The Khalas Tv Blog India ਭਾਰਤ ਦੇ ਪ੍ਰਸਿਧ ਕ੍ਰਿਕਟ ਖਿਡਾਰੀ ਰਿਸ਼ਬ ਪੰਤ ਹੋਏ ਗੰਭੀਰ ਜਖ਼ਮੀ,ਕਾਰ ਹੋਈ ਹਾਦਸੇ ਦਾ ਸ਼ਿਕਾਰ
India

ਭਾਰਤ ਦੇ ਪ੍ਰਸਿਧ ਕ੍ਰਿਕਟ ਖਿਡਾਰੀ ਰਿਸ਼ਬ ਪੰਤ ਹੋਏ ਗੰਭੀਰ ਜਖ਼ਮੀ,ਕਾਰ ਹੋਈ ਹਾਦਸੇ ਦਾ ਸ਼ਿਕਾਰ

ਦਿੱਲੀ : ਭਾਰਤ ਦੇ ਪ੍ਰਸਿਧ ਕ੍ਰਿਕੇਟ ਖਿਡਾਰੀ ਰਿਸ਼ਬ ਪੰਤ ਉਸ ਵੇਲੇ ਗੰਭੀਰ ਜਖ਼ਮੀ ਹੋ ਗਏ ,ਜਦੋਂ ਉਹਨਾਂ ਦੀ ਕਾਰ ਇੱਕ ਵੱਡੀ ਸੜਕੀ ਦੁਰਘਟਨਾ ਦਾ ਸ਼ਿਕਾਰ ਹੋ ਗਈ। ਉਹਨਾਂ ਦੇ ਨਾਲ ਇਹ ਹਾਦਸਾ ਉਦੋਂ ਵਾਪਰਿਆ,ਜਦੋਂ ਉਹ ਆਪਣੀ ਕਾਰ ਰਾਹੀਂ ਆਪਣੇ ਦਿੱਲੀ ਤੋਂ ਆਪਣੇ ਘਰ ਵਾਪਸ ਪਰਤ ਰਹੇ ਸਨ। ਇਸ ਹਾਦਸੇ ਵਿੱਚ ਰਿਸ਼ਬ ਪੰਤ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੰਤ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ।

ਪੰਤ ਦੀ ਕਾਰ ਕਿਸੇ ਕਾਰਨ ਰੁੜਕੀ ਦੇ ਨਰਸਾਨ ਸਰਹੱਦ ‘ਤੇ ਮੁਹੰਮਦਪੁਰ ਝਾਲ ਨੇੜੇ ਮੋੜ ‘ਤੇ  ਰੇਲਿੰਗ ਨਾਲ ਟਕਰਾ ਗਈ ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਟਕਰਾਉਣ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਰਿਸ਼ਬ ਪੰਤ ਨੂੰ ਦਿੱਲੀ ਰੋਡ ‘ਤੇ ਸਕਸ਼ਮ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰਿਸ਼ਬ ਪੰਤ ਰੁੜਕੀ ਤੋਂ ਘਰ ਪਰਤ ਰਹੇ ਸਨ।

ਡਾਕਟਰਾਂ ਮੁਤਾਬਕ ਪੰਤ ਦੇ ਮੱਥੇ,ਪੀਠ ਅਤੇ ਲੱਤ ‘ਤੇ ਸੱਟਾਂ ਲੱਗੀਆਂ ਹਨ। ਸੂਚਨਾ ਮਿਲਦੇ ਹੀ ਐਸਪੀ ਦੇਹਾਤ ਸਵਪਨਾ ਕਿਸ਼ੋਰ ਸਿੰਘ ਮੌਕੇ ‘ਤੇ ਪਹੁੰਚ ਗਏ। ਸਕਸ਼ਮ ਹਸਪਤਾਲ ਦੇ ਚੇਅਰਮੈਨ ਡਾਕਟਰ ਸੁਸ਼ੀਲ ਨਾਗਰ ਨੇ ਦੱਸਿਆ ਕਿ ਫਿਲਹਾਲ ਰਿਸ਼ਬ ਪੰਤ ਦੀ ਹਾਲਤ ਸਥਿਰ ਹੈ, ਉਨ੍ਹਾਂ ਨੂੰ ਰੁੜਕੀ ਤੋਂ ਦਿੱਲੀ ਰੈਫਰ ਕੀਤਾ ਜਾ ਰਿਹਾ ਹੈ।

ਅੱਖੀਂ ਦੇਖਣ ਵਾਲਿਆਂ ਦੇ ਮੁਤਾਬਕ ਰਿਸ਼ਬ ਦੀ ਕਾਰ ਰੇਲਿੰਗ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਬੜੀ ਮੁਸ਼ਕਿਲ ਨਾਲ ਅੱਗ ‘ਤੇ ਕਾਬੂ ਪਾਇਆ ਗਿਆ। ਨਾਲ ਹੀ ਹਾਦਸੇ ‘ਚ ਗੰਭੀਰ ਜ਼ਖਮੀ ਹੋਏ  ਪੰਤ ਨੂੰ ਦਿੱਲੀ ਰੋਡ ‘ਤੇ ਸਥਿਤ ਸਕਸ਼ਮ ਹਸਪਤਾਲ ਲਿਜਾਇਆ ਗਿਆ ਤੇ ਹੁਣ ਉਸ ਨੂੰ ਦਿੱਲੀ ਰੈਫਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।

Exit mobile version