The Khalas Tv Blog India ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ, ਬੱਚਿਆਂ ਨੂੰ ਦਿੱਤੇ ਦੁੱਧ ‘ਚੋਂ ਨਿਕਲੀ ਇਹ ਚੀਜ਼
India

ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ, ਬੱਚਿਆਂ ਨੂੰ ਦਿੱਤੇ ਦੁੱਧ ‘ਚੋਂ ਨਿਕਲੀ ਇਹ ਚੀਜ਼

ਮਹਾਰਾਸ਼ਟਰ (Maharasthra) ਦੇ ਪੁਣੇ (Pune) ਤੋਂ ਆਏ ਇਸ ਮਾਮਲੇ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕੀਤਾ ਹੈ,ਉੱਥੇ ਹੀ ਸਭ ਨੂੰ ਸੋਚਣ ਲਈ ਮਜਬੂਰ ਵੀ ਕੀਤਾ ਹੈ ਕਿ ਕੀ ਕੋਈ ਹੁਣ ਬਾਹਰੋ ਕੋਈ ਚੀਜ਼ ਖਾ-ਪੀ ਵੀ ਸਕਦਾ ਹੈ ਕਿ ਨਹੀਂ। ਮਹਾਰਾਸ਼ਟਰ ਦੇ ਅੰਬੇਗਾਓ ਤਾਲੁਕਾ ਦੇ ਪਿੰਡ ਘੋੜੇਗਾਓ ਵਿੱਚ ਬੱਚਿਆਂ ਨੂੰ ਸਕੂਲ ਵਿੱਚ ਪੀਣ ਲਈ ਦੁੱਧ ਦਿੱਤਾ ਗਿਆ ਸੀ ਪਰ ਉਸ ਦੁੱਧ ਵਿੱਚੋਂ ਜਿਊਂਦੇ ਕੀੜੇ ਮਿਲੇ ਹਨ। ਇਹ ਦੁੱਧ ਟੈਟਰਾ ਪੈਕ ਦਾ ਸੀ। ਇਕ ਵਿਦਿਆਰਥੀ ਵੱਲੋਂ ਦੁੱਧ ਤਾਂ ਪੀ ਲਿਆ ਪਰ ਉਸ ਤੋਂ ਬਾਅਦ ਉਸ ਨੂੰ ਅਜੀਬ ਮਹਿਸੂਸ ਹੋਣ ਲੱਗਾ। ਇਸ ਸਬੰਧੀ ਉਸ ਵਿਦਿਆਰਥੀ ਨੇ ਸਾਰੀ ਜਾਣਕਾਰੀ ਸਕੂਲ ਅਧਿਆਪਕ ਨੂੰ ਦਿੱਤੀ। ਇਸ ਤੋਂ ਬਾਅਦ ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਦੁੱਧ ਦੇ ਪੈਕਟ ਵਿੱਚ ਕੀੜੇ ਸਨ।

ਇਸ ਤੋਂ ਬਾਅਦ ਟੈਟਰਾ ਪੈਕ ਦੁੱਧ ਦੇ ਸੈਂਪਲ ਫੂਡ ਐਂਡ ਡਰੱਗ ਵਿਭਾਗ ਨੂੰ ਜਾਂਚ ਲਈ ਭੇਜ ਦਿੱਤੇ ਗਏ ਹਨ। ਵਿਦਿਆਰਥੀਆਂ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ। ਇਸ ਤੋਂ ਪਹਿਲਾਂ ਵੀ ਉਹ ਅਜਿਹੀ ਸਥਿਤੀ ਦਾ ਕਈ ਵਾਰ ਸਾਹਮਣਾ ਕਰ ਚੁੱਕੇ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਕਈ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਪਹਿਲਾ ਆਈਸਕਰੀਮ ਵਿੱਚੋਂ ਕੰਨਖਜੂਰਾ ਨਿਕਲਿਆ ਸੀ ਅਤੇ ਇਕ ਹੋਰ ਖਾਣ ਵਾਲੇ ਪਦਾਰਥ ਵਿੱਚੋਂ ਵੀ ਕਾਕਰੋਚ ਨਿਕਲੀਆ ਸੀ। ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਦੇਸ਼ ਵਿੱਚ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ –    ਤਾਜ ਮਹਿਲ ‘ਚ ਔਰਤ ਨੇ ਚੜ੍ਹਾਇਆ ‘ਗੰਗਾ ਜਲ’ ਤੇ ‘ਭਗਵਾ ਕੱਪੜਾ’ ! ਇਸ ਹਿੰਦੂ ਦੇਵਤਾ ਦੀ ਦੱਸੀ ਥਾਂ !

 

Exit mobile version