The Khalas Tv Blog India ਅਮਰੀਕਾ ’ਚ ਗੈਰ-ਕੈਨੂੰਨੀ ਤੌਰ ’ਤੇ ਰਹਿਣ ’ਚ ਤੀਜੇ ਨੰਬਰ ’ਤੇ ਭਾਰਤੀ, ਗਿਣਤੀ ਪਹੁੰਚੀ ਲੱਖਾਂ ‘ਚ…
India International Punjab

ਅਮਰੀਕਾ ’ਚ ਗੈਰ-ਕੈਨੂੰਨੀ ਤੌਰ ’ਤੇ ਰਹਿਣ ’ਚ ਤੀਜੇ ਨੰਬਰ ’ਤੇ ਭਾਰਤੀ, ਗਿਣਤੀ ਪਹੁੰਚੀ ਲੱਖਾਂ ‘ਚ…

Indians are the third number of people living illegally in America, the number reaches millions...

ਭਾਰਤੀਆਂ ਦੀ ਸੰਯੁਕਤ ਰਾਜ ਅਮਰੀਕਾ ਵਿੱਚ ਤੀਜੀ ਸਭ ਤੋਂ ਵੱਡੀ ਗੈਰ-ਕਾਨੂੰਨੀ ਪ੍ਰਵਾਸੀ ਆਬਾਦੀ ਹੈ। ਇਸ ਸਮੇਂ ਦੇਸ਼ ਵਿੱਚ 7,25,000 ਤੋਂ ਵੱਧ ਭਾਰਤੀ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ। ਅਮਰੀਕਾ ’ਚ ਨਾਜਾਇਜ਼ ਤੌਰ ’ਤੇ ਰਹਿਣ ਵਾਲਿਆਂ ’ਚ ਮੈਕਸੀਕੋ ਤੇ ਅਲ ਸਲਵਾਡੋਰ ਦੇ ਲੋਕ ਕ੍ਰਮਵਾਰ ਪਹਿਲੇ ਤੇ ਦੂਜੇ ਨੰਬਰ ’ਤੇ ਹਨ।

‘ਪਿਊ ਰਿਸਰਚ ਸੈਂਟਰ’ ਨੇ ਦੱਸਿਆ ਕਿ 2021 ਤੱਕ 1.05 ਕਰੋੜ ਨਾਜਾਇਜ਼ ਤੌਰ ’ਤੇ ਰਹਿੰਦੇ ਪਰਵਾਸੀ ਅਮਰੀਕਾ ਦੀ ਕੁੱਲ ਆਬਾਦੀ ਦਾ ਤਿੰਨ ਫ਼ੀਸਦੀ ਤੇ ਵਿਦੇਸ਼ ’ਚ ਜੰਮੀ ਆਬਾਦੀ ਦਾ 22 ਫ਼ੀਸਦੀ ਅਗਵਾਈ ਕਰਦੇ ਹਨ। ਰਿਪੋਰਟ ’ਚ ਦੱਸਿਆ ਗਿਆ ਹੈ ਕਿ 2017 ਤੋਂ 2021 ਵਿਚਾਲੇ ਭਾਰਤ, ਬ੍ਰਾਜ਼ੀਲ, ਕੈਨੇਡਾ ਤੇ ਪੂਰਬੀ ਸੋਵੀਅਤ ਸੰਘ ਦੇ ਦੇਸ਼ਾਂ ਤੋਂ ਆਉਣ ਵਾਲੇ ਨਾਜਾਇਜ਼ ਪਰਵਾਸੀਆਂ ’ਚ ਤੇਜ਼ੀ ਨਾਲ ਵਾਧਾ ਹੋਇਆ।

ਅਮਰੀਕੀ ਸਰਹੱਦ ਟੈਕਸ ਤੇ ਸਰਹੱਦ ਸੁਰੱਖਿਆ ਦੇ ਨਵੇਂ ਅੰਕੜਿਆਂ ਅਨੁਸਾਰ, ਵੱਡੀ ਗਿਣਤੀ ’ਚ ਭਾਰਤੀ ਪਰਵਾਸੀ ਬਿਨਾਂ ਦਸਤਾਵੇਜ਼ਾਂ ਦੇ ਪੈਦਲ ਹੀ ਅਮਰੀਕੀ ਸਰਹੱਦ ਪਾਰ ਕਰ ਰਹੇ ਹਨ। ਅਕਤੂਬਰ 2022 ਤੋਂ ਸਤੰਬਰ 2023 ਤੱਕ 96917 ਭਾਰਤੀਆਂ ਨੂੰ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ ’ਚ ਦਾਖਲਾ ਕਰਨ ਕਾਰਨ ਫੜਿਆ ਗਿਆ।

ਕੋਵਿਡ ਤੋਂ ਬਾਅਦ ਸਰਹੱਦਾਂ ਖੁੱਲ੍ਹਣ ’ਤੇ ਅਮਰੀਕਾ ’ਚ ਬਿਨਾਂ ਦਸਤਾਵੇਜ਼ਾਂ ਦੇ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਵਧੀ ਹੈ। ਵਿੱਤੀ ਸਾਲ 2021 ’ਚ 30662 ਤੇ ਵਿੱਤੀ ਸਾਲ 2022 ’ਚ 63927 ਭਾਰਤੀ ਬਿਨਾਂ ਦਸਤਾਵੇਜ਼ ਅਮਰੀਕਾ ’ਚ ਦਾਖਲ ਹੋਏ। ਅਮਰੀਕਾ ਦੇ ਫਲੋਰੀਡਾ, ਵਾਸ਼ਿੰਗਟਨ ’ਚ ਨਾਜਾਇਜ਼ ਤੌਰ ’ਤੇ ਰਹਿ ਰਹੇ ਪਰਵਾਸੀਆਂ ਦੀ ਗਿਣਤੀ ’ਚ ਵਾਧਾ ਤੇ ਕੈਲੇਫੋਰਨੀਆ ਤੇ ਨੇਵਾਡਾ ’ਚ ਕਮੀ ਦੇਖੀ ਗਈ ਹੈ।

Exit mobile version