The Khalas Tv Blog India ਸਵਿਸ ਬੈਂਕ ਦੇ ਭਾਰਤੀ ਪੈਸਿਆਂ ਦਾ ਫਿਰ ਹੋਇਆ ਜ਼ਿਕਰ, ਆਈ ਵੱਡੀ ਖ਼ਬਰ
India

ਸਵਿਸ ਬੈਂਕ ਦੇ ਭਾਰਤੀ ਪੈਸਿਆਂ ਦਾ ਫਿਰ ਹੋਇਆ ਜ਼ਿਕਰ, ਆਈ ਵੱਡੀ ਖ਼ਬਰ

ਭਾਰਤ ਵਿੱਚ ਅਕਸਰ ਹੀ ਸਵਿਸ ਬੈਂਕ ਵਿੱਚ ਪਏ ਪੈਸਿਆਂ ਦਾ ਜ਼ਿਕਰ ਹੁੰਦਾ ਰਹਿੰਦਾ ਹੈ। ਇੱਥੋਂ ਤੱਕ ਕਿਹਾ ਜਾਂਦਾ ਹੈ ਕਿ ਭਾਰਤ ਤੋਂ ਇਹ ਪੈਸਾ ਕਾਲੇ ਧਨ ਦੇ ਰੂਪ ਵਿੱਚ ਸਵਿਸ ਬੈਂਕਾਂ ਵਿੱਚ ਰੱਖਿਆ ਹੋਇਆ ਹੈ। ਭਾਰਤੀਆਂ ਦੇ ਸਵਿਸ ਬੈਂਕਾਂ (Swiss Bank) ਵਿੱਚ ਪਏ ਪੈਸਿਆਂ ਨੂੰ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਭਾਰਤੀ ਨਾਗਰਿਕਾਂ ਅਤੇ ਕੰਪਨੀਆਂ ਵੱਲੋਂ ਰੱਖੇ ਪੈਸਿਆਂ ਵਿੱਚ ਗਿਰਾਵਟ ਆਈ ਹੈ। ਸਵਿਸ ਬੈਂਕ ਦੀ ਤਾਜਾ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ 2023 ‘ਚ 70 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਚਾਰ ਸਾਲ ਦੇ ਹੇਠਲੇ ਪੱਧਰ 9,771 ਕਰੋੜ ਰੁਪਏ (1.04 ਸਵਿਸ ਫ੍ਰੈਂਕ) ‘ਤੇ ਪਹੁੰਚ ਗਿਆ ਹੈ। ਇਹ ਪੈਸਾ ਸਥਾਨ ਬੈਂਕਾਂ ਅਤੇ ਹੋਰ ਅਦਾਰਿਆਂ ਰਾਹੀਂ ਸਵਿਸ ਬੈਂਕਾਂ ਵਿੱਚ ਭੇਜਿਆ ਗਿਆ ਸੀ।

ਸਵਿਸ ਬੈਂਕ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਭਾਰਤੀ ਗਾਹਕਾਂ ਦੇ ਇਹ ਪੈਸਿਆਂ ਦੀ ਗਿਰਾਵਟ ਦੂਜੇ ਸਾਲ ਵੀ ਦਰਜ ਕੀਤੀ ਗਈ ਹੈ। ਇਸ ਗਿਰਾਵਟ ਦਾ ਮੁੱਖ ਕਾਰਨ ਬਰਾਂਡ, ਸਕਿਓਰਟੀਆਂ ਤੇ ਹੋਰ ਤਰੀਕਿਆਂ ਰਾਹੀਂ ਰੱਖੇ ਪੈਸੇ ਵਿੱਚ ਕਮੀ ਆਉਣਾ ਹੈ।

ਦੱਸ ਦੇਈਏ ਕਿ ਸਵਿਸ ਬੈਂਕ ਨੂੰ ਬੈਂਕਾਂ ਵੱਲੋਂ ਇਹ ਅੰਕੜੇ ਦਿੱਤੇ ਗਏ ਹਨ। ਇਹ ਅੰਕੜੇ ਸਰਕਾਰੀ ਹਨ।

ਇਹ ਵੀ ਪੜ੍ਹੋ –  ਕੇਜਰੀਵਾਲ ਦੇ ਹੱਕ ’ਚ ਅਦਾਲਤ ਦਾ ਵੱਡਾ ਫੈਸਲਾ! ‘ED 60 ਕਰੋੜ ਦਾ ਮਨੀ ਟਰੇਲ ਸਾਬਿਤ ਨਹੀਂ ਕਰ ਸਕੀ!’ ’ਏਜੰਸੀ ਦਾ ਵਤੀਰਾ ਪੱਖਪਾਤੀ!’

 

Exit mobile version