The Khalas Tv Blog India ਭਾਰਤੀ ਕ੍ਰਿਕਟ ਟੀਮ ਨੇ ਏਸ਼ੀਆ ਕਪ ਕੀਤਾ ਆਪਣੇ ਨਾਂ
India

ਭਾਰਤੀ ਕ੍ਰਿਕਟ ਟੀਮ ਨੇ ਏਸ਼ੀਆ ਕਪ ਕੀਤਾ ਆਪਣੇ ਨਾਂ

‘ਦ ਖ਼ਾਲਸ ਬਿਊਰੋ : ਭਾਰਤ ਦੀ ਅੰਡਰ-19 ਟੀਮ ਨੇ ਏਸ਼ੀਆ ਕਪ ਦਾ ਖਿਤਾਬ ਜਿੱਤ ਲਿਆ ਹੈ। ਭਾਰਤੀ ਖਿਡਾਰੀਆਂ ਨੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ 9 ਵਿਕਟਾਂ ਦੇ ਨਾਲ ਹਰਾਇਆ ਹੈ। ਦੁਬਈ ਵਿੱਚ ਮੀਂਹ ਤੋਂ ਪ੍ਰਭਾਵਿਤ ਇਸ ਮੈਚ ਵਿੱਚ ਭਾਰਤੀ ਟੀਮ ਨੂੰ 38 ਓਵਰਾਂ ਵਿੱਚ ਜਿੱਤ ਦੇ ਲਈ 99 ਦੌੜਾਂ ਦਾ ਟੀਚਾ ਮਿਲਿਆ ਸੀ, ਜਿਸਨੂੰ ਬਾਅਦ ਵਿੱਚ 102 ਕਰ ਦਿੱਤਾ ਗਿਆ। ਭਾਰਤੀ ਟੀਮ ਨੇ ਸਿਰਫ ਇੱਕ ਵਿਕਟ ਦੇ ਨੁਕਸਾਨ ਨਾਲ ਇਹ ਟੀਚਾ ਆਸਾਨੀ ਨਾਲ ਹਾਸਿਲ ਕਰ ਲਿਆ।

ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ। ਪੂਰੇ ਮੈਚ ਦੌਰਾਨ ਭਾਰਤੀ ਗੇਂਦਬਾਜ਼ ਉਨ੍ਹਾਂ ‘ਤੇ ਹਾਵੀ ਹੁੰਦੇ ਰਹੇ। ਅੱਧ ਵਿੱਚ ਮੀਂਹ ਦੇ ਕਾਰਨ ਮੈਚ ਪ੍ਰਭਾਵਿਤ ਜ਼ਰੂਰ ਹੋਇਆ। ਭਾਰਤ ਨੇ ਸੈਮੀ ਫਾਈਨਲ ਵਿੱਚ ਬੰਗਲਾਦੇਸ਼ ਨੂੰ ਅਤੇ ਸ਼੍ਰੀ ਲੰਕਾ ਨੇ ਪਾਕਿਸਤਾਨ ਨੂੰ ਮਾਤ ਦਿੱਤੀ ਸੀ।

Exit mobile version