The Khalas Tv Blog India ਲਖੀਸਰਾਏ ‘ਚ ਛਠ ਸ਼ਰਧਾਲੂਆਂ ਦੀ ਭੀੜ ‘ਤੇ ਅੰਨ੍ਹੇਵਾਹ ਗੋਲ਼ੀਬਾਰੀ, 6 ਲੋਕਾਂ ਨੂੰ ਗੋਲੀ ਮਾਰੀ, ਹੁਣ ਤੱਕ ਤਿੰਨ ਦੀ ਮੌਤ
India

ਲਖੀਸਰਾਏ ‘ਚ ਛਠ ਸ਼ਰਧਾਲੂਆਂ ਦੀ ਭੀੜ ‘ਤੇ ਅੰਨ੍ਹੇਵਾਹ ਗੋਲ਼ੀਬਾਰੀ, 6 ਲੋਕਾਂ ਨੂੰ ਗੋਲੀ ਮਾਰੀ, ਹੁਣ ਤੱਕ ਤਿੰਨ ਦੀ ਮੌਤ

Indiscriminate firing on the crowd of Chhath pilgrims in Lakhisarai, 6 people were shot dead, 3 have died so far.

ਲਖੀਸਰਾਏ ਸ਼ਹਿਰ ਦੇ ਕਬਈਆ ਥਾਣੇ ਅਧੀਨ ਪੈਂਦੇ ਪੰਜਾਬੀ ਮੁਹੱਲੇ ਵਿੱਚ ਛਠ ਘਾਟ ਤੋਂ ਘਰ ਆ ਰਹੇ ਸ਼ਰਧਾਲੂਆਂ ਦੀ ਭੀੜ ਦਰਮਿਆਨ ਇੱਕ ਸ਼ਖ਼ਸ ਨੇ ਗੋਲੀ ਚਲਾ ਦਿੱਤੀ। ਛੇ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਤਿੰਨ ਦੀ ਮੌਤ ਹੋਣ ਦੀ ਸੂਚਨਾ ਹੈ। ਮਰਨ ਵਾਲੇ ਤਿੰਨੇ ਦੋ ਭਰਾ ਅਤੇ ਇੱਕ ਭੈਣ ਸਨ। ਡੀਐਮ ਅਮਰੇਂਦਰ ਕੁਮਾਰ, ਐਸਪੀ ਪੰਕਜ ਕੁਮਾਰ, ਏਐਸਪੀ ਰੋਸ਼ਨ ਕੁਮਾਰ ਪੁਲਿਸ ਫੋਰਸ ਨਾਲ ਪਹੁੰਚੇ।

ਇਸ ਘਟਨਾ ਵਿੱਚ ਸਿਰਫ਼ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸ਼ਸ਼ੀਭੂਸ਼ਣ ਝਾਅ ਦੇ ਦੋ ਪੁੱਤਰ ਚੰਦਨ ਝਾਅ ਅਤੇ ਰਾਜਿੰਦਰ ਝਾਅ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ, ਇਸ ਤੋਂ ਇਲਾਵਾ ਇਕ ਬੇਟੀ ਦੁਰਗਾ ਝਾਅ ਦੀ ਵੀ ਮੌਤ ਹੋ ਗਈ। ਜਦਕਿ ਸ਼ਸ਼ੀਭੂਸ਼ਣ ਝਾਅ ਖ਼ੁਦ, ਉਨ੍ਹਾਂ ਦਾ ਇਕ ਹੋਰ ਪੁੱਤਰ ਦੁਰਗਾ ਝਾਅ, ਨੂੰਹ ਲਵਲੀ ਦੇਵੀ ਪਤਨੀ ਰਾਜਨੰਦਨ ਝਾਅ ਅਤੇ ਪ੍ਰੀਤੀ ਦੇਵੀ ਪਤਨੀ ਕੁੰਦਨ ਝਾਅ ਗੋਲੀਆਂ ਲੱਗਣ ਨਾਲ ਜ਼ਖ਼ਮੀ ਹੋ ਗਏ ਹਨ।

ਪੁਲਿਸ ਨੇ ਘਰ ਆ ਕੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ। ਸਨਕੀ ਨੇ ਇਸ ਘਟਨਾ ਨੂੰ ਅੰਜਾਮ ਦੇਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਹਰ ਪੱਧਰ ਤੋਂ ਜਾਂਚ ਕਰ ਰਹੀ ਹੈ। ਜਿੱਥੇ ਗੋਲ਼ੀਬਾਰੀ ਹੋਈ, ਉੱਥੇ ਸਿਰਫ਼ ਖ਼ੂਨ ਹੀ ਨਜ਼ਰ ਆ ਰਿਹਾ ਸੀ। ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕ ਆਪਣੇ ਘਰਾਂ ਵਿੱਚ ਲੁਕ ਗਏ ਹਨ।

Exit mobile version