The Khalas Tv Blog India ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ
India

ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ

ਭਾਰਤੀ ਮਹਿਲਾ ਕ੍ਰਿਕਟ ਟੀਮ ਇਕ ਵਾਰ ਫਿਰ ਏਸ਼ੀਆ ਕੱਪ ‘ਚ ਆਪਣਾ ਦਬਦਬਾ ਕਾਇਮ ਰੱਖਣ ‘ਤੇ ਉਤਰੇਗੀ। ਬੀਸੀਸੀਆਈ ਨੇ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਇਸ ਟੂਰਨਾਮੈਂਟ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹਰਮਨਪ੍ਰੀਤ ਕੌਰ ਸ਼੍ਰੀਲੰਕਾ ‘ਚ ਹੋਣ ਵਾਲੇ ਮਹਿਲਾ ਟੀ-20 ਏਸ਼ੀਆ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਭਾਰਤ ਨੇ ਇਹ ਖਿਤਾਬ 7 ਵਾਰ ਜਿੱਤਿਆ ਹੈ।

ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਕਪਤਾਨੀ ਇੱਕ ਵਾਰ ਫਿਰ ਹਰਮਨਪ੍ਰੀਤ ਕੌਰ ਦੇ ਹੱਥ ਹੋਵੇਗੀ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ ‘ਚ ਸ਼ਾਨਦਾਰ ਫਾਰਮ ‘ਚ ਚੱਲ ਰਹੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਮੁੱਖ ਟੀਮ ਦੇ 15 ਖਿਡਾਰੀਆਂ ਤੋਂ ਇਲਾਵਾ ਸ਼ਵੇਤਾ ਸਹਿਰਾਵਤ, ਸਾਈਕਾ ਇਸਹਾਕ, ਤਨੁਜਾ ਕੰਵਰ ਅਤੇ ਮੇਘਨਾ ਸਿੰਘ ਨੂੰ ਰਿਜ਼ਰਵ ਖਿਡਾਰੀਆਂ ਵਜੋਂ ਸ਼ਾਮਲ ਕੀਤਾ ਗਿਆ ਹੈ।

ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੇਫਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕੇਟ), ਉਮਾ ਛੇਤਰੀ (ਵਿਕੇਟ), ਪੂਜਾ ਵਸਤਰਕਾਰ, ਅਰੁੰਧਤੀ ਰੈਡੀ, ਰੇਣੂਕਾ ਸਿੰਘ ਠਾਕੁਰ, ਦਿਆਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ ਅਤੇ ਸਜਨਾ ਸਾਜੀਵਨ ਖਿਡਾਰੀ ਭਾਰਤੀ ਟੀਮ ਵਿੱਚ ਹੋਣਗੇ।

ਇਹ ਵੀ ਪੜ੍ਹੋ –  ਮਹਿੰਦਰ ਕੇਪੀ ਨੂੰ ਲੱਗਾ ਭਾਰੀ ਸਦਮਾ, ਪਤਨੀ ਦਾ ਦੇਹਾਂਤ

 

 

 

Exit mobile version