The Khalas Tv Blog India ਟੀ-20 ਵਿਸ਼ਵ ਕੱਪ ‘ਚੋਂ ਬਾਹਰ ਹੋਈ ਭਾਰਤੀ ਟੀਮ, ਇੰਗਲੈਂਡ ਤੋਂ ਮਿਲੀ ਸ਼ਰਮਨਾਕ ਹਾਰ
India

ਟੀ-20 ਵਿਸ਼ਵ ਕੱਪ ‘ਚੋਂ ਬਾਹਰ ਹੋਈ ਭਾਰਤੀ ਟੀਮ, ਇੰਗਲੈਂਡ ਤੋਂ ਮਿਲੀ ਸ਼ਰਮਨਾਕ ਹਾਰ

ਆਸਟ੍ਰੇਲਿਆ : ਭਾਰਤ ਦਾ T20 World Cup ‘ਚੋਂ ਸਫਰ ਅੱਜ ਇੰਗਲੈਂਡ ਤੋਂ ਮਿਲੀ ਹਾਰ ਤੋਂ ਬਾਅਦ ਖ਼ਤਮ ਹੋ ਗਿਆ ਹੈ। ਆਸਟਰੇਲੀਆ ਵਿੱਚ ਚੱਲ ਰਹੇ ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜੀ ਕਰਦਿਆਂ ਭਾਰਤ ਨੇ 169 ਦੌੜਾਂ ਦਾ ਟੀਚਾ ਦਿੱਤਾ ਸੀ,ਜੋ ਇੰਗਲੈਂਡ ਨੇ 16 ਓਵਰਾਂ ‘ਚ ਹੀ ਬਿਨਾਂ ਕੋਈ ਵਿਕਟ ਗਵਾਏ ਹਾਸਲ ਕਰ ਲਿਆ। ਹੁਣ ਵਿਸ਼ਵ ਕੱਪ ਦਾ ਫਾਈਨਲ ਇੰਗਲੈਂਡ ਤੇ ਪਾਕਿਸਤਾਨ ਵਿਚਾਲੇ ਹੋਏਗਾ ਹੋਵੇਗਾ।

ਭਾਰਤੀ ਟੀਮ ਟੀ-20 ਵਿਸ਼ਵ ਕੱਪ ਦੇ ਫਾਇਨਲ ਤੱਕ ਨਹੀਂ ਪੰਹੁਚ ਸਕੀ। ਸੈਮੀ ਫਾਇਨਲ ਮੁਕਾਬਲੇ ਵਿੱਚ ਭਾਰਤੀ ਨੂੰ ਇੰਗਲੈਂਡ ਤੋਂ ਸ਼ਰਮਨਾਕ ਹਾਰ ਮਿਲੀ ਹੈ।  ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਦਬਾਜ਼ੀ ਕਰਨ ਦਾ ਫੈਸਲਾ ਲਿਆ ਸੀ। ਜੋ ਬਿਲਕੁਲ ਸਹੀ ਸਾਬਿਤ ਹੋਇਆ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 6 ਵਿਕਟਾਂ ਗਵਾ ਕੇ 168 ਰਨ ਬਣਾਏ। ਜਿਸ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਨੇ ਮਹਿਜ਼ 16 ਓਵਰਾਂ ‘ਚ ਬਿਨਾਂ ਕੋਈ ਵਿਕਟ ਦੇ ਨੁਕਸਾਨ ਨਾਲ ਟਾਰਗੇਟ ਨੂੰ ਹਾਸਲ ਕਰ ਲਿਆ। ਇੰਗਲੈਂਡ ਨੇ 170 ਦੌੜਾਂ ਬਣਾਈਆਂ ਜਿਸ ਨਾਲ ਹੁਣ ਟੀਮ ਫਾਇਨਲ ਵਿੱਚ ਪਹੁੰਚ ਗਈ ਹੈ। ਟੀ-20 ਵਿਸ਼ਵ ਕੱਪ ਦੇ ਫਾਇਨਲ ਵਿੱਚ ਹੁਣ ਟੱਕਰ ਪਾਕਿਸਤਾਨ ਨਾਲ 13 ਨਵੰਬਰ ਨੂੰ ਹੋਵੇਗੀ।

ਭਾਰਤੀ ਬੱਲੇਬਾਜ਼ੀ ਦੇ ਨਾਲ ਨਾਲ ਗੇਂਦਬਾਜ਼ੀ ਦਾ ਵੀ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ। ਹਲਾਂਕਿ ਭਾਰਤ ਨੇ ਪਹਿਲੇ 10 ਓਵਰਾਂ ‘ਚ ਜ਼ਿਆਦਾ ਸਕੌਰ ਨਹੀਂ ਬਣਾਏ ਜਿਸ ਕਰਕੇ ਟਾਗਰੇਟ ਵੀ ਕੋਈ ਵੱਡਾ ਨਹੀਂ ਦੇ ਸਕੀ। ਹਾਰਦਿਕ ਪਾਂਡਿਆ ਤੇ ਕੋਹਲੀ ਦਾ ਬੱਲਾ ਇਸ ਮੈਚ ‘ਚ ਜ਼ਰੂਰ ਚੱਲਿਆ ਪਰ ਗੇਂਦਬਾਜ਼ਾਂ ਦੀ ਕਿਸਮਤ ‘ਤੇ ਇੰਗਲੈਂਡ ਦੇ ਖਿਡਾਰੀਆਂ ਨੇ ਪਾਣੀ ਫੇਰ ਕੇ ਰੱਖ ਦਿੱਤਾ। ਬੱਲੇਬਾਜ਼ੀ ਕਰਨ ਆਏ ਹਾਰਦਿਕ ਪਾਂਡਿਆਂ 63 ਦੌੜਾਂ ਬਣਾ ਕੇ ਆਉਟ ਹੋ ਗਏ ਤੇ ਕੋਹਲੀ ਨੇ 50 ਰਨ ਬਣਾਏ। ਦੂਜੇ ਪਾਸੇ ਭਾਰਤੀ ਕਪਤਾਨ ਉਸ ਸਮੇਂ ਆਉਂਟ ਹੋ ਗਏ ਜਦੋਂ ਉਹ ਕਰੀਜ਼ ‘ਤੇ ਟਿਕੇ ਹੋਏ ਸਨ ਰੋਹਿਤ ਸ਼ਰਮਾ 27 ਦੌੜਾਂ ਬਣਾ ਕੇ ਆਊਟ ਹੋ ਗਏ। ਇੰਗਲੈਂਡ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਓਪਨਰ ਜੋੜੀ ਨੇ ਬਟਲਰ ਨੇ 49 ਗੇਂਦਾਂ ‘ਚ 80 ਰਨ ਤੇ ਹੇਲਸ ਨੇ 47 ਗੇਂਦਾਂ ‘ਚ 86 ਦੌੜਾਂ ਬਣਾਈਆਂ।

Exit mobile version