ਬਾਥਰੂਮ ਤੱਕ ਨਹੀ ਬਣਾ ਸਕਿਆ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਦੇ ਪੌਂਡਾਂ-ਡਾਲਰਾਂ ਦੀ ਚਮਕ-ਦਮਕ ਦੇ ਪਿੱਛੇ ਨਾ ਭੱਜਣ ਸਗੋਂ ਇੰਨੇ ਪੈਸਿਆਂ ਨਾਲ ਭਾਰਤ ਵਿੱਚ ਰਹਿ ਕਿ ਹੀ ਆਪਣਾ ਕਾਰੋਬਰ ਚਲਾ ਸਕਦੇ ਹਨ।

ਅਰਸ਼ਦੀਪ ਦੇ ਪਿਤਾ ਨਿਰਮਲ ਸਿੰਘ ਨੇ ਦੱਸਿਆ ਕਿ ਉਸਦੀਆਂ ਤਿੰਨ ਧੀਆਂ ਵਿਆਹਉਣ ਵਾਲੀਆਂ ਹਨ। ਉਹ ਤਿੰਨੋਂ ਹੀ ਅਰਸ਼ਦੀਪ ਤੋਂ ਵੱਡੀਆਂ ਹਨ। ਉਹ ਆਪ ਰਾਜ ਮਿਸਤਰੀ ਦਾ ਕੰਮ ਕਰਦਾ ਹੈ। ਉਹਨਾਂ ਨੇ ਇਸ ਇਰਾਦੇ ਨਾਲ ਕਰਜ਼ਾ ਚੁੱਕਿਆ ਸੀ ਕਿ ਘਰ ਦੀ ਗਰੀਬੀ ਚੁੱਕੀ ਜਾਵੇਗੀ, ਧੀਆਂ ਵਿਆਹੀਆਂ ਜਾਣਗੀਆਂ ਤੇ ਚੰਗਾ ਘਰ ਵੀ ਬਣ ਜਾਵੇਗਾ। ਪਰ ਟਰੈਵਲ ਏਜੰਟ ਦੇ ਧੋਖੇ ਨੇ ਉਹਨਾਂ ਦੇ ਸੁਫਨਿਆਂ ਉਪਰ ਪਾਣੀ ਫੇਰ ਦਿੱਤਾ ਤੇ ਪੀੜਤ ਪਰਿਵਾਰ ਨੂੰ 20 ਲੱਖ ਦੇ ਕਰਜ਼ੇ ਦੀ ਪੰਡ ਹੇਠਾਂ ਲੈ ਆਇਆ। ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੂਬੇ ਦੇ ਟਰੈਵਲ ਏਜੰਟਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਉਸ ਦੇ ਸਾਰੇ ਪੈਸੇ ਵਾਪਿਸ ਕਰਵਾਏ ਜਾਣ ਤਾਂ ਜੋ ਆਪਣੇ ਸਿਰ ਕਰਜ਼ਾ ਲਾਅ ਸਕੇ।

 

Exit mobile version