The Khalas Tv Blog Punjab ਗੁਰਦਾਸਪੁਰ ‘ਚ ਇੱਕ ਰੈਸਟੋਰੈਂਟ-ਬੂਟ ਹਾਊਸ ‘ਤੇ ਅੰਨ੍ਹੇਵਾਹ ਗੋਲੀਬਾਰੀ: 2 ਦੀ ਮੌਤ, 5 ਜ਼ਖਮੀ
Punjab

ਗੁਰਦਾਸਪੁਰ ‘ਚ ਇੱਕ ਰੈਸਟੋਰੈਂਟ-ਬੂਟ ਹਾਊਸ ‘ਤੇ ਅੰਨ੍ਹੇਵਾਹ ਗੋਲੀਬਾਰੀ: 2 ਦੀ ਮੌਤ, 5 ਜ਼ਖਮੀ

ਪੰਜਾਬ ਵਿੱਚ ਆਏ ਦਿਨ ਗੋਲੀਆਂ ਚਲਾਉਣ ਤੇ ਕਤਲ ਵਰਗੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਹੋ ਰਿਹੈ ਹੈ। ਆਏ ਦਿਨ ਕਿਤੇ ਨਾ ਕਿਤੋਂ ਅਜਿਹੀਆਂ ਘਟਨਾਵਾਂ ਸਾਹਮਮੇ ਆਉਂਦੀਆਂ ਰਹਿੰਦੀਆਂ ਹਨ ਜਿਸ ਨਾਸ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹਾ ਹੀ ਇੱਕ ਮਾਮਲਾ ਬੀਤੀ ਰਾਜ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਛੇ ਅਣਪਛਾਤਿਆਂ ਵੱਲੋਂ ਰੈਸਟੋਰੈਂਟ ਅਤੇ ਇੱਕ ਬੂਟ ਹਾਊਸ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ।

ਇਸ ਘਟਨਾ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ।

ਇਹ ਘਟਨਾ ਬਟਾਲਾ ਦੇ ਜੱਸਾ ਸਿੰਘ ਚੌਕ ਨੇੜੇ ਵਾਪਰੀ। ਮ੍ਰਿਤਕਾਂ ਦੀ ਪਛਾਣ ਕਨਵ ਮਹਾਜਨ ਅਤੇ ਸਰਵਜੀਤ ਸਿੰਘ ਵਜੋਂ ਹੋਈ ਹੈ। ਚਸ਼ਮਦੀਦਾਂ ਅਨੁਸਾਰ ਰਾਤ 8:15 ਵਜੇ ਦੇ ਕਰੀਬ ਦੋ ਮੋਟਰਸਾਈਕਲਾਂ ‘ਤੇ ਸਵਾਰ ਛੇ ਨੌਜਵਾਨ ਚਾਂਦ ਖਾਨਾ ਖਜ਼ਾਨਾ ਰੈਸਟੋਰੈਂਟ ਅਤੇ ਨੇੜਲੇ ਚਾਂਦ ਬੂਟ ਹਾਊਸ ਦੇ ਬਾਹਰ ਰੁਕੇ ਅਤੇ ਗੋਲੀਆਂ ਚਲਾਈਆਂ।

ਗੋਲੀਬਾਰੀ ਦੀ ਆਵਾਜ਼ ਸੁਣ ਕੇ ਲੋਕ ਵੱਖ-ਵੱਖ ਦਿਸ਼ਾਵਾਂ ਵੱਲ ਭੱਜਣ ਲੱਗੇ। ਗੋਲੀਬਾਰੀ ਤੋਂ ਬਾਅਦ ਦੋਸ਼ੀ ਆਪਣੇ ਮੋਟਰਸਾਈਕਲਾਂ ‘ਤੇ ਭੱਜ ਗਏ। ਇਸ ਗੋਲੀਬਾਰੀ ਵਿੱਚ ਰੈਸਟੋਰੈਂਟ ਮਾਲਕ ਐਡਵੋਕੇਟ ਚੰਦਰ ਚੰਦਾ, ਦੁਕਾਨ ਦਾ ਸੁਰੱਖਿਆ ਗਾਰਡ ਸਰਬਜੀਤ ਸਿੰਘ ਵਾਸੀ ਬੁੱਲੇਵਾਲ, ਦੁਕਾਨ ਮਾਲਕ ਦਾ ਦੋਸਤ ਕਨਵ ਮਹਾਜਨ ਵਾਸੀ ਅੰਧੀਆਂ ਚੌਕ, ਸ਼ੋਅਰੂਮ ਨੇੜੇ ਖੜ੍ਹੇ ਅੰਮ੍ਰਿਤ ਪਾਲ ਵਾਸੀ ਉਮਰਾਪੁਰਾ, ਅਮਨਦੀਪ, ਸੰਜੀਵ ਸੇਠ ਵਾਸੀ ਖਜੂਰੀ ਗੇਟ ਅਤੇ ਜੁਗਲ ਕਿਸ਼ੋਰ ਵਾਸੀ ਪੁਰੀਆ ਮੁਹੱਲਾ ਜ਼ਖਮੀ ਹੋ ਗਏ।

 

Exit mobile version