The Khalas Tv Blog India Instagram ਸਸਪੈਂਡ ਹੋ ਗਿਆ !ਐਕਾਉਂਟ ਤੇ followers ਵੀ ਹੋਏ ਘੱਟ, ਇੰਟਰਾਗਰਾਮ ਨੇ ਦੱਸੀ ਇਹ ਵਜ੍ਹਾ
India

Instagram ਸਸਪੈਂਡ ਹੋ ਗਿਆ !ਐਕਾਉਂਟ ਤੇ followers ਵੀ ਹੋਏ ਘੱਟ, ਇੰਟਰਾਗਰਾਮ ਨੇ ਦੱਸੀ ਇਹ ਵਜ੍ਹਾ

instagram down account suspend

ਪਿਛਲੇ ਹਫਤੇ whatsapp ਵਿੱਚ ਵੀ ਆਈ ਸੀ ਪਰੇਸ਼ਾਨੀ

ਬਿਊਰੋ ਰਿਪੋਰਟ : ਟਵਿਟਰ ਤੋਂ ਬਾਅਦ ਹੁਣ instagram ਵਿੱਚ ਵੀ ਪਰੇਸ਼ਾਨੀ ਆ ਗਈ ਹੈ। ਕਈ ਯੂਜ਼ਰਾਂ ਦੇ ਐਕਾਉਂਟ ਸਸਪੈਂਡ ਹੋ ਗਏ ਹਨ । ਕੁਝ ਯੂਜ਼ਰ ਇੰਸਟਰਾਗਰਾਮ ਨੂੰ ਐਕਸੈਸ ਨਹੀਂ ਕਰ ਪਾ ਰਹੇ ਹਨ। ਐਕਾਉਂਟ ਸਸਪੈਂਡ ਹੋਣ ਦੀ ਵਜ੍ਹਾ ਕਰਕੇ ਯੂਜ਼ਰ ਟਵਿਟਰ ਦੇ ਜ਼ਰੀਏ ਆਪਣੀ ਸ਼ਿਕਾਇਤ ਦਰਜ ਕਰਵਾ ਰਹੇ ਹਨ। ਇੰਸਟਰਾਗਰਾਮ ਸਸਪੈਂਡ ਹੋਣ ‘ਤੇ ਕੰਪਨੀ ਦਾ ਬਿਆਨ ਵੀ ਸਾਹਮਣੇ ਆਇਆ ਹੈ।

instagram ਸਸਪੈਂਡ ਹੋਣ ‘ਤੇ ਕੰਪਨੀ ਦਾ ਬਿਆਨ

ਜਿੰਨਾਂ ਲੋਕਾਂ ਦਾ instgram ਸਸਪੈਂਡ ਕੀਤਾ ਗਿਆ ਹੈ ਉਨ੍ਹਾਂ ਨੂੰ ਕੋਈ ਵਜ੍ਹਾ ਨਹੀਂ ਦੱਸ ਗਈ ਹੈ। ਇਹ ਕੰਪਨੀ ਵੱਲੋਂ ਕੀਤਾ ਗਿਆ ਹੈ ਜਾਂ ਫਿਰ ਐਕਾਉਂਟ ਹੈੱਕ ਕਰ ਲਏ ਗਏ ਹਨ। ਇਹ ਹੁਣ ਤੱਕ ਸਾਫ਼ ਨਹੀਂ ਹੋਇਆ ਹੈ। ਜਦੋਂ ਵੀ ਕਿਸੇ ਕੰਪਨੀ ਦੇ ਸਰਵਰ ‘ਤੇ ਐਟਕ ਹੁੰਦਾ ਹੈ ਤਾਂ ਅਜਿਹਾ ਅਕਸਰ ਹੁੰਦਾ ਹੈ। ਇੱਕ ਵਾਰ ਟਵਿਟਰ ‘ਤੇ ਵੀ ਅਜਿਹਾ ਹੋ ਚੁੱਕਿਆ ਹੈ। ਕਈ ਵੱਡੇ ਐਕਾਉਂਟ ਹੈੱਕ ਕਰ ਲਏ ਗਏ ਸਨ। ਕਿਸੇ ਹੈਕਰ ਨੇ ਕੰਪਨੀ ਦਾ ਬੈਕਐਂਡ ਸਰਵਰ ਹੈੱਕ ਕਰਕੇ ਐਕਸੈਸ ਕਰ ਲਿਆ ਸੀ। ਹਾਲਾਂਕਿ ਇੰਸਟਰਾਗਰਾਮ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਉਹ ਇਸ ਨੂੰ ਠੀਕ ਕਰ ਰਹੇ ਹਨ। ਕੰਪਨੀ ਨੇ ਇਹ ਨਹੀਂ ਦੱਸਿਆ ਹੈ ਕਿ ਪਰੇਸ਼ਾਨੀ ਕਿਉਂ ਆਈ ਹੈ। ਆਖਿਰ ਕਿਉਂ ਯੂਜ਼ਰ ਦੇ ਐਕਾਉਂਟ ਸਸਪੈਂਡ ਹੋ ਰਹੇ ਹਨ।

ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਜਦੋਂ ਸਵਾ ਘੰਟੇ ਦੇ ਲਈ whatsapp ਬੰਦ ਹੋਇਆ ਸੀ ਤਾਂ ਵੀ ਕੰਪਨੀ ਵੱਲੋਂ ਇਸ ਦੀ ਵਜ੍ਹਾ ਨਹੀਂ ਦੱਸੀ ਗਈ ਸੀ ।

Exit mobile version