ਬਿਊਰੋ ਰਿਪੋਰਟ : ਕੈਨੇਡਾ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਵਿੱਚ ਇਸ ਵੇਲੇ 2 ਲੱਖ 30 ਹਜ਼ਾਰ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ । ਜਿਸ ਤਰ੍ਹਾਂ ਨਾਲ ਲਗਾਤਾਰ ਕੈਨੇਡਾ ਜਾਣ ਲਈ ਵਿਦਿਆਰਥੀਆਂ ਵਿੱਚ ਦਿਲਚਸਪੀ ਵੱਧ ਰਹੀ ਹੈ ਧੋਖਾਧੜੀ ਦੇ ਮਾਮਲੇ ਵਿੱਚ ਵੱਧ ਸਾਹਮਣੇ ਆ ਰਹੇ ਹਨ । ਭਾਰਤੀ ਏਜੰਟਾਂ ਦੇ ਨਾਲ ਮਿਲ ਕੇ ਕਈ ਕੈਨੇਡਾ ਦੀਆਂ ਫੇਕ ਯੂਨੀਵਰਸਿਟਿਆਂ ਵਿਦਿਆਰਥੀਆਂ ਨੂੰ ਆਪਣਾ ਸ਼ਿਕਾਰ ਬਣਾ ਰਹੀਆਂ ਹਨ ਅਤੇ ਪੈਸੇ ਲੁੱਟਣ ਦਾ ਧੰਦਾ ਬਣਾ ਲਿਆ ਹੈ । ਇਹ ਦਾ ਖੁਲਾਸਾ ਕਿਸੇ ਹੋਰ ਨੇ ਨਹੀਂ ਕੀਤਾ ਬਲਕਿ ਕੈਨੇਡਾ ਵਿੱਚ ਮੌਜੂਦ ਭਾਰਤੀ ਸਫ਼ੀਰ ਸੰਜੇ ਕੁਮਾਰ ਵਰਮਾ ਨੇ ਕੀਤਾ ਹੈ । ਉਨ੍ਹਾਂ ਨੇ ਦੱਸਿਆ ਹੈ ਕਿਵੇਂ ਕੈਨੇਡਾ ਵਿੱਚ ਭਾਰਤੀ ਵਿਦਿਆਰਥੀਆਂ ਨਾਲ ਕੁਝ ਯੂਨੀਵਰਸਿਟੀਆਂ ਫਰਾਡ ਕਰ ਰਹੀਆਂ ਅਤੇ ਕਿੰਨੇ ਫੀਸਦੀ ਯੂਨੀਵਰਸਿਟੀਆਂ ਸਹੀ ਹਨ ।
ਇਸ ਲਈ ਰੱਦ ਹੋ ਰਹੇ ਹਨ ਵਿਦਿਆਰਥੀਆਂ ਦੇ ਵੀਜ਼ੇ
ਕੈਨੇਡਾ ਵਿੱਚ ਮੌਜੂਦ ਭਾਰਤੀ ਸਫ਼ੀਰ ਸੰਜੇ ਕੁਮਾਰ ਵਰਮਾ ਨੇ ਦੱਸਿਆ ਕੀ ਕਈ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਇਸ ਲਈ ਰੱਦ ਹੋ ਰਹੇ ਹਨ ਕਿਉਂਕਿ ਏਜੰਟਾਂ ਵੱਲੋਂ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਨੂੰ ਲੈਕੇ ਗੱਲਤ ਜਾਣਕਾਰੀ ਦਿੱਤੀ ਜਾਂਦੀ ਹੈ। ਏਜੰਟ ਫਰਜ਼ੀ ਯੂਨੀਵਰਸਿਟੀਆਂ ਤੋਂ ਦਾਖਲੇ ਦੀ ਮਨਜ਼ੂਰ ਮੰਗਵਾਂ ਲੈਂਦੇ ਹਨ ਅਤੇ ਆਪਣਾ ਕਮਿਸ਼ਨ ਲੈਕੇ ਫਰਾਰ ਹੋ ਜਾਂਦੇ ਹਨ ਜਦੋਂ ਵਿਦਿਆਰਥੀ ਵੀਜ਼ਾ ਲਈ ਅਪਲਾਈ ਕਰਦੇ ਹਨ ਤਾਂ ਯੂਨੀਵਰਸਿਟੀਆਂ ਮਾਨਤਾ ਪ੍ਰਾਪਤ ਨਾ ਹੋਣ ਦੀ ਵਜ੍ਹਾ ਕਰਕੇ ਵੀਜ਼ਾ ਰੱਦ ਹੋ ਜਾਂਦੇ ਹਨ । ਭਾਰਤੀ ਸਫੀਰ ਨੇ ਹਾਲਾਂਕਿ ਇਹ ਦਾਅਵਾ ਕੀਤਾ ਕੀ ਕੈਨੇਡਾ ਦੀਆਂ ਯੂਨੀਵਰਸਿਟੀਆਂ ਪੜਾਈ ਦੇ ਪੱਖੋਂ ਕਾਫੀ ਚੰਗੀਆਂ ਹਨ ਅਤੇ 99 ਫੀਸਦੀ ਯੂਨੀਵਰਸਿਟੀਆਂ ਮਾਨਤਾ ਪ੍ਰਾਪਤ ਹਨ। ਪਰ 10 ਫੇਕ ਯੂਨੀਵਰਸਿਟੀਆਂ ਅਜਿਹੀਆਂ ਹਨ ਜੋ ਵਿਦਿਆਰਥੀਆਂ ਨੂੰ ਏਜੰਟਾਂ ਦੇ ਜ਼ਰੀਏ ਗੁੰਮਰਾਹ ਕਰ ਰਹੀਆਂ ਅਤੇ ਧੋਖਾ ਦੇ ਕੇ ਪੈਸ ਲੁੱਟ ਰਹੀਆਂ ਹਨ । ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਦੱਸਿਆ ਜੇਕਰ ਕਿਸੇ ਤਰੀਕੇ ਨਾਲ ਵਿਦਿਆਰਥੀ ਕੈਨੇਡਾ ਆ ਜਾਂਦਾ ਹੈ ਤਾਂ ਉਹ ਫਰਜ਼ੀ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਕੇ ਫਸ ਜਾਂਦਾ ਹੈ । ਭਾਰਤੀ ਸਫੀਰ ਸੰਜੇ ਕੁਮਾਰ ਵਰਮਾ ਨੇ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਯੂਨੀਵਰਸਿਟੀਆਂ ਦੀ ਜਾਂਚ ਦੀ ਸਲਾਹ ਵੀ ਦਿੱਤੀ ਹੈ ।
ਵਰਮਾ ਨੇ ਦੱਸਿਆ ਕੀ ਭਾਰਤੀ ਹਾਈਕਮਿਸ਼ਨ ਦੇ ਅਧਿਕਾਰੀ ਲਗਾਤਾਰ ਕੈਨੇਡਾ ਦੀ ਸਰਕਾਰ ਦੇ ਸੰਪਰਕ ਵਿੱਚ ਹਨ ਤਾਂਕੀ ਕੈਨੇਡਾ ਆਉਣ ਵਾਲੇ ਭਾਰਤੀ ਵਿਦਿਆਰਥੀਆਂ ਨਾਲ ਕਿਸੇ ਤਰ੍ਹਾਂ ਦੀ ਧੋਖਾਧੜੀ ਨਾ ਹੋਵੇ ਅਤੇ ਦੋਵਾਂ ਮੁਲਕਾਂ ਵਿੱਚ ਵਿਸ਼ਵਾਸ ਹੋਰ ਮਜਬੂਤ ਹੋਵੇ। ਉਨ੍ਹਾਂ ਕਿਹਾ ਕੈਨੇਡਾ ਸਰਕਾਰ ਨੇ IRCC ‘ਤੇ ਕੈਨੇਡਾ ਵਿੱਚ ਦਾਖਲ ਹੋਣ ਦੇ ਲਈ ਸਾਰੇ ਨਿਯਮਾਂ ਦਾ ਬਿਊਰਾ ਦਿੱਤਾ ਹੈ । ਕੈਨੇਡਾ ਆਉਣ ਤੋਂ ਪਹਿਲਾਂ ਵਿਦਿਆਰਥੀ ਇੰਨਾਂ ਸਾਰੇ ਨਿਯਮਾਂ ਦਾ ਪਾਲਨ ਕਰਨ । ਕੈਨੇਡਾ ਵਿੱਚ ਸਰਗਰਮ ਭਾਰਤੀ ਗੈਂਗਸਟਰਾਂ ਨੂੰ ਲੈਕੇ ਵੀ ਭਾਰਤੀ ਸਫੀਰ ਨੇ ਚਿੰਤਾ ਜਤਾਈ ਹੈ । ਉਨ੍ਹਾਂ ਦੱਸਿਆ ਕੈਨੇਡਾ ਵਿੱਚ ਅਜਿਹੇ 10 ਗੈਂਗਸਟਰ ਹਨ ਜੋ ਪੰਜਾਬ ਵਿੱਚ ਡਰੱਗ ਭੇਜ ਦੇ ਹਨ ਅਤੇ ਟਾਰਗੇਟ ਕਿਲਿੰਗ ਵਿੱਚ ਸ਼ਾਮਲ ਹਨ । ਉਨ੍ਹਾਂ ਦੱਸਿਆ ਗੈਂਗਸਟਰਾਂ ਨੂੰ ਫੜਨ ਦੇ ਲਈ ਕੈਨੇਡਾ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ । ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜਿਸ਼ ਵੀ ਕੈਨੇਡਾ ਵਿੱਚ ਰਹਿ ਰਹੇ ਗੋਲਡੀ ਬਰਾੜ ਨੇ ਹੀ ਰੱਚੀ ਸੀ ।
ਕੈਨੇਡਾ ਵਿੱਚ ਪੰਜਾਬੀ
ਕੈਨੇਡਾ ਵਿੱਚੋ 18.5 ਲੱਖ ਪੰਜਾਬੀ ਹਨ ਜੋ ਇਸ ਆਬਾਦੀ ਦਾ 5 ਫੀਸਦ ਹਨ । ਇਸ ਤੋਂ ਇਲਾਵਾ ਕੈਨੇਡਾ ਦੀਆਂ ਯੂਨੀਵਰਸਿਟੀਆਂ ਵਿੱਚ 2.3 ਲੱਖ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ । ਜ਼ਿਆਦਾਤਰ ਵਿਦਿਆਰਥੀ ਖਰਚਾ ਕੱਢਣ ਦੇ ਲਈ ਪਾਰਟ ਟਾਈਮ ਨੌਕਰੀ ਕਰ ਰਹੇ ਹਨ । ਹਾਲ ਹੀ ਦੇ ਸਾਲਾਂ ਵਿੱਚ ਕੈਨੇਡਾ ਸਿੱਖਿਆ ਅਤੇ ਨੌਕਰੀ ਦੇ ਖੇਤਰ ਵਿੱਚ ਕਾਫੀ ਅੱਗੇ ਵਧਿਆ ਹੈ।