The Khalas Tv Blog India ਇੰਸਟਾਗ੍ਰਾਮ ਨੂੰ ਵੀ ਪਸੰਦ ਨਹੀਂ ਆਈ ਕੰਗਨਾ ਦੀ ਪੋਸਟ, ਕਰ ਦਿੱਤੀ ਇਹ ਕਾਰਵਾਈ
India

ਇੰਸਟਾਗ੍ਰਾਮ ਨੂੰ ਵੀ ਪਸੰਦ ਨਹੀਂ ਆਈ ਕੰਗਨਾ ਦੀ ਪੋਸਟ, ਕਰ ਦਿੱਤੀ ਇਹ ਕਾਰਵਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ): – ਕੰਗਨਾ ਰਨੌਤ ਰੋਜਾਨਾ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ ਬਟੋਰਦੀ ਰਹਿੰਦੀ ਹੈ। ਇੱਕ ਵਾਰ ਫਿਰ ਕੰਗਨਾ ਰਨੌਤ ਆਪਣੀ ਪੋਸਟ ਨੂੰ ਲੈ ਚਰਚਾ ਵਿੱਚ ਹੈ। ਟਵਿੱਟਰ ਵੱਲੋਂ ਕੰਗਨਾ ਰਨੌਤ ਦਾ ਖਾਤਾ ਬੰਦ ਕਰਨ ਮਗਰੋਂ ਹੁਣ ਕੰਗਨਾ ਨੇ ਇੰਸਟਾਗ੍ਰਾਮ ਉੱਤੇ ਇਕ ਪੋਸਟ ਪਾਈ ਸੀ, ਪਰ ਇਸਨੂੰ ਇੰਸਟਾਗ੍ਰਾਮ ਵੱਲੋਂ ਡਿਲੀਟ ਹੀ ਕਰ ਦਿੱਤਾ ਗਿਆ। ਦੱਸ ਦਈਏ ਕਿ ਐਤਵਾਰ ਨੂੰ ਕੰਗਨਾ ਨੇ ਕੋਰੋਨਾ ਨਾਲ ਸੰਬੰਧਤ ਪੋਸਟ ਪਾਈ ਸੀ, ਜਿਸਨੂੰ ਡਿਲੀਟ ਕੀਤਾ ਗਿਆ ਹੈ। ਇਸ ਮਗਰੋਂ ਕੰਗਨਾ ਇੰਸਟਾਗ੍ਰਾਮ ਉੱਤੇ ਬੇਹੱਦ ਮਜ਼ਾਕੀਆ ਲਹਿਜੇ ਵਾਲੀ ਸਟੋਰੀ ਪਾਈ ਹੈ। ਇਹ ਸਟੋਰੀ ਹੁਣ ਸੋਸ਼ਲ ਮੀਡੀਆ ਉੱਤੇ ਬਹੁਤ ਵਾਇਰਲ ਹੋ ਰਹੀ ਹੈ।

ਕੰਗਨਾ ਨੇ ਪੋਸਟ ਡਿਲੀਟ ਹੋਣ ਮਗਰੋਂ ਲਿਖਿਆ ਹੈ ਕਿ, ‘ਮੇਰੀ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਜਿੱਥੇ ਮੈਂ ਕੋਰੋਨਾ ਨੂੰ ਖਤਮ ਕਰਨ ਦੀ ਗੱਲ ਕਹੀ ਸੀ। ਕਿਉਂ ਕਿ ਇਸ ਨਾਲ ਕੁੱਝ ਲੋਕ ਪਰੇਸ਼ਾਨ ਹਨ। ਇਸਦੇ ਨਾਲ ਹੀ ਕੰਗਨਾ ਨੇ ਲਿਖਿਆ ਹੈ ਕਿ, ‘ ਮਤਲਬ ਅੱਤਵਾਦੀਆਂ ਅਤੇ ਕਮਿਊਨਿਸਟਾਂ ਲਈ ਟਵਿੱਟਰ ਉੱਤੇ ਸੰਵੇਦਨਾਵਾਂ ਜਾਹਿਰ ਕਰਦੇ ਹਨ, ਪਰ ਇੱਥੇ ਤਾਂ ਕੋਵਿਡ ਦਾ ਵੀ ਫੈਨ ਕਲੱਬ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਟਵਿੱਟਰ ਨੇ ਇਕ ਟਵੀਟ ਨੂੰ ਲੈ ਕੇ ਕੰਗਨਾ ਦਾ ਖਾਤਾ ਹੀ ਬੰਦ ਕਰ ਦਿੱਤਾ ਸੀ।

Exit mobile version