The Khalas Tv Blog India ਕੈਨੇਡਾ ਵਿਚ ਭਾਰਤੀ ਮੂਲ ਦੀ ਕੁੜੀ ਵਿਰੁੱਧ ਨਸਲੀ ਟਿਪਣੀਆਂ, ਕਿਹਾ, “ਆਪਣੇ ਦੇਸ਼ ਵਾਪਸ ਜਾਓ”
India International

ਕੈਨੇਡਾ ਵਿਚ ਭਾਰਤੀ ਮੂਲ ਦੀ ਕੁੜੀ ਵਿਰੁੱਧ ਨਸਲੀ ਟਿਪਣੀਆਂ, ਕਿਹਾ, “ਆਪਣੇ ਦੇਸ਼ ਵਾਪਸ ਜਾਓ”

ਓਨਟਾਰੀਓ ਦੇ ਓਕਵਿਲੇ ਸਥਿਤ ਇੱਕ ਫਾਸਟ-ਫੂਡ ਰੈਸਟੋਰੈਂਟ ਵਿੱਚ ਵਾਪਰੀ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਨੌਜਵਾਨ ਭਾਰਤੀ ਮੂਲ ਦੀ ਮਹਿਲਾ ਕਰਮਚਾਰੀ ਨਾਲ ਨਸਲੀ ਟਿਪਣੀਆਂ ਅਤੇ ਹਮਲਾਵਰ ਢੰਗ ਨਾਲ ਚੀਕਦਾ ਵਿਖਾਈ ਦਿੰਦਾ ਹੈ। ਉਹ ਕਹਿੰਦਾ ਹੈ, “ਅਪਣੇ ਦੇਸ਼ ਇੰਡੀਆ ਵਾਪਸ ਚਲੀ ਜਾਹ।” ਨਸਲੀ ਹਮਲੇ ਦਾ ਮੁੱਖ ਕਾਰਨ ਉਸ ਦਾ ਇਹ ਮੰਨਣਾ ਹੈ ਕਿ ਭਾਰਤੀ ਲੋਕ ਕੈਨੇਡਾ ਵਿੱਚ ਸਥਾਨਕ ਲੋਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ।

ਜਦੋਂ ਇੱਕ ਔਰਤ ਨੇ ਆਪਣੇ ਮੋਬਾਈਲ ਫ਼ੋਨ ਨਾਲ ਇਸ ਘਟਨਾ ਨੂੰ ਰਿਕਾਰਡ ਕਰਨਾ ਸ਼ੁਰੂ ਕੀਤਾ, ਤਾਂ ਨੌਜਵਾਨ ਨੇ ਪਿੱਛੇ ਨਹੀਂ ਹਟਿਆ ਅਤੇ ਆਪਣੀਆਂ ਧਮਕੀਆਂ ਤੇ ਗਾਲ੍ਹਾਂ ਨੂੰ ਦੁਹਰਾਉਂਦਾ ਰਿਹਾ। ਔਰਤ ਨੇ ਪੁੱਛਿਆ ਕਿ ਕੀ ਉਹ ਖ਼ੁਦ ਇਸ ਫਾਸਟ ਫੂਡ ਸਟੋਰ ਉੱਤੇ ਕੰਮ ਕਰਨਾ ਚਾਹੁੰਦਾ ਹੈ, ਜਿਸ ਉੱਤੇ ਉਸ ਨੇ “ਨਹੀਂ” ਕਿਹਾ। ਔਰਤ ਨੇ ਜਵਾਬ ਦਿੱਤਾ, “ਫਿਰ ਤੁਸੀਂ ਕੌਣ ਹੋ ਜੋ ਸਾਨੂੰ ਜਾਣ ਲਈ ਕਹਿ ਰਹੇ ਹੋ?” ਪਰ ਨੌਜਵਾਨ ਨੇ ਫਿਰ ਦੁਹਰਾਇਆ, “ਅਪਣੇ ਦੇਸ਼ ਵਾਪਸ ਜਾਓ” ਅਤੇ ਕੈਮਰੇ ਵੱਲ ਹੱਸਦਾ ਰਿਹਾ।

ਵੀਡੀਓ ਵਿੱਚ ਪਾਈਪਰ ਫੂਡਜ਼ ਦਾ ਲੋਗੋ ਦਿਖਾਈ ਦਿੰਦਾ ਹੈ, ਜੋ ਓਕਵਿਲੇ ਵਿੱਚ ਮੈਕਡੋਨਲਡਜ਼ ਦੀਆਂ ਕਈ ਫ੍ਰੈਂਚਾਇਜ਼ੀਆਂ ਚਲਾਉਂਦੀ ਹੈ। ਇਹ ਵੀਡੀਓ ਆਨਲਾਈਨ ਤੇਜ਼ੀ ਨਾਲ ਫੈਲ ਗਿਆ ਹੈ। ਬਹੁਤ ਸਾਰੇ ਲੋਕਾਂ ਨੇ ਨੌਜਵਾਨ ਦੇ ਵਿਵਹਾਰ ਦੀ ਸਖ਼ਤ ਨਿੰਦਾ ਕੀਤੀ ਹੈ, ਜਦਕਿ ਕੁਝ ਨੇ ਉਸ ਦਾ ਬਚਾਅ ਵੀ ਕੀਤਾ। ਇਹ ਘਟਨਾ ਕੈਨੇਡਾ ਵਿੱਚ ਵਧਦੀ ਨਸਲਵਾਦੀ ਭਾਵਨਾਵਾਂ ਤੇ ਇਮੀਗ੍ਰੇਸ਼ਨ ਮੁੱਦਿਆਂ ਨੂੰ ਉਜਾਗਰ ਕਰਦੀ ਹੈ।

Exit mobile version