ਬਿਉਰੋ ਰਿਪੋਰਟ – ਨਵੀਂ ਦਿੱਲੀ ਸਟੇਸ਼ਨ ‘ਤੇ 15 ਫਰਵਰੀ ਨੂੰ ਹੋਈ ਭਗਦੜ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ । ਇਸ ਮਾਮਲੇ ਵਿੱਚ ਹੁਣ ਤੱਕ ਜਾਂਚ ਰਿਪੋਰਟ ਨਹੀਂ ਆਇਆ ਹੈ । ਪਰ ਰੇਲਵੇ ਨੇ ਇੱਕ ਫਰਮਾਨ ਜਾਰੀ ਕਰਦੇ ਹੋਏ ਸੋਸ਼ਲ ਮੀਡੀਆ ‘X’ ਨੂੰ ਨੋਟਿਸ ਜਾਰੀ ਕਰਦੇ ਹੋਏ 288 ਵੀਡੀਓਜ਼ ਲਿੰਕ ਨੂੰ ਡਿਲੀਟ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਿੰਦੂਸਤਾਨ ਟਾਈਮਸ ਦੀ ਰਿਪੋਰਟ ਦੇ ਮੁਤਾਬਿਕ ਰੇਲਵੇ ਨੇ 17 ਫਰਵਰੀ ਨੂੰ ਇਹ ਨੋਟਿਸ ਜਾਰੀ ਕੀਾਤ ਸੀ ।
ਮੰਤਰਾਲਾ ਨੇ 36 ਘੰਟਿਆਂ ਦੇ ਅੰਦਰ ਸੋਸ਼ਲ ਮੀਡੀਆ ਪਲੇਟਫਾਰਮ ‘X’ ਨੂੰ ਵੀਡੀਓ ਹਟਾਉਣ ਦਾ ਸਮਾਂ ਦਿੱਤਾ ਸੀ । ਮੰਤਰਾਲ ਨੇ ਕਿਹਾ ਸੀ ਕਿ ਇਹ ਕੰਟੈਂਟ ਪਾਲਿਸੀ ਦੇ ਖਿਲਾਫ ਹੈ,ਇਸ ਤਰ੍ਹਾਂ ਦੇ ਵੀਡੀਓ ਸ਼ੇਅਰ ਕਰਨ ਨਾਲ ਕਾਨੂੰਨੀ ਹਾਲਾਤਾਂ ਦੀ ਸਥਿਤੀ ਖਰਾਬ ਹੋ ਸਕਦੀ ਹੈ । ਸਾਰੀਆਂ ਟ੍ਰੇਨਾਂ ਵਿੱਚ ਭੀੜ ਹੈ ਇਸ ਨੂੰ ਵੇਖ ਦੇ ਹੋਏ ਰੇਲਵੇ ਆਪਰੇਸ਼ਨਸ ਵੀ ਪ੍ਰਭਾਵਿਤ ਹੋ ਸਕਦਾ ਹੈ ।
ਦਸੰਬਰ ਵਿੱਚ ਰੇਲਵੇ ਮੰਤਰਾਲਾ ਨੂੰ ਵੀਡੀਓ ਹਟਾਉਣ ਦਾ ਅਧਿਕਾਰ ਮਿਲਿਆ ਸੀ ਜਿਸ ਤੋਂ ਬਾਅਦ ਇਹ ਪਹਿਲੀ ਵੱਡੀ ਕਾਰਵਾਈ ਹੈ । ਮੰਤਰਾਲਾ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਮਰ ‘ਤੇ ਕਿਹਾ ਸੀ ਕਿ ਅਜਿਹਾ ਨਾ ਕਰਕੇ ਕਾਨੂੰਨੀ ਵਿਵਸਥਾ ਦੀ ਸਥਿਤੀ ਪੈਦਾ ਹੋ ਸਕਦੀ ਹੈ । ਨੋਟਿਸ ਵਿੱਚ ਇੱਕ ਯੂ-ਟਿਊਬਰ,ਵੀਡੀਓ,ਇੱਕ ਇੰਸਟਰਾਗਰਾਮ ਪੋਸਟ ਅਤੇ 2 ਇਸਟਰਾਗਰਾਮ ਰੀਲ ਦੀ ਲਿਸਟ ਵੀ ਜਾਰੀ ਕੀਤੀ ਗਈ ਸੀ ।