‘ਦ ਖ਼ਾਲਸ ਬਿਊਰੋ :ਯੂਕਰੇਨ ਤੋਂ ਬਚ ਕੇ ਆਏ ਲੋਕਾਂ ਦਾ ਪਹਿਲਾ ਜੱਥਾ ਸੁਸੇਵਾ ਬਾਰਡਰ ਕਰਾਸਿੰਗ ਰਾਹੀਂ ਰੋਮਾਨੀਆ ਪਹੁੰਚ ਗਿਆ ਹੈ। ਜਿਥੇ ਰਾਹਤ ਕਾਰਜ ਟੀਮ ਵੱਲੋਂ ਹੁਣ ਭਾਰਤ ਦੀ ਅਗਲੀ ਯਾਤਰਾ ਲਈ ਬੁਖਾਰੇਸਟ ਦੀ ਯਾਤਰਾ ਦੀ ਸਹੂਲਤ ਦਿੱਤੀ ਜਾਵੇਗੀ। ਯੂਕਰੇਨ ਤੋਂ ਨਿਕਲ ਕੇ ਆਏ ਵਿਦਿਆਰਥੀ ਰੋਮਾਨੀਆ ਦੇ ਬੁਕਰੇਸਟ ਹਵਾਈ ਅੱਡੇ ‘ਤੇ ਪਹੁੰਚ ਚੁੱਕੇ ਹਨ।
ਵਿਦਿਆਰਥੀਆਂ ਦੀ ਕਹਿਣਾ ਹੈ ਕਿ, “ਯੂਕਰੇਨ ਅਤੇ ਰੋਮਾਨੀਆ ਵਿੱਚ ਭਾਰਤੀ ਦੂਤਾਵਾਸ ਸਾਨੂੰ ਭਾਰਤ ਵਾਪਸ ਭੇਜਣ ਲਈ ਯੂਕਰੇਨ ਤੋਂ ਬਾਹਰ ਕੱਢ ਰਹੇ ਹਨ। ਜਦੋਂ ਤੋਂ ਅਸੀਂ ਇੱਥੇ ਆਏ ਹਾਂ, ਰੋਮਾਨੀਆ ਵਿੱਚ ਭਾਰਤੀ ਦੂਤਾਵਾਸ ਹਰ ਚੀਜ਼ ਦੀ ਦੇਖਭਾਲ ਕਰ ਰਿਹਾ ਹੈ,” ਭਾਰਤੀ ਅਧਿਕਾਰੀਆਂ ਦੀ ਇੱਕ ਟੀਮ ਵੀ ਰੋਮਾਨੀਆ ਪਹੁੰਚ ਚੁੱਕੀ ਹੈ।
ਭਾਰਤੀ ਵਿਦਿਆਰਥੀਆਂ ਦੇ ਅੱਜ ਰਾਤ ਮੁੰਬਈ ਤੇ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ। ਫਸੇ ਭਾਰਤੀਆਂ ਨੂੰ ਲੈ ਕੇ ਦੋ ਜਹਾਜ਼ ਅੱਜ ਸ਼ਾਮ ਤੱਕ ਭਾਰਤ ਪਹੁੰਚ ਜਾਣਗੇ। ਜਿਹੜੇ ਦਿੱਲੀ ਅਤੇ ਮੁੰਬਈ ਹਵਾਈ ਅੱਡਿਆਂ ‘ਤੇ ਉਤਰਨਗੇ। ਮੁੰਬਈ ਤੇ ਦਿੱਲੀ ਏਅਰਪੋਰਟ ਤੇ ‘ਵੀ ਯੂਕਰੇਨ ਤੋਂ ਆਉਣ ਵਾਲੇ ਯਾਤਰੀਆਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।