The Khalas Tv Blog India ਭਾਰਤੀ ਸੈਨਾ ਦਾ ਚੀਤਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਦੋ ਪਾਇਲਟਾਂ ਦੀ ਮੌਤ
India

ਭਾਰਤੀ ਸੈਨਾ ਦਾ ਚੀਤਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, ਦੋ ਪਾਇਲਟਾਂ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਭਾਰਤੀ ਸੈਨਾ ਦਾ ਚੀਤਾ ਹੈਲੀਕਾਪਟਰ ਜੰਮੂ ਦੇ ਉੱਧਮ ਪੁਰ ਜਿਲ੍ਹੇ ਦੇ ਪ੍ਰਸਿੱਧ ਸੈਰਸਪਾਟੇ ਵਾਲੀ ਥਾਂ ਪਟਨੀ ਟੌਪ ਦੇ ਸ਼ਿਵਗੜ੍ਹ ਧਾਰ ਉੱਤੇ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਦੌਰਾਨ ਦੋ ਪਾਇਲਟ ਗੰਭੀਰ ਜ਼ਖਮੀ ਹੋਏ ਸਨ, ਜਿਨ੍ਹਾਂ ਦੀ ਬਾਅਦ ਵਿੱਚ ਮੌਤ ਹੋ ਗਈ ਹੈ। ਇਹ ਜਾਣਕਾਰੀ ਜੰਮੂ ਸੈਨਾ ਦੇ ਬੁਲਾਰੇ ਲੈਫਟੀਨੈਂਟ ਕਰਨਲ ਦਵਿੰਦਰ ਆਨੰਦ ਨੇ ਦਿੱਤੀ ਹੈ। ਹਾਦਸੇ ਦਾ ਕਾਰਣ ਇਲਾਕੇ ਵਿੱਚ ਭਾਰੀ ਵਰਖਾ ਤੇ ਕੋਹਰਾ ਦੱਸਿਆ ਜਾ ਰਿਹਾ ਹੈ, ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

Exit mobile version