The Khalas Tv Blog Others ਭਾਰਤ ਦੀ ਨਵੀਂ ਆਲੀਸ਼ਾਨ ਪਾਰਲੀਮੈਂਟ ਤਿਆਰ ! ਵੇਖੋ ਅੰਦਰ ਦੀਆਂ ਹੈਰਾਨ ਕਰਨ ਵਾਲੀਆਂ ਸ਼ਾਨਦਾਰ ਤਸਵੀਰਾਂ !
Others

ਭਾਰਤ ਦੀ ਨਵੀਂ ਆਲੀਸ਼ਾਨ ਪਾਰਲੀਮੈਂਟ ਤਿਆਰ ! ਵੇਖੋ ਅੰਦਰ ਦੀਆਂ ਹੈਰਾਨ ਕਰਨ ਵਾਲੀਆਂ ਸ਼ਾਨਦਾਰ ਤਸਵੀਰਾਂ !

ਨਵੀਂ ਪਾਰਲੀਮੈਂਟ ਵਿੱਚ 1,224 ਮੈਂਬਰਾਂ ਦੇ ਬੈਠਣ ਦਾ ਇੰਤਜ਼ਾਮ

ਬਿਊਰੋ ਰਿਪੋਰਟ : ਭਾਰਤ ਨੂੰ ਆਪਣਾ ਨਵਾਂ ਪਾਰਲੀਮੈਂਟ ਹਾਉਸ ਇਸੇ ਸਾਲ ਮਿਲ ਸਕਦਾ ਹੈ । ਨਵੀਂ ਲੋਕਸਭਾ ਦੇ ਅੰਦਰ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ ਜੋ ਕੀ ਕਾਫੀ ਸ਼ਾਨਦਾਰ ਹਨ । ਖ਼ਬਰਾਂ ਆ ਰਹੀਆਂ ਹਨ ਕਿ ਮੋਦੀ ਸਰਕਾਰ ਇਸੇ ਸਾਲ ਹੀ ਰਾਸ਼ਟਰਪਤੀ ਵੱਲੋਂ ਦੋਵੇਂ ਹਾਉਸ ਦਾ ਸੰਯੁਕਤਕ ਸੰਬੋਧਨ ਇਸੇ ਨਵੇਂ ਪਾਰਲੀਮੈਂਟ ਭਵਨ ਵਿੱਚ ਹੀ ਕਰਵਾ ਸਕਦੀ ਹੈ। ਇਸ ਨੂੰ ਲੈਕੇ ਤੇਜੀ ਨਾਲ ਤਿਆਰੀਆਂ ਚੱਲ ਰਹੀਆਂ ਹਨ । ਇਹ ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ 2023-24 ਦਾ ਬਜਟ ਵੀ ਨਵੇਂ ਪਾਰਲੀਮੈਂਟ ਹਾਉਸ ਵਿੱਚ ਪੇਸ਼ ਕਰਨਗੀ ।

ਬਜਟ ਦਾ ਪਹਿਲਾ ਗੇੜ 30 ਤੋਂ 31 ਜਨਵਰੀ ਦੇ ਵਿੱਚ ਬੁਲਾਇਆ ਜਾਵੇਗਾ, ਇਜਲਾਸ ਦੀ ਸ਼ੁਰੂਆਤ ਰਾਸ਼ਟਰਪਤੀ ਦੇ ਭਾਸ਼ਨ ਨਾਲ ਹੋਵੇਗੀ । ਇਸ ਦੇ ਅਗਲੇ ਦਿਨ ਹੀ ਲੋਕਸਭਾ ਵਿੱਚ ਬਜਟ ਪੇਸ਼ ਕੀਤਾ ਜਾਵੇਗਾ । ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਨਵੀਂ ਪਾਰਲੀਮੈਂਟ ਵਿੱਚ ਹੀ ਬਜਟ ਪੇਸ਼ ਕੀਤਾ ਜਾਵੇਗਾ ।

