The Khalas Tv Blog India ਇੰਡੀਗੋ ਏਅਰਲਾਇੰਸ ਦਾ ਸਿਸਟਮ ਡਾਊਨ ! ਏਅਰਪੋਰਟ ‘ਤੇ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ
India Punjab

ਇੰਡੀਗੋ ਏਅਰਲਾਇੰਸ ਦਾ ਸਿਸਟਮ ਡਾਊਨ ! ਏਅਰਪੋਰਟ ‘ਤੇ ਲੱਗੀਆਂ ਲੰਮੀਆਂ-ਲੰਮੀਆਂ ਲਾਈਨਾਂ

 

ਬਿਉਰੋ ਰਿਪੋਰਟ – ਇੰਡੀਗੋ ਏਅਰਲਾਇੰਸ (INDIGO AIRLINES) ਦਾ ਆਨਲਾਈਨਸ ਯਾਤਰੀ ਸਰਵਿਸ ਸਿਸਟਮ ਡਾਊਨ ਹੋ ਗਿਆ ਹੈ । ਲੋਕ ਏਅਰਲਾਈਨਸ ਦੇ ਟਿਕਟ ਦੀ ਆਨਲਾਈਨ ਬੁਕਿੰਗ ਅਤੇ ਚੈੱਕ-ਇਨ ਨਹੀਂ ਕਰ ਪਾ ਰਹੇ ਹਨ । ਏਅਰੋਪਰਟਸ ‘ਤੇ ਫਲਾਇਟਸ ਦੀ ਉਡਾਨ ਅਤੇ ਗਰਾਊਂਡ ਸਰਵਿਸ ਵੀ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੈ । ਇਸ ਦੇ ਚੱਲ ਦੇ ਦੇਸ਼ ਭਰ ਵਿੱਚ ਏਅਰਪੋਰਟ ‘ਤੇ ਯਾਤਰੀਆਂ ਦੀਆਂ ਲੰਮੀਆਂ-ਲੰਮੀਆਂ ਲਾਈਨਾਂ ਲੱਗ ਗਈਆਂ ਹਨ ।

ਏਅਰਲਾਇੰਸ ਦੇ ਵੱਲੋਂ ਪਰੇਸ਼ਾਨੀ ਬਾਰੇ ਜਾਣਕਾਰੀ ਦਿੱਤੀ ਗਈ ਹੈ । ਪਰ ਯਾਤਰੀਆਂ ਦੇ ਲਈ ਕੋਈ ਹੋਰ ਬਦਲ ਨਾ ਹੋਣ ਦੀ ਵਜ੍ਹਾ ਕਰਕੇ ਘੰਟਿਆਂ ਤੱਕ ਏਅਰਪੋਰਟ ਤੇ ਇੰਤਜ਼ਾਰ ਕਰਨਾ ਪੈ ਰਿਹਾ ਹੈ ।

ਇੰਡੀਗੋ ਨੇ ਦੱਸਿਆ ਸਿਸਟਮ ਸਲੋਡਾਉਨ ਦੇ ਚੱਲਦੇ ਪਰੇਸ਼ਾਨੀ

ਏਅਰਲਾਇੰਸ ਨੇ ਸੋਸ਼ਲ ਮੀਡੀਆ X ‘ਤੇ ਪੋਸਟ ਦੇ ਜ਼ਰੀਏ ਇਸ ਬਾਰੇ ਵਿੱਚ ਜਾਣਕਾਰੀ ਦਿੱਤੀ । ਇੰਡੀਗੋ ਨੇ ਦੱਸਿਆ ਸਾਡੀ ਟੀਮਾਂ ਇਸ ਮਾਮਲੇ ‘ਤੇ ਕੰਮ ਕਰ ਰਹੀਆਂ ਹਨ। ਜਲਦ ਹੀ ਹਾਲਾਤ ਠੀਕ ਜਾਣਗੇ।

3 ਮਹੀਨੇ ਪਹਿਲਾਂ ਅਮਰੀਕਾ ਐਂਟੀ ਵਾਇਰਸ ਕੰਪਨੀ ਕ੍ਰਾਊਡਸਟ੍ਰਾਇਕ ਦੇ ਇੱਕ ਸਾਫਟਵੇਅਰ ਅਪਡੇਟ ਦੇ ਕਾਰਨ ਪੂਰੀ ਦੁਨੀਆ ਵਿੱਚ ਮਾਇਕ੍ਰੋਸਾਫਟ ਆਪਰੇਟਿੰਗ ਸਿਸਟਮ ‘ਤੇ ਚੱਲਣ ਵਾਲੇ ਕਰੋੜਾਂ ਕੰਪਿਊਟਰ ਠੱਪ ਹੋ ਗਏ ਸੀ । ਇਸਦੇ ਕਾਰਨ ਦੁਨੀਆ ਭਰ ਦੇ ਏਅਰਪੋਰਟ,ਫਲਾਇਟ,ਟ੍ਰੇਨਾਂ,ਹਸਪਤਾਲ,ਬੈਂਕ,ਰੈਸਟੋਰੈਂਟ,ਡਿਜੀਟਲ ਪੇਅਮੈਂਟ,ਸਟਾਕ ਐਕਸਚੇਂਜ,ਟੀਵੀ ਚੈਨਲ ਨੂੰ ਲੈਕੇ ਸੁਪਰ ਮਾਰਿਕਟ ਵਰਗੀ ਸੇਵਾਵਾਂ ਰੁੱਕ ਗਈਆਂ ਸਨ । ਸਭ ਤੋਂ ਜ਼ਿਆਦਾ ਅਸਰ ਏਅਰਪੋਰਟ ਤੇ ਵੇਖਿਆ ਗਿਆ ਸੀ।

Exit mobile version