The Khalas Tv Blog International ਹੁਣ ਜੈਜੀ ਬੀ ਖਿਲਾਫ਼ ਹੋਈ ਵੱਡੀ ਕਾਰਵਾਈ ! 2 ਦਿਨਾਂ ਵਿੱਚ ਤੀਜਾ ਪੰਜਾਬੀ ਗਾਇਕ ਸਰਕਾਰ ਦੀ ਰਡਾਰ ‘ਤੇ
International

ਹੁਣ ਜੈਜੀ ਬੀ ਖਿਲਾਫ਼ ਹੋਈ ਵੱਡੀ ਕਾਰਵਾਈ ! 2 ਦਿਨਾਂ ਵਿੱਚ ਤੀਜਾ ਪੰਜਾਬੀ ਗਾਇਕ ਸਰਕਾਰ ਦੀ ਰਡਾਰ ‘ਤੇ

jazzi b twitter account suspend

ਜੈਜੀ ਬੀ ਨੇ ਕਿਸਾਨ ਅੰਦੋਲਨ ਦੌਰਾਨ ਵਧ ਚੜ ਕੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕੀ ਸੀ

ਬਿਊਰੋ ਰਿਪੋਰਟ : ਪੰਜਾਬੀ ਗਾਇਕ ਜੈਜੀ ਬੀ ਦੇ ਖਿਲਾਫ਼ ਭਾਰਤ ਸਰਕਾਰ ਵੱਲੋਂ ਕਾਰਵਾਹੀ ਕੀਤੀ ਗਈ ਹੈ । ਉਨ੍ਹਾਂ ਦਾ ਟਵਿਟਰ ਐਕਾਉਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ । ਮੰਗਲਵਾਰ ਨੂੰ ਜੈਜੀਪ ਬੀ ਦੇ ਐਕਾਉਂਟ ‘ਤੇ ਭਾਰਤ ਵਿੱਚ ਰੋਕ ਲੱਗਾ ਦਿੱਤੀ ਗਈ ਹੈ । ਐਕਾਉਂਟ ‘ਤੇ ਨੋਟਿਸ ਡਿਸਪਲੇਅ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕੀ ਜੈਜੀ ਬੀ ਦਾ ਐਕਾਉਂਟ ਵੈਰੀਫਾਈ ਸੀ । ਕਿਸਾਨ ਅੰਦੋਲਨ ਦੌਰਾਨ ਜੈਜੀ ਬੀ ਨੇ ਵਧ ਚੜ ਕੇ ਹਿੱਸਾ ਲਿਆ ਸੀ ।

ਦੱਸਿਆ ਜਾ ਰਿਹਾ ਹੈ ਕਿ ਜੈਜੀ ਬੀ ਦਾ ਐਕਾਉਂਟ ਕਿਸੇ ਕਾਨੂੰਨੀ ਨੋਟਿਸ ਦੀ ਵਜ੍ਹਾ ਕਰਕੇ ਸਸਪੈਂਡ ਕੀਤਾ ਗਿਆ ਹੈ। ਸਸਪੈਂਸ਼ਨ ਸਿਰਫ਼ ਭਾਰਤ ਵਿੱਚ ਹੀ ਲਾਗੂ ਹੋਵੇਗਾ । ਪੰਜਾਬੀ ਗਾਇਕ ਜੈਜੀ ਬੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਸਨ । ਉਹ ਨੌਜਵਾਨਾਂ ਵਿੱਚ ਕਾਫੀ ਮਸ਼ਹੂਰ ਹਨ । ਜੈਜੀ ਬੀ ਜ਼ਿਆਦਾਤਰ ਸਮਾਂ ਵਿਦੇਸ਼ ਵਿੱਚ ਹੀ ਰਹਿੰਦੇ ਹਨ ਅਤੇ ਕਿਸਾਨ ਅੰਦੋਲਨ ਦੌਰਾਨ ਉਹ ਕਾਫੀ ਸਰਗਰਮ ਰਹੇ ਸਨ। ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਕਿਸਾਨਾਂ ਦੇ ਹੱਕ ਵਿੱਚ ਦੁਨਿਆ ਵਿੱਚ ਵਸ ਰਹੇ ਪੰਜਾਬੀਆਂ ਨੂੰ ਜੋੜਿਆ ਸੀ । 2 ਦਿਨਾਂ ਦੇ ਅੰਦਰ ਕਿਸਾਨ ਅੰਦੋਲਨ ਵਿੱਚ ਸਰਗਰਮ ਰਹਿਣ ਵਾਲੇ ਜੈਜੀ ਬੀ ਤੀਜੇ ਗਾਇਕ ਹਨ ਜਿੰਨਾਂ ਦੇ ਖਿਲਾਫ਼ ਵੱਡੀ ਕਾਰਵਾਹੀ ਕੀਤੀ ਗਈ ਹੈ । ਇਸ ਤੋਂ ਪਹਿਲਾਂ ਲਗਾਤਾਰ 2 ਦਿਨ ਤੱਕ ਗਾਇਕ ਕੰਵਰ ਗਰੇਵਾਲ ਅਤੇ ਰਣਜੀਤ ਬਾਵਾ ਦੇ ਘਰ ਅਤੇ ਦਫਤਰਾਂ ‘ਤੇ ਇਨਕਮ ਟੈਕਸ ਵਿਭਾਗ ਦੀ ਰੇਡ ਹੋਈ ਹੈ । ਸੋਸ਼ਲ ਮੀਡੀਆ ‘ਤੇ ਲੋਕ ਇਸ ਰੇਡ ਨੂੰ ਕਿਸਾਨ ਅੰਦੋਲਨ ਨਾਲ ਜੋੜ ਕੇ ਵੇਖ ਰਹੇ ਹਨ ।

ਜੈਜੀ ਬੀ ਨੇ ਗਾਇਕੀ ਦੇ ਨਾਲ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕੀਤਾ ਹੈ। 2000 ਤੋਂ 2010 ਤੱਕ ਉਨ੍ਹਾਂ ਨੇ ਆਪਣੇ ਵਖਰੇ ਸਟਾਇਲ ਦੇ ਗੀਤਾਂ ਨਾਲ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦਿੱਤੇ, ਜਿਸ ਵਿੱਚ ਜੱਟ ਦਾ ਫਲੈਗ,ਮਿਸ ਕਰਦਾ,ਜਿੰਨੇ ਮੇਰਾ ਦਿਲ ਲੁਟਿਆ,ਵਨ ਮਿਲੀਅਨ,ਜਵਾਨੀ ਵਰਗੇ ਕਈ ਗੀਤ ਗਾਏ । ਜੈਜੀ ਬੀ ਦੇ ਕਈ ਗੀਤ ਬਾਲੀਵੁੱਡ ਵੀ ਫੇਮਸ ਹੋਏ ਸਨ ।

Exit mobile version