ਦੱਸਿਆ ਜਾ ਰਿਹਾ ਹੈ ਕਿ ਨਵੀਂ ਪਾਰਲੀਮੈਂਟ ਪੁਰਾਣੀ ਪਾਰਲੀਮੈਂਟ ਤੋਂ ਵੱਡੀ ਹੈ ਅਤੇ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ । 64,500 ਸਕਾਇਰ ਮੀਟਰ ਵਿੱਚ ਬਣੀ ਨਵੀਂ ਪਾਰਲੀਮੈਂਟ ਦਾ ਕੰਮ ਟਾਟਾ ਨੂੰ ਦਿੱਤਾ ਗਿਆ ਸੀ । ਪਾਰਲੀਮੈਂਟ ਦੀ ਨਵੀਂ ਬਿਲਡਿੰਗ ਵਿੱਚ ਆਡੀਓ ਵਿਜ਼ੂਅਲ ਸਿਸਟਮ ਦੇ ਨਾਲ ਡੇਟਾ ਨੈੱਟਵਰਕ ਦੀ ਸੁਵਿਧਾਵਾਂ ਦਾ ਵੀ ਧਿਆਨ ਰੱਖਿਆ ਗਿਆ ਹੈ ।

ਨਵੀਂ ਪਾਰਲੀਮੈਂਟ ਵਿੱਚ 1,224 ਮੈਂਬਰਾਂ ਦੇ ਬੈਠਣ ਦਾ ਇੰਤਜ਼ਾਮ ਕੀਤਾ ਗਿਆ ਹੈ ਯਾਨੀ ਇੱਕ ਹੀ ਹਾਊਸ ਵਿੱਚ 1,224 MP ਇਕੱਠੇ ਬੈਠ ਸਕਦੇ ਹਨ। ਲੋਕਸਭਾ ਦੇ ਮੈਂਬਰਾਂ ਦੇ ਲਈ 888 ਸੀਟਾਂ ਤਿਆਰ ਕੀਤੀਆਂ ਗਈਆਂ ਹਨ ਜਦਕਿ ਰਾਜਸਭਾ ਦੇ ਮੈਂਬਰਾਂ ਦੇ ਲਈ 384 ਸੀਟਾਂ ਬਣਾਇਆ ਗਈਆਂ ਹਨ । ਨਵੀਂ ਬਿਲਡਿੰਗ ਵਿੱਚ ਸੈਂਟਰਲ ਹਾਲ ਨਹੀਂ ਹੋਵੇਗਾ । ਲੋਕਸਭਾ ਹਾਲ ਵਿੱਚ ਹੀ ਦੋਵੇ ਹਾਊਸ ਦੇ ਮੈਂਬਰ ਬੈਠ ਸਕਣਗੇ । ਇਸ ਤੋਂ ਇਲਾਵਾ ਸਵਿਧਾਨ ਭਵਨ ਵੀ ਬਣਾਇਆ ਗਿਆ ਹੈ ।


ਚਾਰ ਮੰਜ਼ਿਲਾ ਪਾਰਲੀਮੈਂਟ ਨੂੰ ਬਣਾਉਣ ‘ਤੇ 971 ਕਰੋੜ ਦਾ ਖਰਚ ਆਇਆ ਹੈ । ਪਾਰਲੀਮੈਂਟ ਦੇ ਨਵੇਂ ਭਵਨ ਵਿੱਚ ਲਾਉਂਜ,ਲਾਇਬ੍ਰੇਰੀ, ਕਮੇਟੀ ਹਾਲ,ਕੈਂਟੀਨ ਅਤੇ ਪਾਰਕਿੰਗ ਦਾ ਵੀ ਪ੍ਰਬੰਧ ਹੈ। ਖਾਸ ਗੱਲ ਇਹ ਹੈ ਕਿ ਬਿਲਡਿੰਗ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਇਸ ‘ਤੇ ਭੂਚਾਲ ਦਾ ਕੋਈ ਅਸਰ ਨਹੀਂ ਹੋਵੇਗਾ । HCP ਡਿਜ਼ਾਇਨ ਪਲਾਨਿੰਗ ਅਤੇ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਨੇ ਇਸ ਨੂੰ ਤਿਆਰ ਕੀਤਾ ਹੈ ।

Exit mobile version