The Khalas Tv Blog International ਕੈਨੇਡਾ ‘ਚ ਵੱਡੇ ਸਿੱਖ ਆਗੂ ਤੇ ਬਿਲਡਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ! ਕਾਤਲ ਵੀ ਢੇਰ
International

ਕੈਨੇਡਾ ‘ਚ ਵੱਡੇ ਸਿੱਖ ਆਗੂ ਤੇ ਬਿਲਡਰ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ! ਕਾਤਲ ਵੀ ਢੇਰ

xr:d:DAGB49MP29Q:7,j:3789077488355533343,t:24040906

ਬਿਉਰੋ ਰਿਪੋਰਟ : ਕੈਨੇਡਾ ਦੇ ਐਡਮਿੰਟਨ ਵਿੱਚ ਵੱਡੇ ਸਿੱਖ ਆਗੂ ਅਤੇ ਉੱਘੇ ਬਿਲਡਰ ਦਾ ਕਤਲ ਕਰ ਦਿੱਤਾ ਗਿਆ ਹੈ । ਬੂਟਾ ਸਿੰਘ ਗੁਰੂ ਨਾਨਕ ਸਿੱਖ ਟੈਂਪਲ ਦੇ ਮੁੱਖੀ ਸਨ ਅਤੇ ਗਿੱਲ ਬਿਲਟ ਹੋਮ ( Gill Built Homes) ਕੰਪਨੀ ਦੇ ਮਾਲਕ ਹਨ । ਸੋਮਵਾਰ ਨੂੰ ਉਸਾਰੀ ਅਧੀਨ ਥਾਂ ‘ਤੇ ਗੋਲੀਆਂ ਮਾਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਮੌਕੇ ‘ਤੇ ਪਹੁੰਚੀ ਪੁਲਿਸ ਜਾਂਚ ਕਰ ਰਹੀ ਹੈ । ਘਟਨਾ ਵਾਲੀ ਥਾਂ Cavanagh Blvd SW and 30 Avenue SW ‘ਤੇ ਲੋਕਾਂ ਨੂੰ ਨਾ ਜਾਣ ਨੂੰ ਕਿਹਾ ਹੈ। ਦੱਸਿਆ ਜਾ ਰਿਹਾ ਹੈ ਕਤਲ ਕਰਨ ਵਾਲੇ ਬਾਅਦ ਵਿੱਚ ਆਪਣੀ ਜੀਵਨ ਲੀਲਾ ਵੀ ਖਤਮ ਕਰ ਲਈ ।

2 ਲੋਕਾਂ ਦੀ ਮੌਤ,ਇੱਕ ਕਾਤਲ,ਇੱਕ ਪੀੜ੍ਹਤ

ਐਡਮਿੰਟਨ ਪੁਲਿਸ ਨੇ ਦੱਸਿਆ ਕਿ ਕਤਲਕਾਂਡ ਵਿੱਚ 49 ਸਾਲਾ ਅਤੇ ਇੱਕ 57 ਸਾਲਾ ਵਿਅਕਤੀ ਦੀ ਮੌਤ ਹੋਈ ਹੈ ਜਦਕਿ 51 ਸਾਲ ਦੇ ਸਿਵਿਲ ਇੰਜੀਨੀਅਰ ਸਰਬਜੀਤ ਸਿੰਘ ਗੰਭੀਰ ਜ਼ਖਮੀ ਹੋਏ ਹਨ । ਉਹ ਹਸਪਤਾਲ ਵਿੱਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ । ਪੁਲਿਸ ਵੱਲੋਂ ਰਿਹਾਇਸ਼ੀ ਖੇਤਰ ਵਿੱਚ ਹੋਈ ਗੋਲੀਬਾਰੀ ਦੀ ਜਾਂਚ ਕੀਤੀ ਜਾ ਰਹੀ ਹੈ।

ਆਪਣੀ ਰੰਜਿਸ਼ ਦਾ ਮਾਮਲਾ

ਪੁਲਿਸ ਨੇ ਦੱਸਿਆ ਕਿ ਬੂਟਾ ਸਿੰਘ ਗਿੱਲ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲਿਆ ਸਨ। ਜਿਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਐਡਮਿੰਟਨ ਪੁਲਿਸ ਨੇ ਦੱਸਿਆ ਕਿ ਇੱਥੇ ਫਿਲਹਾਲ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਾਲੀ ਕੋਈ ਗੱਲ੍ਹ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਗਿੱਲ ਤੇ ਉਸ ਦੇ ਸਾਥੀ ਦੀ ਕਿਸੇ ਭਾਰਤੀ ਮੂਲ ਦੇ ਵਿਅਕਤੀ ਨਾਲ ਤਕਰਾਰ ਹੋਈ ਸੀ। ਜਿਸ ਨੇ ਦੋਵਾਂ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੀ ਵੀ ਜ਼ਿੰਦਗੀ ਵੀ ਖਤਮ ਕਰ ਲਈ ।

 

Exit mobile version