The Khalas Tv Blog India ਲੰਡਨ ‘ਚ ਭਾਰਤੀ ਵਿਦਿਆਰਥੀ ਲਾਪਤਾ, ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਮਦਦ ਦੀ ਅਪੀਲ…
India International Punjab

ਲੰਡਨ ‘ਚ ਭਾਰਤੀ ਵਿਦਿਆਰਥੀ ਲਾਪਤਾ, ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਮਦਦ ਦੀ ਅਪੀਲ…

Indian student missing in London, appeal to External Affairs Minister Jaishankar for help...

ਜਲੰਧਰ ਦਾ ਰਹਿਣ ਵਾਲਾ ਇੱਕ ਨੌਜਵਾਨ ਲੰਡਨ ਵਿੱਚ ਲਾਪਤਾ ਹੋ ਗਿਆ ਹੈ। ਲਾਪਤਾ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ, ਮਾਡਲ ਟਾਊਨ, ਜਲੰਧਰ ਦਾ ਰਹਿਣ ਵਾਲਾ ਹੈ, ਜੋ ਕਿ ਈਸਟ ਲੰਡਨ ‘ਚ ਪੜ੍ਹਾਈ ਕਰਨ ਗਿਆ ਸੀ। ਉਸ ਨੂੰ ਆਖਰੀ ਵਾਰ ਪੂਰਬੀ ਲੰਡਨ ਦੇ ਕੈਨਰੀ ਵਾਰਫ ਵਿਖੇ ਦੇਖਿਆ ਗਿਆ ਸੀ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ 15 ਦਸੰਬਰ ਤੋਂ ਲਾਪਤਾ ਜੀਐਸ ਭਾਟੀਆ ਬਾਰੇ ਜਾਣਕਾਰੀ ਸੋਸ਼ਲ ਮੀਡੀਆ ’ਤੇ ਸਾਂਝੀ ਕਰਦਿਆਂ ਵਿਦੇਸ਼ ਮੰਤਰਾਲੇ ਤੋਂ ਮਦਦ ਦੀ ਮੰਗ ਕੀਤੀ ਹੈ।

ਜਾਣਕਾਰੀ ਅਨੁਸਾਰ ਜੀਐਸ ਭਾਟੀਆ ਪਿਛਲੇ ਸਾਲ ਦਸੰਬਰ ਵਿੱਚ ਹੀ ਲੰਡਨ ਗਿਆ ਸੀ। ਉਸਨੇ ਲੰਡਨ ਵਿੱਚ ਲੌਫਬੋਰੋ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਸੀ। ਉਹ ਲੌਫਬਰੋ ਯੂਨੀਵਰਸਿਟੀ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ। ਉਸ ਦੇ ਲਾਪਤਾ ਹੋਣ ਦੀ ਖ਼ਬਰ ਤੋਂ ਬਾਅਦ ਪੂਰੇ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਭਾਟੀਆ ਦੇ ਵਿਦੇਸ਼ ਵਿਚਲੇ ਦੋਸਤ ਵੀ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ।

ਗੁਰਸ਼ਮਨ ਸਿੰਘ ਭਾਟੀਆ ਦੇ ਲਾਪਤਾ ਹੋਣ ਤੋਂ ਬਾਅਦ ਜਲੰਧਰ ‘ਚ ਪਰਿਵਾਰ ਚਿੰਤਤ ਹਨ। ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਟੀਆ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਵਿਦੇਸ਼ ਮੰਤਰਾਲੇ ਤੋਂ ਦਖ਼ਲ ਦੀ ਮੰਗ ਕੀਤੀ ਹੈ। ਮਨਜਿੰਦਰ ਸਿੰਘ ਸਿਰਸਾ ਨੇ ਭਾਰਤ ਵਿੱਚ ਬਰਤਾਨਵੀ ਹਾਈ ਕਮਿਸ਼ਨ ਨੂੰ ਗੁਰਸ਼ਮਨ ਸਿੰਘ ਦੇ ਸਹੀ ਟਿਕਾਣੇ ਦਾ ਪਤਾ ਲਗਾਉਣ ਅਤੇ ਪਰਿਵਾਰ ਨੂੰ ਸੂਚਿਤ ਕਰਨ ਦੀ ਵੀ ਬੇਨਤੀ ਕੀਤੀ ਹੈ।

ਭਾਜਪਾ ਆਗੂ ਮਨਜਿੰਦਰ ਸਿੰਧ ਸਿਰਸਾ ਨੇ ਇਸ ਮਾਮਲੇ ‘ਤੇ ਕਿਹਾ ਕਿ ਲਾਪਤਾ ਵਿਦਿਆਰਥੀ ਬਾਰੇ ਜਾਣਕਾਰੀ ਦੇਣ ਲਈ ਇੱਕ ਨੰਬਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਕਿਸੇ ਵੀ ਵਿਅਕਤੀ ਨੂੰ ਜਾਣਕਾਰੀ ਹੈ, ਜਿਸ ਨੂੰ ਹੇਠਾਂ ਦਿੱਤੇ ਨੰਬਰਾਂ ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ: +917841000005 ਜਾਂ +447387431258,”। ਉਨ੍ਹਾਂ ਨੇ ਇਸ ਮਾਮਲੇ ਵਿੱਚ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਹੈ।

 

Exit mobile version